ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਪੀ.ਪੀ.ਪੀ., ਕਾਂਗਰਸ ਪਾਰਟੀ ਅਤੇ ਸੀ.ਪੀ.ਆਈ. ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਦੇ ਬੇਟੇ ਅਰਜਨ ਬਾਦਲ ਵੱਲੋਂ ਰੋਡ ਸ਼ੋਅ ਕੀਤਾ ਗਿਆ।ਜਿਸਦਾ ਸਾਰਾ ਪ੍ਰਬੰਧ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਸੰਧੂ ਪੰਜਾਬ ਯੂਥਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਗੋਗੀ (ਕਲਿਆਨ) ਵੱਲੋਂ ਕੀਤਾ ਗਿਆ। ਇਸ ਦਾ ਅਗਾਜ਼ ਆਈ.ਟੀ.ਆਈ. ਚੌਂਕ ਤੋਂ ਲੈ ਕੇ ਲੋਕ ਸਭਾ ਹਲਕਾ ਬਠਿੰਡਾ ਦੇ ਮੁੱਖ ਦਫਤਰ (ਹਰਚੰਦ ਸਿਨੇਮਾ) ਤੱਕ ਕੀਤਾ ਗਿਆ।ਯੂਥ ਵਿੰਗ ਦੇ ਹਜ਼ਾਰਾਂ ਨੌਜਵਾਨਾਂ ਨੇ ਇਸ ਵਿੱਚ ਭਾਗ ਲਿਆ। ਰੋਡ ਸ਼ੋਅ ਦੇ ਵਿੱਚ ਵੱਡੀ ਤਾਦਾਤ ਦੇ ਵਿੱਚ ਨੌਜਵਾਨ ਵੀਰ ਪਹੁੰਚੇ ਹੋਏ ਸਨ ਅਤੇ ਉਨਾ ਦੇ ਚਿਹਰਿਆਂ ਤੋਂ ਇੱਕ ਵੱਡੇ ਬਦਲਾਅ ਦਾ ਅੰਦੇਸ਼ਾ ਝਲਕ ਰਿਹਾ ਸੀ। ਉਸ ਤੋਂ ਬਾਅਦ ਹਰਚੰਦ ਸਿਨੇਮਾ ਵਿੱਚ ਯੂਥ ਵਿੰਗ ਦੀ ਇੱਕ ਰੈਲੀ ਰੱਖੀ ਗਈ, ਜਿਸ ਵਿੱਚ ਮੁੱਖ ਤੌਰ ਤੇ ਦਵਿੰਦਰ ਜੀਤ ਸਿੰਘ ਲਾਡੀ ਪੀ.ਪੀ.ਪੀ. ਪੰਜਾਬ ਪ੍ਰਧਾਨ ਯੂਥ ਵਿੰਗ, ਹਨੀ ਫੱਤਨ ਵਾਲਾ, ਜਸਪ੍ਰੀਤ ਜੱਸੀ, ਐਨ.ਐਸ.ਯੂ.ਆਈ. ਜਨਰਲ ਸੈਕਟਰੀ, ਪੰਜਾਬ, ਗੁਰਸ਼ਰਨ ਸਿੰਘ ਗਿੱਲ ਐਨ.ਐਸ.ਯੂ.ਆਈ. ਪ੍ਰਧਾਨ ਚੰਡੀਗੜ, ਲਖਵਿੰਦਰ ਲੱਖਾ, ਲੱਖਾ ਸਿਧਾਨਾ, ਲੱਕੀ, ਲਾਡੀ, ਗੈਵੀ, ਅਮਨਾ, ਰਿੱਕੀ, ਬਿੱਟੂ, ਨੂਰਾ, ਰਣਧੀਰ ਸਿੰਘ ਜਟਾਣਾ, ਰਛਪਾਲ ਸਿੰਘ ਗਿੱਦੜਬਾਹਾ, ਰਾਜੂ ਸਰਦਾਰਗੜ, ਜਗਮੀਤ ਕੋਟਭਾਈ, ਰਾਜਵੀਰ ਮਾਨ, ਦਵਿੰਦਰ ਦੀਪੀ ਸ਼ਹਿਰੀ ਪ੍ਰਧਾਨ, ਸੁਖਰਾਜ ਔਲਖ ਯੂਥ ਪ੍ਰਧਾਨ ਸ਼ਹਿਰੀ ਵਿੰਗ, ਰਮਨ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਯੂਥਵਿੰਗ, ਸ਼ੌਨਕ ਜੋਸ਼ੀ ਅਤੇ ਬਲਵਿੰਦਰ ਬਹਿਣੀ ਵਾਲ ਪਹੁੰਚੇ ਹੋਏ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …