Wednesday, December 31, 2025

ਭਾਜਪਾ ਦੀ ਬਦੌਲਤ ਅਕਾਲੀ ਉਮੀਦਵਾਰ ਨੂੰ ਜੰਡਿਆਲਾ ਸ਼ਹਿਰ ਵਿਚੋਂ ਮਿਲ ਸਕਦੀ ਹੈ ਕਰਾਰੀ ਹਾਰ

PPN090418
ਜੰਡਿਆਲਾ ਗੁਰੂ 9 ਅਪ੍ਰੈਲ (ਹਰਿੰਦਰਪਾਲ ਸਿੰਘ)-  ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆ ਲਗਭਗ ਸਾਰੀਆਂ ਸੀਟਾਂ ਉਪੱਰ ਕਾਂਟੇ ਦੀ ਟੱਕਰ ਵਿਚੋਂ ਸ੍ਰੋਮਣੀ ਅਕਾਲੀ ਦਲ ਭਾਜਪਾ ਉਮੀਦਵਾਰਾਂ ਨੂੰ ਜਿੱਤਾ ਕੇ ਮੋਦੀ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਭਾਜਪਾ ਪਾਰਟੀ ਦੀਆ ਉਮੀਦਾਂ ਉੱਪਰ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਸ਼ਹਿਰ ਜੰਡਿਆਲਾ ਗੁਰੂ ਵਿਚ ਸਥਿਤੀ ਉਲਟੀ ਦਿਸਦੀ ਨਜ਼ਰ ਆ ਰਹੀ ਹੈ।ਅਤਿ ਭਰੋਸੇਯੋਗ ਜਾਣਕਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਪਨੇ ਆਪਨੂੰ ਅੰਮ੍ਰਿਤਸਰ ਦਿਹਾਤੀ ਦਾ ਸੀਨੀਅਰ ਲੀਡਰ ਅਖਵਾਉਣ ਵਾਲੇ ਭਾਜਪਾ ਦੇ ਇਕ ਆਗੂ ਵਲੋਂ ਅਪਨੇ ਹਮਾਇਤੀਆਂ ਨੂੰ ਚੋਣ ਨਿਸ਼ਾਨ ‘ ਪੰਜਾ’ ਉੱਪਰ ਮੋਹਰ ਲਗਾਉਣ ਲਈ ਕਿਹਾ ਜਾ ਰਿਹਾ ਹੈ। ਮੋਜੂਦਾ ਸਥਿਤੀ ਵਿਚ ਭਾਵੇਂ ਜੰਡਿਆਲਾ ਗੁਰੂ ਵਿਚ ਕੋਈ ਵੀ ਕਾਗਰਸੀ ਲੀਡਰ ਵੋਟਰਾਂ ਦੀ ਅਗਵਾਈ ਨਹੀ ਕਰ ਰਿਹਾ।ਪਰ ਭਾਜਪਾ ਦੇ ਹੀ ਕੁਝ ਆਗੂ ਹਾਈਕਮਾਨ ਦੀਆ ਨਜ਼ਰਾਂ ਵਿਚ ਹਲਕਾ ਵਿਧਾਇਕ ਨੂੰ ਕਮਜ਼ੋਰ ਦਿਖਾਉਣ ਲਈ ਸ਼ਹਿਰ ਵਿਚੋਂ ਉਸਨੂੰ ਹਰਾਉਣ ਦੀਆ ਤਿਆਰੀਆ ਕਰ ਰਹੇ ਹਨ, ਕਿਉਂਕਿ ਇਹਨਾਂ ਭਾਜਪਾ ਆਗੂਆਂ ਦਾ ਹਲਕਾ ਵਿਧਾਇਕ ਨਾਲ 36 ਦਾ ਅੰਕੜਾ ਚਲ ਰਿਹਾ ਹੈ।ਭਾਵੇ ਕਿ ਅਕਾਲੀ ਹਾਈਕਮਾਨ  ਦੀਆ ਅੱਖਾਂ ਵਿਚ ਘੱਟਾ ਪਾ ਕੇ ਭਾਜਪਾ ਆਗੂਆਂ ਵਲੋਂ ਗੋਗਲੂਆਂ ਤੋਂ ਮਿੱਟੀ ਝਾੜਣ ਲਈ ਸਟੇਜਾਂ ਉੱਪਰ ਜਾਕੇ ਕੁਰਸੀ ਤੇ ਬੈਠਾ ਜਾਦਾ ਹੈ ਪਰ ਗੁਪਤਚਰ ਮੀਡੀਆ ਰਿਪੋਰਟਾਂ ਅਨੁਸਾਰ ਇਹ ਸਿਰਫ ਦਿਖਾਵਾ ਕੀਤਾ ਜਾ ਰਿਹਾ ਹੈ।ਜੰਡਿਆਲਾ ਗੁਰੂ ਵਿਚ ਭਾਵੇਂ ਕਿ ਕਾਗਰਸ ਦੀ ਹੋਂਦ ਖਤਮ ਹੋ ਚੁੱਕੀ ਹੈ ਪਰ ਮੋਦੀ ਸਰਕਾਰ ਦੇ ਸੁਪਨੇ ਦੇਖ ਰਹੀ ਭਾਜਪਾ ਹਾਈਕਮਾਨ ਨੇ ਅਗਰ ਇਹਨਾਂ ਲੀਡਰਾਂ ਦੇ ਕੰਨ ਨਾ ਖਿੱਚੇ ਤਾਂ ਸ਼ਹਿਰ ਵਿਚੋਂ ਕਾਗਰਸ ਦੀ ਲੀਡ ਨੂੰ ਨਕਾਰਿਆ ਨਹੀ ਜਾ ਸਕਦਾ।ਪਿਛਲੇ ਦਿਨੀ ਆੜਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਵਲੋਂ ਕੀਤੀ ਗਈ ਚੋਣ ਰੈਲੀ ਦੋਰਾਨ ਵੀ ਅਕਾਲੀ ਉਮੀਦਵਾਰ ਬ੍ਰਹਮਪੁਰਾ ਨੇ ਇਥੋਂ ਤੱਕ ਕਹਿ ਦਿੱਤਾ ਸੀ’ ਹਨੇਰਾ ਜਿਆਦਾ ਹੋਣ ਕਰਕੇ ਜੰਡਿਆਲਾ ਭਾਜਪਾ ਆਗੂ ਦਿਖਾਈ ਨਹੀਂ ਦੇ ਰਹੇ ‘।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply