Saturday, December 21, 2024

“ਆਰੀਅਨਜ਼ ਕੈਰਿਅਰ ਫੇਅਰ” ਵਿਖੇ 213 ਉਮੀਦਵਾਰਾਂ ਨੂੰ ਸ਼ਾਰਟ ਲਿਸਟ ਲਈ ਕੈਂਪਸ

PPN090410
ਬਠਿੰਡਾ, 9 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )-  ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵਲੋ ਆਰੀਅਨਜ਼ ਕੈਂਪਸ ਵਿੱਖੇ ਲਗਾਏ ਗਏ “ਆਰੀਅਨਜ਼ ਕੈਰਿਅਰ ਫੇਅਰ” ਵਿਖੇ ਭਾਰੀ ਸੰਖਿਆ ਵਿਚ ਵਿਦਿਆਥੀਆਂ ਨੇ ਭਾਗ ਲਿਆ। ਇਸ ਫੇਅਰ ਵਿੱਚ ਇਕ ਪਾੱਸੇ 50 ਕੰਪਨੀਆ ਵਲੋ 213 ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ, ਉਥੇ ਹੀ ਦੂਜੇ ਪਾਸੇ 49 ਵਿਦਿਆਰਥੀਆਂ ਦੀ ਮੈਰਿਟ ਕਮ ਮੀਨਜ਼ ਦੇ ਆਧਾਰ ਤੇ ਸਕਾਲਰਸ਼ਿਪ ਲਈ ਚੋਣ ਕੀਤੀ ਗਈ। ਨੋਰਥ ਇੰਡੀਆ ਤੋ ਲਗਭਗ 2000 ਵਿਦਿਆਰਥੀਆਂ ਨੇ ਇਸ ਫੈਅਰ ਵਿੱਚ ਹਿੱਸਾ ਲਿਆ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾਂ: ਅੰਸ਼ੂ ਕਟਾਰੀਆਂ ਅਤੇ ਰਜਿਸਟਰਾਰ ਪ੍ਰੋ ਬੀ.ਐਸ ਸਿੱਧੂ ਨੇ ਆਰੀਅਨਜ਼ ਦੇ ਵੱਖ ਵੱਖ ਕੌਰਸ ਵਿਚ ਦਾਖਲਾ, ਵਜੀਫਾ ਅਤੇ ਐਜੂਕੇਸ਼ਨ ਲੋਨ ਦੀ ਸਹੂਲਤ ਪ੍ਰਾਪਤ ਕੀਤੀ। ਪ੍ਰੋ ਸਿੱਧੂ ਨੇ ਅੱਗੇ ਕਿਹਾ ਕਿ ਵੱਖ-ਵੱਖ ਯੁਨੀਵਰਸਿਟੀਆ ਅਤੇ ਕਾਲੇਜਾਂ ਦੇ ਵਿਦਿਆਰਥੀਆਂ ਜਿਵੇਂ ਕਿ ਪੰਜਾਬੀ ਯੁਨੀਵਰਸਿਟੀ, ਲਵਲੀ ਪ੍ਰੌਫੈਸ਼ਨਲ ਯੂਨੀਵਰਸਿਟੀ, ਚਿਤਕਾਰਾ ਯੁਨੀਵਰਸਿਟੀ, ਸਵਾਈਟ, ਜੀ.ਜੀ.ਆਈ, ਯੂਨੀਵਰਸਲ ਗਰੁੱਪ, ਰਿਮਿਟ, ਸੂਰੀਆ ਵਰਲਡ, ਭਾਈ ਗੁਰਦਾਸ ਆਦਿ ਨੇ ਇਸ ਫੈਅਰ ਵਿੱਚ ਹਿੱਸਾ ਲਿਆ। ਇਹ ਦੱਸਣਯੋਗ ਹੈ ਕਿ ਇਸ ਫੇਅਰ ਵਿੱਚ ਆਫਟਰਡੋਰ ਸੋਲਿਉਸ਼ਣਜ਼, ਐਸ਼ਟਾਵਲਡ, ਏਵੀਏਟਰਜ਼ ਹੱਬ, ਆਲ ਇਨ ਵੱਨ, ਬਿਜਨੇਸ ਸੋਲਿਉਸ਼ਣਜ਼, ਕੋਮਪੀਟੈਂਟ ਸਕੂਲ ਆਫ ਲਰਨਿੰਗ ਐਡ ਲਾਇਵ ਐਜੂਕੇਸ਼ਨ ਪ੍ਰਾਈਵੇਟ ਲਿਮਿਟੇਡ, ਐਸਫ੍ਰਾਸੋਫਟ ਸੋਲਿਉਸ਼ਣਜ਼, ਗੈਲੇਕਟਿਕ ਇਨਫੋਟੈਕ ਸੋਲਿਉਸ਼ਣਜ਼, ਗਲਿਮਪਸ ਮੈਗਜ਼ਿਨ, ਇੰਡੀਵਰਕ ਸੋਫਟ ਵੇਅਰ ਸੋਲਿਉਸ਼ਣਜ਼, ਮੈਕੇਡੇਨਿਆ ਇਨਫੋ ਸੋਲਿਉਸ਼ਣਜ਼, ਪੰਜਾਬ ਟੂਡੇ ਆਰ. ਬੀ. ਆਈ. ਟੀ ਸੋਲਿਉਸ਼ਣਜ਼ ਪ੍ਰਾਈਵੇਟ ਲਿਮਿਟੇਡ, ਰੈਲੀਗੇਅਰ, ਰੀਆ ਇਨਫੋਟੈਕ,ਰੋਇਲ ਵਾਇਸ, ਸਰਕੋ ਪ੍ਰਾਈਵੇਟ ਲਿਮਿਟੇਡ, ਸ਼ਾਇਨ ਸੋਫਟੈਕ, ਟੈਕਨੇਤਰਾ ਸਿਲਵਰ ਲਾਈਨਿੰਗ, ਸੋਫਟ੍ਰਿਕਸ, ਟਾਇਮਸਪ੍ਰੋ ਵਰਚੂਅੋਸੋ ਨੈਟ ਸੋਫਟ ਪ੍ਰਾਈਵੇਟ ਲਿਮਿਟੇਡ, ਵੀਟੀ ਟੈਕਨਾਲਿਜੀਜ਼,ਵੈਬਮਾਈਨਰਜ਼ ਡਿਜਾਇਨ ਪ੍ਰਾਈਵੇਟ ਲਿਮਿਟੇਡ, ਵਿਨਐਪਸ ਸੋਫਟਵੇਅਰ ਸੋਲਿਉਸ਼ਨ ਆਦਿ ਨੇ ਫੇਅਰ ਵਿੱਚ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਨੋਕਰੀ ਦੇ ਮੌਕੇ ਪ੍ਰਦਾਨ ਕੀਤੇ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …

Leave a Reply