Friday, November 22, 2024

ਸਿੱਖ ਧਰਮ ਸ਼ੰਕਾਂਵਾਦੀ ਬਿਰਤੀ ਨੂੰ ਤਿਆਗ ਕੇ ਇੱਕ ਅਕਾਲ ਪੁਰਖ ਦੀ ਪੂਜਾ ਨੂੰ ਸਮਰਪਿੱਤ- ਜੀ.ਕੇ

PPN2907201509
ਨਵੀਂ ਦਿੱਲੀ, 29 ਜੁਲਾਈ (ਅੰਮ੍ਰਿਤ ਲਾਲ ਮੰਨਣ) – ਗੁਰਮਤਿ ਕਾੱਲਜ, ਗੁਰਦੁਆਰਾ ਮਾਤਾ ਸੁੰਦਰੀ ਜੀ ਵਿੱਖੇ ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ ਦੇ 22ਵੇਂ ਸ਼ੈਸ਼ਨ ਦੀ ਆਰੰਭਤਾ ਕੀਤੀ ਗਈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਗੁਰਮਤਿ ਖੋਜ ਅਦਾਰੇ ਵਿੱਚ ਹਰ ਵਰ੍ਹੇ ਗੁਰਮਤਿ ਤੇ ਸੰਖੇਪ ਜਾਣਕਾਰੀ ਅਰਥ ਭਰਪੂਰ ਲੈਕਚਰਾਂ ਰਾਹੀਂ ਬਿਨਾਂ ਕਿਸੇ ਉਮਰ ਅਤੇ ਧਰਮ ਦੇ ਭੇਦਭਾਵ ਦੇ ਦਿੱਤੀ ਜਾਂਦੀ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਮਤਿ ਗਿਆਨ ਦੀ ਪ੍ਰਾਪਤੀ ਲਈ ਕਾੱਲਜ ਵੱਲੋਂ ਚਲਾਏ ਜਾ ਰਹੇ ਅਧਿਐਨ ਕੋਰਸਾ ਨੂੰ ਮਨਮਤਿ ਤੋਂ ਗੁਰਮਤਿ ਵੱਲ ਜਾਉਣ ਦਾ ਚੰਗਾ ਮਾਧਿਅਮ ਦੱਸਿਆ। ਜੀ.ਕੇ. ਨੇ ਕਿਹਾ ਕਿ ਸਿੱਖ ਧਰਮ ਸ਼ੰਕਾਂਵਾਦੀ ਬਿਰਤੀ ਨੂੰ ਤਿਆਗ ਕੇ ਇੱਕ ਅਕਾਲ ਪੁਰਖ ਦੀ ਪੂਜਾ ਕਰਨ ਦੀ ਪ੍ਰਰੇਣਾ ਕਰਦਾ ਹੈ ਇਸ ਲਈ ਹਰ ਸਿੱਖ ਨੂੰ ਗੁਰਮਤਿ ਦੀ ਸੋਝੀ ਲੈਣ ਵਾਸਤੇ ਕਿਤਾਬੀ ਸਿੱਖਿਆ ਦੇ ਨਾਲ ਗੁਰਮਤਿ ਗਿਆਨ ਲੈਣ ਵੱਲ ਵੀ ਤੁਰਨਾ ਚਾਹੀਦਾ ਹੈ।
ਇਸ ਮੌਕੇ ਤੇ 21ਵੀਂ ਸ਼ੈਸ਼ਨ ਦੀ ਪ੍ਰੀਖਿਆ ਦੌਰਾਨ ਚੰਗੀ ਕਾਰਗੁਜਾਰੀ ਵਿੱਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਕਾੱਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਵੀ ਇਸ ਮੌਕੇ ਤੇ ਮੌਜ਼ੂਦ ਸਨ।

Check Also

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ

ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …

Leave a Reply