ਕਿਹਾ ਸ਼੍ਰੌਮਣੀ ਕਮੇਟੀ ਨੇ ਵੀ 1984 ਦੇ ਦੰਗਿਆਂ ਬਾਬਤ ਕਦੀ ਕੋਈ ਸਖਤ ਕਦਮ ਨਹੀ ਉਠਾਇਆ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ)- ”ਸਿਰਫ ਇਕ ਜੁੱਤੀ ਉਛਾਲਣ ਨਾਲ ਮਿਟ ਗਿਆ ਸੀ 1984 ਦੇ ਦੰਗਿਆਂ ਦੇ ਦੋਨਾਂ ਦੋਸ਼ੀਆਂ ਸੱਜਨ ਕੁਮਾਰ ਅਤੇ ਟਾਈਟਲਰ ਦਾ ਨਾਂ ਕਾਂਗਰਸ ਦੀ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਤੋ ਅਤੇ ਉਨਾਂ ਰਾਜਨੀਤਕ ਭਵਿੱਖ ਦਾ ਸਫਾਇਆ ਹੋ ਗਿਆ” ਇਹ ਬੋਲ ਜਰਨੈਲ ਸਿੰਘ ਨੇ ਕਹੇ ਜੋ ਦਿੱਲੀ ਪੱਛਮ ਦੀ ਲੋਕ ਸਭਾ ਸੀਟ ਤੋ ‘ਆਪ’ ਦੇ ਉਮੀਦਵਾਰ ਹਨ।ਅੱਜ ਅੰਮ੍ਰਿਤਸਰ ਵਿਚ ‘ਆਪ’ ਉਮੀਦਵਾਰ, ਪਦਮਸ੍ਰੀ ਡਾ. ਦਲਜੀਤ ਸਿੰਘ ਦੇ ਨਿਵਾਸ ‘ਤੇ ਪੱਤਰਕਾਰਾਂ ਨਾਲ ਮੁਖਾਤਿਬ ਹੁੰਦਿਆਂ ਉਨਾਂ ਕਿਹਾ ਕਿ ਜੁੱਤੀ ਸੁੱਟਣ ਤੋਂ ਬਆਦ ਹੁਣ ਝਾੜੂ ਦੇਸ਼ ਤੋਂ ਭ੍ਰਿਸ਼ਟ ਅਤੇ ਅਤਿਆਚਾਰੀ ਨਿਜਾਮ ਬਦਲ ਦੇਵੇਗਾ।”
”ਸਾਡਾ ਦੇਸ਼ ਅੱਜ ਭ੍ਰਿਸਟਾਚਾਰ, ਰਾਜਨੀਤੀ ਦਾ ਅਪਰਾਧੀਕਰਨ ਅਤੇ ਕੱਟੜਵਾਦ ਰੂਪ ਤਿੰਨ ਰਾਕਸ਼ਾਂ ਨਾਲ ਲੜ ਰਿਹਾ ਹੈ। ਜਿੰਮੇਦਾਰੀ ਸਾਡੀ ਹੈ ਸਰਕਾਰੀ ਦੀ ਨਹੀਂ, ਅਸੀ ਗਲਤ ਲੋਕਾਂ ਨੂੰ ਚੁਣ ਕੇ ਭੇਜਦੇ ਹਾਂ, ਪਰ ਅਗਰ ਅਸੀਂ ਚਾਹੀਏ ਤਾਂ ਉਨਾਂ ਦਾ ਸਫਾਇਆ ਵੀ ਕਰ ਸਕਦੇ ਹਾਂ।” ਜਰਨੈਲ ਸਿੰਘ ਨੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸ੍ਰੀ ਅਰਵਿੰਦ ਨੇ ਆਉਦੇ ਹੀ ਐਸ.ਆਈ.ਟੀ. ਕਾਇਮ ਕਰ ਦਿੱਤੀ ਸੀ ਦਿੱਲੀ ਦੇ 1984 ਦੇ ਸਿੱਖ ਦੰਗਿਆਂ ਤੇ ਜਦਕਿ ਅਕਾਲੀ ਦਲ ਨੇ ਕੁੱਝ ਵੀ ਨਹੀ ਕੀਤਾ ਸਿਰਫ ਚੋਣਾਂ ਸਮੇਂ ਉਸ ਇਕ ਮੁੱਦਾ ਬਣਾ ਕੇ ਭੁਨਾਉਂਦੇ ਰਹੇ।ਇਥੋ ਤੱਕ ਕੀ ਸ਼੍ਰੌਮਣੀ ਕਮੇਟੀ ਨੇ ਵੀ ਕਦੀ ਕੋਈ ਸਖਤ ਕਦਮ ਨਹੀ ਉਠਾਇਆ।ਉਨਾਂ ਅੱਗੇ ਕਿਹਾ ਕਿ ਕਾਂਗਰਸ ਦੇ ਅਮਰਿੰਦਰ ਸਿੰਘ ਨੇ ਵੀ ਆਪਣੇ ਦੋਸਤ ਸੱਜਨ ਕੁਮਾਰ ਨੂੰ ਬਰੀ ਕਰ ਦਿਤਾ ਸੀ ਅਤੇ ਸਿੱਖਾਂ ਦੇ ਜਖਮਾਂ ਤੇ ਨਮਕ ਛਿੱੜਕਿਆ, ਅਸੀ ਉਨਾਂ ਨੂੰ ਕਦੀ ਮਾਫ ਨਹੀ ਕਰ ਸਕਦੇ। ਉਨਾ ਕਿਹਾ ਕਿ ਕੇਜਰੀਵਾਲ ਨੂੰ ਸੱਤਾ ਦਾ ਕੋਈ ਲੋਭ ਹੁੰਦਾ ਤਾਂ ਕੁਰਸੀ ਨਾਲ ਚਿੱਪਕੇ ਰਹਿੰਦੇ, ਪਰ ਉਨਾਂ ਇਕ ਅਪੰਗ ਸਰਕਾਰ ਨੂੰ ਚਲਾਉਣ ਦੀ ਬਜਾਏ ਅਸਤੀਫਾ ਦੇਣ ਨੂੰ ਪਹਿਲ ਦਿਤੀ। ਉਨਾਂ ਦੇ ਉਲਟ ਪੰਜਾਬ ਵਿਚ ਅਕਾਲੀ ਕਿਸੇ ਵੀ ਕੁਰਸੀ ਨੂੰ ਹਾਸਿਲ ਕਰਨਾ ਚਾਹੁੰਦੇ ਹਨ। ”ਇਕ ਪਾਸੇ ਕੇਦਰ ਦੀ ਘੋਟਾਲਾ ਸਰਕਾਰ ਹੈ ਦੂਜੇ ਪਾਸੇ ਪ੍ਰਦੇਸ਼ ਦੀ ਗੁੰਡਾ ਸਰਕਾਰ, ਆਮ ਆਦਮੀ ਜਾਵੇ ਤਾਂ ਜਾਵੇ ਕਿਥੇ?” ”ਜੇਤਲੀ ਸਾਹਿਬ ਇਕ ਪਾਸੇ ਤਾਂ ਭੋਪਾਲ ਦੇ ਗੈਸ ਕਾਂਡ ਕਰਨ ਵਾਲੀ ਕੰਪਨੀ ਦੀ ਵਕਾਲਤ ਅਤੇ ਦੂਜੇ ਪਾਸੇ ਲੋਕ ਪਾਲ ਬਿੱਲ ਦਾ ਜੰਮ ਕੇ ਵਿਰੋਧ ਕਰਦੇ ਹਨ, ਅਸੀ ਉਨਾਂ ਤੋਂ ਕੀ ਉਮੀਦ ਕਰ ਸਕਦੇ ਹਾਂ।ਪੰਜਾਬ ਦੀ ਹਰ ਮਾਂ ਅੱਜ ਦੁਹਾਈ ਦੇ ਰਹੀ ਹੈ ਕਿ ਉਸ ਦੀ ਕੋਖ ਨੂੰ ਨਸ਼ਿਆਂ ਤੋ ਬੱਚਾ ਲਵੇ ਕੋਈ, ਪਰ ਜੇਤਲੀ ਸਾਹਿਬ ਚੁੱਪ ਹਨ। ਸਿੱਖ ਸਜਾਏ ਗਏ ਤਾਂ ਅਫਗਾਨਾਂ ਤੋ ਸਾਡੀਆਂ ਬੇਟੀਆਂ ਨੂੰ ਬਚਾਣ ਲਈਂ ਅਤੇ ਅੱਜ ਪੰਜਾਬ ਦੀ ਪੁਲਿਸ ਵਾਲੇ ਸਰੇ ਰਾਹ ਸਾਡੀਆਂ ਭੈਣਾਂ ਨੂੰ ਥੱਪੜ ਮਾਰਦੇ ਹਨ ਅਤੇ ਸਰਕਾਰੀ ਖਾਮੋਸ਼ ਰਹਿੰਦੀ ਹੈ। ਇੱਕ ਪਿਤਾ ਆਪਣੀ ਬੇਟੀ ਦੀ ਇੱਜਤ ਦੇ ਲਈ ਖੜਾ ਹੁੰਦਾ ਹੈ ਤਾਂ ਉਸਨੂੰ ਗੋਲੀ ਮਾਰ ਦਿਤੀ ਜਾਂਦੀ ਹੈ।” ਇਕ ਪ੍ਰਸ਼ਨ ਦੇ ਉਤਰ ਵਿਚ ਉਹ ਬੋਲੋ, ”ਜੇਕਰ ‘ਆਪ’ ਕਾਗਰੇਸ ਦੀ ‘ਬੀ’ ਟੀਮ ਹੁੰਦੀ ਤਾਂ ਕੁਮਾਰ ਵਿਸ਼ਵਾਸ ਰਾਹੁਲ ਗਾਂਧੀ ਦੇ ਸਾਹਮਣੇ ਨਾ ਖੜੇ ਹੁੰਦੇ, ਅਸੀ ਪੰਜਾਬ ਦੀਆਂ 13 ਸੀਟਾਂ ਤੋ ਘੱਟ ਤੋ ਘੱਟ 10 ਜਰੂਰ ਜਿੱਤਾਂਗੇ।ਇਸੇ ਦੌਰਾਨ ‘ਆਪ’ ਦੇ ਉਮੀਦਵਾਰ ਡਾ. ਦਲਜੀਤ ਸਿੰਘ ਅੱਜ ਵੇਰਕਾ, ਘਿਉੂ ਮੰਡੀ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਆਲੇ ਦੁਆਲ ਦੇ ਇਲਾਕਿਆਂ ‘ਚ ਗਏ ਅਤੇ ਘਿਊ ਮੰਡੀ ਵਿਖੇ ਆਪ ਦੇ ਨਵੇ ਦਫਤਰ ਦਾ ਉਦਘਾਟਨ ਵੀ ਕੀਤਾ।
Punjab Post Daily Online Newspaper & Print Media