Friday, July 4, 2025
Breaking News

ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਦਾ 46ਵਾਂ ਇਨਾਮ ਵੰਡ ਸਮਾਰੋਹ ਅਯੋਜਿਤ

PPN1808201505
ਅੰਮ੍ਰਿਤਸਰ, 18 ਅਗਤ (ਜਗਦੀਪ ਸਿੰਘ ਸੱਗੂ) ਸਥਾਨਕ ਲਾਰੈਂਸ ਰੋਡ ਸਥਿਤ ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵਿਚ ਦਾ 46ਵਾਂ ਇਨਾਮ ਵੰਡ ਸਮਰੋਹ ਅਯੌਜਿਤ ਕੀਤਾ ਗਿਆ।ਜਿਸ ਦੌਰਾਨ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਗਤੀਅਵਿਧੀਆਂ ਵਿੱਚ ਅਹਿਮ ਸਥਾਨ ਹਾਸਲ ਕਰਨ 600 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਮਾਰੋਹ ਵਿਚ ਆਮਦਨ ਕਰ ਕਮਿਸ਼ਨਰ ਸ੍ਰੀ ਯੋਗਿੰਦਰ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨਾਂ ਨੇ ਕਾਲਜ ਵਿਦਿਆਰਥੀਆਂ ਨੁੰ ਇਨਾਮ ਤਕਸੀਮ ਕੀਤੇ।
ਸਮਾਰੋਹ ਦੇ ਆਰੰਭ ਵਿਚ ਕਾਲਜ ਪ੍ਰਿੰਸੀਪਲ ਡਾ. (ਸ੍ਰੀਮਤੀ) ਨੀਲਮ ਕਾਮਰਾ ਨੇ ਕਾਲਜ ਦੀ ਸਾਲਾਨਾ ਰਿਪੋਰਟ ਨਾਲ ਕੀਤਾ, ਜਿਸ ਦੌਰਾਨ ਉਨਾਂ ਨੇ ਕਾਲਜ ਦੇ ਅਕਾਦਮਿਕ, ਸਭਿਆਚਾਰਕ, ਖੇਡਾਂ, ਐਨ.ਐਸ਼.ਐਸ਼.ਤੇ ਐਨ.ਸੀ.ਸੀਨ ਦੀਆਂ ਪ੍ਰਾਪਤੀਆਂ ਦਾ ਵੇਰਵਾ ਦੱਸਿਆ।ਸ਼੍ਰੀ ਯੋਗਿੰਦਰ ਚੌਧਰੀ ਨੇ ਆਪਣੇ ਜੀਵਨ ਦੇ ਸੰਘਰਸ਼, ਦ੍ਰਿੜਤਾ ਤੇ ਸਮਰਪਨ ਤੋਂ ਆਰੰਭ ਕੀਤੇ ਭਾਸ਼ਣ ਨਾਲ ਉਨਾਂ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਸੰਘਰਸ਼ ਨੂੰ ਸਵੈ-ਵਿਸ਼ਵਾਸ ਨਾਲ ਪਾਰ ਕਰਦਿਆਂ ਮੰਜ਼ਿਲ ਦੀ ਪ੍ਰਾਪਤੀ ਵੱਲ ਉਤਸ਼ਾਹਿਤ ਕੀਤਾ। ਉਨਾਂ ਨੇ ਜਿਥੇ ਅੋਰਤਾਂ ਦੀ ਸਿੱਖਿਆ ਵੱਲ ਧਿਆਨ ਦੇਣ ਦੀ ਗੱਲ ਕਹੀ, ਉਥੇ ਨਾਲ ਹੀ ਨਾਰੀ ਦੇ ਸ਼ਕਤੀ ਰੂਪ ਨੂੰ ਸਲਾਹਿਆ ਅਤੇ ਨਾਰੀ ਸਿੱਖਿਆ ਤੋਂ ਇਲਾਵਾ ਨਸ਼ਾ ਮੁਕਤ ਪੰਜਾਬ ਦੀ ਕਾਮਨਾ ਵੀ ਕੀਤੀ।
ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਸ੍ਰੀਮਤੀ ਮਨਜੋਤ ਸੰਧੂ ਅਤੇ ਹਿੰਦੀ ਵਿਭਾਗ ਦੇ ਡਾ. ਜੱਗੀ ਦੁਆਰਾ ਮੰਚ ਸੰਚਾਲਨ ਕੀਤਾ ਗਿਆ। ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ੍ਰੀ ਸੁਦਰਸ਼ਨ ਕਪੂਰ ਨੇ ਆਏ ਹੋਏ ਮਹਿਮਾਨਾਂ ਜਿੰਨਾ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਮੁੱਖੀ ਸ੍ਰੀਮਤੀ ਵਿਨੈ ਕਪੂਰ, ਵਕੀਲ ਅਨੀਨਆ ਕਪੂਰ, ਪ੍ਰਿੰਸੀਪਲ ਪਰਮਜੀਤ ਕੁਮਾਰ, ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰ ਚਰਨਜੀਤ ਰਾਏ ਮਹਿੰਦਰੂ, ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰ ਡਾ. ਲਖਨਪਾਲ, ਸ੍ਰੀ ਅਰੁਣ ਮਹਾਜਨ ਅਤੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦਾ ਸਮਾਰੋਹ ਵਿਚ ਸ਼ਾਮਲ ਹੋਣ ‘ਤੇ ਧੰਨਵਾਦ ਕੀਤਾ। ਕਾਲਜ ਦੇ ਸਾਲਾਨਾ ਮੈਗਜ਼ੀਨ ਂਸੱਚੀਂ ਤੇ ਨਿਊਜ਼ ਬੁਲਿਟਨ ਨੂੰ ਵੀ ਇਸ ਸਮਾਰੋਹ ਵਿਚ ਰਿਲੀਜ਼ ਕੀਤਾ ਗਿਆ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply