ਫਾਜਿਲਕਾ, 9 ਅਪ੍ਰੈਲ (ਵਿਨੀਤ ਅਰੋੜਾ)- ਫ਼ਾਜ਼ਿਲਕਾ-ਮਲੋਟ ਮਾਰਗ ‘ਤੇ ਪਿੰਡ ਪੂਰਨ ਪੱਟੀ ਦੇ ਕੋਲ ਸਕੂਟਰ ਤੇ ਕਾਰ ਦੀ ਟੱਕਰ ‘ਚ ਇਕ ਨਵ ਵਿਆਹੁਤਾ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਦਤਾਰ ਸਿੰਘ ਵਾਸੀ ਖ਼ਰਾਸ ਵਾਲੀ ਢਾਣੀ ਨੇ ਦੱਸਿਆ ਕਿ ਕੁਲਜੀਤ ਕੌਰ ਕਰੀਬ ਦੁਪਹਿਰ ਸਾਢੇ 3 ਵਜੇ ਢਾਣੀ ਤੋਂ ਆਪਣੀ ਭੈਣ ਦੇ ਕੋਲ ਟਾਹਲੀਵਾਲਾ ਸਕੂਟਰ ‘ਤੇ ਜਾ ਰਹੀ ਸੀ ਕਿ ਅਚਾਨਕ ਪਿੰਡ ਪੂਰਨ ਪੱਟੀ ਦੇ ਕੋਲ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ ਉਸ ਦੀ 6 ਕੁੜੀਆਂ ਹਨ ਤੇ ਇਹ ਸਭ ਤੋਂ ਛੋਟੀ ਸੀ ਜਿਸ ਦੀ ਸ਼ਾਦੀ ਕਰੀਬ ਡੇਢ-ਦੋ ਮਹੀਨੇ ਪਹਿਲਾਂ ਪਿੰਡ ਮਿਆਣੀ ਬਸਤੀ ਦੇ ਪਰਮਜੀਤ ਨਾਲ ਹੋਈ ਸੀ। ਦੱਸਣਯੋਗ ਹੈ ਕਿ ਹਾਦਸਾ ਇਤਨਾ ਜ਼ਬਰਦਸਤ ਸੀ ਕਿ ਕੁਲਜੀਤ ਕੌਰ ਦਾ ਸਕੂਟਰ ਚਕਨਾਚੂਰ ਹੋ ਗਿਆ ਅਤੇ ਗੱਡੀ ਵੀ ਸੜਕ ਤੋਂ ਖੇਤਾਂ ਵਿਚ ਉੱਤਰ ਗਈ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਆਰੋਪੀ ਖਿਲਾਫ਼ ਲਾਪਰਵਾਹੀ ਨਾਲ ਕਾਰ ਚਲਾਉਣ ਦੇ ਮਾਮਲੇ ਵਿਚ ਦੋਸ਼ੀ ਤ ਆਪਰਾਧਿਕ ਧਾਰਾ 304ਏ, 279 ਅਤੇ 427 ਦੇ ਤਹਿਤ ਮੁਕੱਦਮਾ ਨੰਬਰ 61 ਦਰਜ ਕਰ ਲਿਆ ਹੈ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …