ਫਾਜਿਲਕਾ , 9 ਅਪ੍ਰੈਲ (ਵਿਨੀਤ ਅਰੋੜਾ)- ਭਾਰਤ ਵਿਕਾਸ ਪਰਿਸ਼ਦ ਫਾਜਿਲਕਾ ਵੱਲੋਂ ਦੁਰਗਾਸ਼ਟਮੀ ਦੇ ਪਾਵਨ ਮੌਕੇ ਉੱਤੇ ਸਹੁੰ ਚੁੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਖੇਤਰੀ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਜਿਆਣੀ ਸਨ ਜਦੋਂ ਕਿ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸਰਵਹਿਤਕਾਰੀ ਸਕੂਲ ਦੇ ਸਕੱਤਰ ਰਵੀ ਭੂਸ਼ਣ ਡੋਡਾ, ਡਾ. ਅਸ਼ਵਿਨੀ ਲੂਨਾ, ਸਮਾਜਸੇਵੀ ਸੁਰੈਨ ਲਾਲ ਕਟਾਰਿਆ ਅਤੇ ਸਮਾਜਸੇਵੀ ਸੰਜੀਵ ਝਾਂਬ ਸਨ।ਪ੍ਰੋਗਰਾਮ ਦੀ ਪ੍ਰਧਾਨਗੀ ਭਾਵਿਪ ਦੇ ਰਾਜ ਵਾਟਸ ਨੇ ਕੀਤੀ ।ਇਸ ਮੌਕੇ ਉੱਤੇ ਸ਼੍ਰੀ ਵਾਟਸ ਨੇ ਸਾਲ 2014-15 ਲਈ ਚੁਣੇ ਗਏ ਪ੍ਰਧਾਨ ਦਿਨੇਸ਼ ਸ਼ਰਮਾ, ਸਕੱਤਰ ਦਰਸ਼ਨ ਸਿੰਘ ਤਨੇਜਾ , ਖ਼ਜ਼ਾਨਚੀ ਸਤਿੰਦਰ ਪਪੁਨੇਜਾ ਨੂੰ ਸਹੁੰ ਦਵਾਈ । ਇਸਦੇ ਨਾਲ 6 ਨਵੇਂ ਮੈਬਰਾਂ ਨੂੰ ਵੀ ਸਹੁੰ ਦਵਾਈ ਗਈ । ਇਸ ਮੌਕੇ ਉੱਤੇ ਸਕੂਲੀ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਮੰਚ ਦਾ ਸੰਚਾਲਨ ਅਜੈ ਗੁਪਤਾ ਦੁਆਰਾ ਕੀਤਾ ਗਿਆ । ਅੰਤ ਵਿੱਚ ਮਹਿਮਾਨਾਂ ਨੂੰ ਸਨਮਾਨ ਚਿੰਨ• ਦੇਕੇ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਸਤਪਾਲ ਕ੍ਰਿਸ਼ਣ ਮੋਹਲਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ । ਪ੍ਰੋਗਰਾਮ ਦੀ ਸਫਲਤਾ ਲਈ ਪਰਿਸ਼ਦ ਦੇ ਸਹਿਯੋਗ ਲਈ ਰਾਸ਼ਟਰੀ ਮੰਤਰੀ ਸੰਗਠਨ ਦੇ ਸ਼੍ਰੀਨਿਵਾਸ ਬਿਹਾਨੀ , ਰਾਜਸੀ ਉਪ-ਪ੍ਰਧਾਨ ਟੇਕ ਚੰਦ ਧੂੜੀਆ , ਵਿਕਟਰ ਛਾਬੜਾ , ਨਵਦੀਪ ਅਹੂਜਾ , ਰਾਜਿੰਦਰ ਵਿਖੌਨਾ , ਪ੍ਰਵੀਨ ਸ਼ਰਮਾ , ਪਵਨ ਗੁਪਤਾ ਆਦਿ ਨੇ ਸਹਿਯੋਗ ਦਿੱਤਾ ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …