Sunday, December 22, 2024

ਫਾਜਿਲਕਾ ਵਿਖੇ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ

PPN020414
ਫ਼ਾਜ਼ਿਲਕਾ, 2 ਅਪ੍ਰੈਲ (ਵਿਨੀਤ ਅਰੋੜਾ)- ਭਾਈ ਘਨੱਈਆ ਸੇਵਾ ਸੁਸਾਇਟੀ ਵੱਲੋਂ ਸਰਬਤ ਦੇ ਭਲੇ ਲਈ ਫ਼ਾਜ਼ਿਲਕਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੀਤੀ ਦੇਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਨਰਿੰਦਰ ਸਿੰਘ, ਭਾਈ ਹਰਦੇਵ ਸਿੰਘ, ਬੀਬੀ ਤ੍ਰਿਪਤ ਕੌਰ, ਭਾਈ ਕੁਲਬੀਰ ਸਿੰਘ ਕੰਵਲ, ਭਾਈ ਗੁਰਵਿੰਦਰ ਸਿੰਘ ਸ਼ੇਰਾ, ਭਾਈ ਰਾਜਇੰਦਰ ਸਿੰਘ ਤੋਂ ਇਲਾਵਾ ਮੀਰੀ ਪੀਰੀ ਖ਼ਾਲਸਾ ਜਥਾ (ਜਗਾਧਰੀ) ਨੇ ਮਾਂ ਬਾਪ ਦੀ ਸੇਵਾ ਕਰਨ ਪ੍ਰਤੀ ਪ੍ਰੇਰਿਤ ਕਰਦਿਆਂ ਕਿਹਾ ਕਿ ਮਨੁੱਖੀ ਜਾਮੇ ਵਿਚ ਸਭ ਤੋਂ ਉੱਤਮ ਕੰਮ ਮਾਤਾ ਪਿਤਾ ਦੀ ਸੇਵਾ ਹੈ, ਇਸ ਉਪਰੰਤ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਹਜਰੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਗੁਰਬਾਣੀ ਦਾ ਰੱਸਭਿੰਨਾ ਕੀਰਤਨ ਕਰਦਿਆਂ ਗੁਰੂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।PPN020415

ਇਸ ਮੌਕੇ ਭਾਈ ਕੁਲਬੀਰ ਸਿੰਘ ਕੰਵਲ ਨੇ ਭਾਈ ਘਨੱਈਆ ਜੀ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਸਾਨੂੰ ਹੰਕਾਰ ਤਿਆਗ ਕੇ ਮਨੁੱਖਤਾ ਪ੍ਰਤੀ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ।ਗੁਰਦੁਆਰਾ ਸਹਿਬ ਦੇ ਪ੍ਰਧਾਨ ਸ. ਮਹਿੰਦਰ ਸਿੰਘ ਖ਼ਾਲਸਾ ਨੇ ਅੰਮ੍ਰਿਤ ਸ਼ੱਕ ਕੇ ਗੁਰੂ ਵਾਲਾ ਬਣਨ ਲਈ ਕਿਹਾ।ਇਸ ਅਵਸਰ ‘ਤੇ ਭਾਈ ਘਨੱਈਆ ਸੇਵਾ ਸੁਸਾਇਟੀ ਦੇ ਪ੍ਰਧਾਨ ਸ. ਦਵਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ ਲਵਲੀ ਸਰਪ੍ਰਸਤ, ਐਡਵੋਕੇਟ ਲਖਵਿੰਦਰ ਹਾਂਡਾ, ਅਮਰਜੀਤ ਸ਼ਰਮਾ, ਲੈਕਚਰਾਰ ਵਿਜੇ ਮੋਂਗਾ, ਮਨਦੀਪ ਕੰਬੋਜ, ਸ. ਜਰਨੈਲ ਸਿੰਘ ਤਨੇਜਾ, ਜਸਮਿੰਦਰ ਸਿੰਘ ਕੈਪਲ, ਭਾਈ ਸੁੱਚਾ ਸਿੰਘ ਅੰਮ੍ਰਿਤਸਰੀਆ, ਮਨਜੀਤ ਸਿੰਘ ਬਾਂਗਾ, ਸੁਖਵਿੰਦਰ ਸਿੰਘ, ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਕੰਵਲਜੀਤ ਸਿੰਘ, ਪ੍ਰਭਦੀਪ ਸਿੰਘ ਖਜਾਨਚੀ, ਪਰਮਜੀਤ ਸਿੰਘ ਜਨਰਲ ਸਕੱਤਰ, ਕੰਵਲਜੀਤ ਸਿੰਘ ਬੱਤਰਾ, ਤੇਜਵੰਤ ਸਿੰਘ ਟੀਟਾ, ਹਰਮਿੰਦਰ ਸਿੰਘ ਦੁਰੇਜਾ, ਇਨਕਲਾਬ ਸਿੰਘ ਪੱਕਾ ਚਿਸ਼ਤੀ, ਲੇਖ ਰਾਜ, ਡਾ. ਬਲਵੀਰ ਸਿੰਘ, ਹਰਦਿਆਲ ਸਿੰਘ ਕਾਠਪਾਲ, ਪ੍ਰਦੀਪ ਰਾਜਪੂਤ, ਹਰਕਿਰਨਜੀਤ ਸਿੰਘ, ਅਮਰੀਕ ਸਿੰਘ, ਅਜੇਪਾਲ ਸਿੰਘ ਆਦਿ ਨੇ ਪੂਰਨ ਸੇਵਾ ਨਿਭਾਈ। ਇਸ ਮੌਕੇ ‘ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਚੌਧਰੀ ਸੁਨੀਲ ਕੁਮਾਰ ਜਾਖੜ, ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਰਿਣਵਾ, ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸ੍ਰੀ ਅਸ਼ੋਕ ਅਨੇਜਾ, ਏ.ਡੀ.ਸੀ. ਫ਼ਾਜ਼ਿਲਕਾ ਸ. ਚਰਨਦੇਵ ਸਿੰਘ ਮਾਨ, ਤੇਜਿੰਦਰ ਸਿੰਘ ਨਾਮਧਾਰੀ, ਜਥੇਦਾਰ ਰਛਪਾਲ ਸਿੰਘ ਸੰਧੂ ਡਾਇਰੈਕਟ ਲੈਂਡਮਾਰਟਗੇਜ਼ ਬੈਂਕ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਮੰਚ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਮਾਸਟਰ ਹਰਮਿੰਦਰ ਸਿੰਘ ਦੁਰੇਜਾ ਨੇ ਸੁੱਚਜੇ ਢੰਗ ਨਾਲ ਨਿਭਾਇਆ।ਪ੍ਰੋਗਰਾਮ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply