Sunday, December 22, 2024

ਮਲਹੋਤਰਾ ਪਰਿਵਾਰ ਨੇ ਕਾਰੋਬਾਰ ਦੀ ਚੜਦੀ ਕਲਾ ਲਈ ਕਰਵਾਇਆ ਅਖੰਡ ਪਾਠ

PPN020416

ਜੰਡਿਆਲਾ ਗੁਰੂ, 2 ਅਪ੍ਰੈਲ (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ) – ਹਰ ਸਾਲ ਦੀ ਤਰਾ੍ਹ ਇਸ ਸਾਲ ਵੀ ਆਪਣੇ ਕਾਰੋਬਾਰ ਦੀ ਚੜ੍ਹਦੀ ਕਲਾ੍ ਅਤੇ ਸਰਬੱਤ ਦੇ ਭਲੇ ਲਈ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਜੰਡਿਆਲਾ ਗੁਰੂ ਦੇ ਘਰ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਪਰਿਵਾਰਿਕ ਮੈਂਬਰ ਕਾਕਾ ਹਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਬੀਬੀ ਹਰਸਿਮਰਨ ਕੋਰ ਵਲੋਂ ਸ਼ਬਦ ਗਾਇਨ ਕਰਕੇ ਕੀਰਤਨ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ ਨੇ ਕਥਾ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ। ਉਹਨਾ ਕਿਹਾ ਕਿ ਨਵੇ ਸਾਲ ਦੇ ਮੋਕੇ ਵਾਹਿਗੁਰੂ ਦਾਂ ਅਸ਼ੀਰਵਾਦ ਲੈ ਕੇ ਸ੍ਰ: ਅਜੀਤ ਸਿੰਘ ਮਲਹੋਤਰਾ ਦੇ ਸਮੂਹ ਪਰਿਵਾਰ ਵਲੋਂ ਕਾਰੋਬਾਰ ਨਾਲ ਸਬੰਧਤ ਨਵੀਆ ਕਿਤਾਬਾਂ, ਕਾਪੀਆ, ਲਗਾ ਕੇ ਕੰਮ ਸ਼ੁਰੂ ਕਰਨਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਆਈਆਂ ਹੋਈਆ ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੂੰ ਮਲਹੋਤਰਾ ਪਰਿਵਾਰ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਹੋਰਨਾ ਤੋਂ ਇਲਾਵਾ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ, ਬਾਬਾ ਅਨੂਪ ਸਿੰਘ ਜੀ ਕਾਰਸੇਵਾ ਹਜੂਰ ਸਾਹਿਬ, ਬਾਬਾ ਗੁਰਪਿੰਦਰ ਸਿੰਘ ਗੁ: ਸਤਲਾਨੀਸਰ ਸਾਹਿਬ ਘਰਿੰਡਾ ਵਾਲੇ,  ਬਾਬਾ ਗੋਪਾਲ ਗਿਰੀ ਜੀ, ਬਾਬਾ ਇੰਦਰਬੀਰ ਸਿੰਘ, ਅਜੈਪਾਲ ਸਿੰਘ ਮੀਰਾਂਕੋਟ ਚੇਅਰਮੈਨ ਪਨਸਪ, ਲਾਲੀ ਰਣੀਕੇ ਸਪੁੱਤਰ ਸ੍ਰ: ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਸੋਨੂੰ ਜੰਡਿਆਲਾ ਯੂਥ ਆਗੂ, ਭਾਈ ਜੈ ਸਿੰਘ, ਅਮਰੀਕ ਸਿੰਘ ਮਲਹੋਤਰਾ ਪ੍ਰਧਾਨ ਸੇਲ ਟੈਕਸ ਬਾਰ ਐਸੋਸ਼ੀਏਸ਼ਨ ਜਿਲਾ੍ਹ ਅੰਮ੍ਰਿਤਸਰ, ਗੁਰਜੀਤ ਸਿੰਘ ਈ.ਟੀ.ਉ ਮੋਬਾਇਲ ਵਿੰਗ, ਰਵਿੰਦਰ ਸਿੰਘ ਐਸ.ਐਚ.ਉ, ਬਲਦੇਵ ਸਿੰਘ ਗਾਂਧੀ ਸਾਬਕਾ ਕੋਂਸਲਰ, ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁ: ਸਿੰਘ ਸਭਾ , ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ, ਪ੍ਰੀਕਸ਼ਤ ਸ਼ਰਮਾ, ਬਿਕਰਮ ਸਿੰਘ ਐਡਵੋਕੇਟ, ਜਗਜੀਤ ਸਿੰਘ ਫਤਿਹ ਅਕੈਡਮੀ, ਜਗਜੀਤ ਸਿੰਘ ਗੁਰੂ ਮਾਨਿਉ ਗ੍ਰੰਥ ਸੇਵਕ ਜੱਥਾ, ਸੁਖਦੀਪ ਸਿੰਘ, ਲਵਲੀ ਕੋਹਲੂ ਵਾਲੇ, ਪ੍ਰਤਾਪ ਸਿੰਘ, ਜੋਗਿੰਦਰ ਸਿੰਘ, ਅਵਨੀਤ ਸਿੰਘ ਸਲੂਜਾ, ਨਵਦੀਪ ਸਿੰਘ, ਸੋਹੰਗ ਸਿੰਘ, ਪ੍ਰਭਜੋਤ ਸਿੰਘ ਸਿੱਖ ਯੂਥ ਵੈਲਫੇਅਰ, ਗੁਰਵਿੰਦਰ ਸਿੰਘ, ਨਵਜੋਤ ਸਿੰਘ, ਮੈਡਮ ਮੀਨਾਕਸ਼ੀ ਬਿਊਰੋ ਚੀਫ ਏਕਤਾ ਲਹਿਰ ਅੰਮ੍ਰਿਤਸਰ, ਰੁਪਿੰਦਰ ਕੋਰ, ਸੁਰਿੰਦਰ ਕੋਰ, ਗੁਰਚਰਨ ਕੋਰ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਤੋਂ ਇਲਾਵਾ ਸਮੂਹ ਜੰਡਿਆਲਾ ਗੁਰੂ ਦਾ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਅਮਨਦੀਪ ਸਿੰਘ ਕੱਕੜ, ਸੁਰਜੀਤ ਸਿੰਘ ਖਾਲਸਾ ਆਦਿ ਪਹੁੰਚੇ ਹੋਏ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply