Friday, November 15, 2024

ਸ਼ਰਧਾ ਪੂਰਵਕ ਮਨਾਇਆ ਸ੍ਰੀ ਰਾਮ ਨੌਮੀ ਦਾ ਤਿਉਹਾਰ

PPN090411
ਫਾਜਿਲਕਾ, 9 ਅਪ੍ਰੈਲ (ਵਿਨੀਤ ਅਰੋੜਾ)- ਫ਼ਾਜ਼ਿਲਕਾ ਇਲਾਕੇ ਅੰਦਰ ਸ੍ਰੀ ਰਾਮ ਨੌਮੀ ਦਾ ਤਿਉਹਾਰ ਗਿਆ।ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ। ਸਥਾਨਕ ਦੁੱਖ ਨਿਵਾਰਨ ਬਾਲਾ ਧਾਮ ਮੰਦਰ ਵਿਖੇ ਮਨਾਏ ਰਾਮ ਨੌਮੀ ਦੇ ਤਿਉਹਾਰ ‘ਤੇ ਚੱਲ ਰਹੀ ਸ੍ਰੀ ਰਾਮ ਕਥਾ ਦੀ ਸਮਾਪਤੀ ਹੋਈ। ਜਿਸ ਵਿਚ ਅਯੁੱਧਿਆ ਧਾਮ ਤੋਂ ਪਧਾਰੇ ਪੰਡਿਤ ਅਜੇ ਮਿਸ਼ਰਾ ਨੇ ਭਗਵਾਨ ਰਾਮ ਦੇ ਜੀਵਨ ‘ਤੇ ਕਥਾ ਸੁਣਾਈ। ਜਿਵੇਂ ਹੀ ਦੁਪਹਿਰ 12 ਵਜੇ ਭਗਵਾਨ ਸ੍ਰੀ ਰਾਮ ਦੇ ਜਨਮ ਦਾ ਸਮਾਂ ਹੋਇਆ ਤਾਂ ਸ਼ਰਧਾਲੂਆਂ ਵੱਲੋਂ ਆਤਿਸ਼ਬਾਜ਼ੀ ਚਲਾਈ ਗਈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਮਨੋਜ ਤ੍ਰਿਪਾਠੀ, ਭਾਜਪਾ ਜ਼ਿਲਾ ਜਨਰਲ ਸਕੱਤਰ ਰਾਕੇਸ਼ ਧੂੜੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋ ਕੇ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਇਲਾਵਾ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਡਾ. ਵਿਨੋਦ ਜਾਗਿੜ, ਬਾਊ ਰਾਮ ਅਰੋੜਾ ਵੀ ਹਾਜ਼ਰ ਸਨ। ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਮਹਾਵੀਰ ਪ੍ਰਸਾਦ ਮੋਦੀ, ਜਨਰਲ ਸਕੱਤਰ ਨਰੇਸ਼ ਜੁਨੇਜਾ, ਗਗਨ ਚੋਪੜਾ, ਕਿਰਨ ਚੋਪੜਾ, ਰੇਸ਼ਮ ਲਾਲ ਅਸੀਜਾ, ਸੁਸ਼ੀਲ ਕੁਮਾਰ ਸਚਦੇਵਾ ਆਦਿ ਨੇ ਪੂਰਨ ਸੇਵਾ ਨਿਭਾਈ।  ਇਸ ਤੋਂ ਇਲਾਵਾ ਸਥਾਨਕ ਪਰਸ਼ੂ ਰਾਮ ਮੰਦਰ ਵਿਖੇ ਮਨਾਏ ਗਏ ਰਾਮ ਨੌਵੀਂ ਦੇ ਤਿਉਹਾਰ ‘ਤੇ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ. ਐੱਚ ਗਗਨੇਸ਼ ਕੁਮਾਰ ਸ਼ਾਮਲ ਹੋਏ। ਇਸ ਮੌਕੇ ਸ੍ਰੀ ਰਾਮਾਇਣ ਪਾਠ ਦੇ ਭੋਗ ਪਾਏ ਗਏ। ਕੰਜਕ ਪੂਜਣ ਕੀਤਾ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਨਰਾਤਿਆਂ ਅਤੇ ਰਾਮ ਨੌਮੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸ੍ਰੀ ਰਾਮ ਕੀਰਤਨ ਸਭਾ ਮੰਦਰ ਵਿਖੇ, ਦੁਰਗਿਆਨਾ ਮੰਦਰ, ਸਿੱਧ ਸ੍ਰੀ ਹਨੂਮਾਨ ਮੰਦਰ ਵਿਖੇ ਵੀ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ। ਸਭਨਾਂ ਥਾਵਾਂ ‘ਤੇ ਅਤੁੱਟ ਲੰਗਰ ਵਰਤੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …

Leave a Reply