Sunday, November 24, 2024

ਦਿੱਲੀ ਪਬਲਿਕ ਸਕੂਲ ਅਤੇ ਐਸ.ਜੀ.ਐਸ.ਪੀ ਮਜੀਠਾ ਬਾਈਪਾਸ ‘ਚ ਫਾਈਨਲ ਮੈਚ

PPN1812201507

ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)- ਦਿੱਲੀ ਪਬਲਿਕ ਸਕੂਲ ਦੇ ਪਰਿਸਰ ਵਿਚ ਪਹਿਲਾਂ ਤਿੰਨ ਦਿਨਾਂ ਇੰਟਰ ਸਕੂਲ ”ਖੇਡ ਉਤਸਵ” ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਵਿਚ ਵੱਖ ਵੱਖ ਸਕੂਲਾਂ ਦੀਆਂ 31-ਟੀਮਾਂ ਦੇ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ, ਫੁਟਬਾਲ ਅਤੇ ਸਕੇਟਿੰਗ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਨਿਸ਼ਾਨੇਬਾਜੀ ਮੁਕਾਬਲਿਆਂ ਵਿੱਚ ਮੇਜਬਾਨ ਦਿੱਲੀ ਪਬਲਿਕ ਨੇ 04-ਸੋਨੇ ਦੇ ਤਗਮੇ ਜਿੱਤੇ, ਜਿਸ ਵਿਚ ਓਪਨ ਸਾਇਟ ਅੰਡਰ-17 ਅਤੇ ਅੰਡਰ-19 ਦੋਨੋ ਲੜਕਿਆਂ ਅਤੇ ਲੜਕੀਆਂ ਦੇ ਵਰਗ ਨੇ ਜਿੱਤੇ।ਸਪਰਿੰਗ ਡੇਲ ਸਕੂਲ ਨੇ 04-ਸੋਨੇ ਦੇ ਤਗਮੇ ਏਅਰ ਪਿਸਟਲ ਅੰਡਰ-17 ਲੜਕਿਆਂ, ਏਅਰ ਰਾਇਫਲ ਪੀਪ ਸਾਇਟ ਅੰਡਰ-19 ਲੜਕਿਆਂ ਅਤੇ ਲੜਕੀਆਂ ਦੋਨੋ ਵਰਗਾਂ ਵਿਚ ਜਿੱਤੇ।ਮਿਲੇਨਿਯਮ ਸਕੂਲ ਨੇ 02-ਸੋਨੇ ਦੇ ਤਗਮੇ ਏਅਰ ਪਿਸਟਲ ਅੰਡਰ-19 ਅਤੇ ਏਅਰ ਰਾਇਫਲ ਪੀਪ ਸਾਇਟ ਅੰਡਰ-17 ਦੋਨਾ ਵਿਚ ਜਿੱਤੇ।
ਫੁਟਬਾਲ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਬਾਈਪਾਸ ਨੇ ਮੇਜਬਾਨ ਡੀ.ਪੀ.ਐਸ. ਸਕੂਲ ਨੂੰ ਹਰਾਇਆ ਅਤੇ ਟਰਾਫੀ ਤੇ ਆਪਣਾ ਕਬਜਾ ਜਮਾਇਆ।ਡੀ.ਪੀ.ਐਸ. ਨੇ ਚਾਂਦੀ ਦਾ ਤਗਮਾ ਆਪਣੀ ਝੋਲੀ ਪਾਇਆ ਅਤੇ ਜਮਸ ਕੈਬਰੇਜ ਸਕੂਲ ਬਟਾਲਾ ਨੇ ਕਾਸਯ ਤਗਮਾ ਜਿੱਤਿਆ।ਸਕੇਟਿੰਗ ਵਿਚ 28 ਸਕੂਲਾਂ ਨੇ ਹਿੱਸਾ ਲਿਆ ਅਤੇ ਮੇਜਬਾਨ ਡੀ.ਪੀ.ਐਸ. ਨੇ 500 ਮੀਟਰ (ਕਵਾਉਡਜ) ਵਿਚ ਸੋਨੇ ਦਾ ਤਗਮਾ ਜਿੱਤਿਆ। ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਬਾਈਪਾਸ ਦੂਸਰਾ ਸਥਾਨ ਅਤੇ ਮਾਨਵ ਪਬਲਿਕ ਸਕੂਲ ਨੇ ਤੀਸਰਾ ਸਥਾਨ ਜਿੱਤਿਆ।ਸਕੇਟਿੰਗ (ਇਨ-ਲਾਈਨ) ਮੁਕਾਬਲੇ ਵਿਚ ਸਪਰਿੰਗ ਡੇਲ ਸਕੂਲ ਨੇ ਪਹਿਲਾ, ਇੰਟਰਨੈਸ਼ਨਲ ਫਤਿਹ ਅਕਾਦਮੀ ਨੇ ਦੂਸਰਾ ਅਤੇ ਐਸ.ਐਲ.ਭਵਨਜ਼ ਪਬਲਿਕ ਸਕੂਲ ਨੇ ਤੀਸਰੇ ਸਥਾਨ ਤੇ ਆਪਣਾ ਲੋਹਾ ਜਮਾਇਆ।ਇਸ ਮੌਕੇ ਤੇ ਸ੍ਰੀ ਕਾਬਲ ਸਿੰਘ ਲਾਲੀ, ਜਵਾਇੰਟ ਸੈਕਟਰੀ ਆਫ ਮਾਸਟਰਜ ਅਥਲੇਟਿਕ ਫੈਡਰੇਸ਼ਨ ਆਫ ਇੰਡਿਆ ਅਤੇ ਸ਼੍ਰੀ ਅਮਨਦੀਪ ਸਿੰਘ, ਸੀਨੀਅਰ ਪ੍ਰੋਫੈਸਰ ਫਿਜੀਕਲ ਐਜੂਕੇਸ਼ਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਨਾਲ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਨੇ ਪ੍ਰਧਾਨਗੀ ਕੀਤੀ ਅਤੇ ਖਿਡਾਰੀਆਂ ਦਾ ਉਤਸ਼ਾਹਿਤ ਕੀਤਾ।
ਇਨਾਮ ਵੰਡਣ ਤੋ ਪਹਿਲਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਇਆ ਮੁੱਖ ਮਹਿਮਾਨ ਨੇ ਕਿਹਾ ‘ਖੇਡ ਉਸ ਸਮੇ ਬਾਰੇ ਹੈ ਜਦੋ ਮਨੁੱਖ ਦੇ ਮਨ ਦੀ ਮਜ਼ਬੂਤੀ ਇਨਸਾਨ ਨੂੰ ਉਚਾਇਆ ਤੱਕ ਪਹੁੰਚਾ ਦਿੰਦੀ ਹੈ ਅਤੇ ਕਿਸੇ ਵੀ ਵਕਤ ਕਿਸੇ ਨੂੰ ਹਾਰ ਨਹੀ ਮੰਨਨੀ ਚਾਹੀਦੀ ਅਤੇ ਜਿੱਤ ਦਾ ਨਜ਼ਾਰਾ ਹਮੇਸ਼ਾ ਉਸਦੇ ਸਾਹਮਣੇ ਰਹਿਣਾ ਚਾਹੀਦਾ ਹੈ।ਮੁੱਖ ਮਹਿਮਾਨ ਨੇ ਖੇਡਾਂ ਦੇ ਨਾਲ ਮੁੱਲ ਆਧਾਰਿਤ ਸਿੱਖਿਆ ਦੇ ਸਕੂਲੀ ਪ੍ਰਬੰਧਾਂ ਦੇ ਯਤਨਾਂ ਦੀ ਬਹੁਤ ਪ੍ਰਸ਼ੰਸਾ ਕੀਤਾ।ਲਗਭਗ 30-ਸਕੂਲ ਇਸ ‘ਖੇਡ ਉਤਸਵ’ ਦਾ ਹਿੱਸਾ ਬਣੇ। ‘ਖੇਡ ਉਤਸਵ’ ਵਿਖੇ ਖਿਡਾਰੀਆਂ ਨੇ ਹੋਸਲੇ ਅਤੇ ਉਤਸਾਹ ਨਾਲ ਮੁਕਾਬਲੇ ਕੀਤੇ।ਖਿਡਾਰੀ ਅੰਮ੍ਰਿਤਸਰ ਤੋ ਇਲਾਵਾ ਦੂਰ ਦਰਾਜ ਤੇ ਖੇਤਰਾਂ ਜਲੰਧਰ, ਰਾਨੀਕੇ, ਬਟਾਲਾ, ਤਰਨਤਾਰਨ, ਖਾਨਕੋਟ ਤੋ ਇਲਾਵਾ ਇੰਟਰਨੈਸ਼ਨਲ ਫਤਿਹ ਅਕਾਦਮੀ, ਮਾਨਵ ਪਬਲਿਕ ਸਕੂਲ, ਜੀ.ਡੀ. ਗੋਇਨਕਾ ਪਬਲਿਕ ਸਕੂਲ ਨਾਲ ਹਿੱਸਾ ਲਿਆ।
ਇਨ੍ਹਾਂ ਮੁਕਾਬਲਿਆਂ ਵਿਚ ਸ੍ਰੀ ਰਾਮ ਆਸ਼ਰਮ ਪੁਬਲਿਕ ਸਕੂਲ, ਰਾਇਨ ਇੰਟਰਨੈਸ਼ਨਲ ਸਕੂਲ, ਐਸ.ਜੀ.ਐਚ.ਪੀ.ਐਸ. ਮਜੀਠਾ ਰੋਡ ਬਾਈਪਾਸ, ਦੀ ਮਿਲੇਨਿਯਮ ਸਕੂਲ, ਜੇਮ ਕੈਬਰੇਜ਼ ਇੰਟਰਨੈਸ਼ਨਲ ਸਕੂਲ ਬਟਾਲਾ, ਕੈਬਰੇਜ ਇੰਟਰਨੈਸ਼ਨਲ ਸਕੂਲ, ਕੈਬਰੇਜ਼ ਇੰਟਰਨੈਸ਼ਨਲ ਸਕੂਲ ਜੰਡਿਆਲਾ, ਹੋਲੀ ਹਾਰਟ ਪਰਿਡੈਨਸੀ ਸਕੂਲ, ਸੈਟ ਸੋਲਡਰ ਅਲੀਟ ਕਾਨਵੈਟ ਸਕੂਲ ਜੰਡਿਆਲਾ, ਮਾਉਟ ਲਿਟਰਾ ਜੀ ਸਕੂਲ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਸੈਂਟ ਜੋਸਪ ਕਾਨਵੈਂਟ ਸਕੂਲ ਖਾਸਾ, ਸ੍ਰੀ ਗੁਰੂ ਤੇਗ ਬਹਾਦੂਰ ਪੁਬਲਿਕ ਸਕੂਲ ਖਾਨਕੋਟ, ਸਪਰਿੰਗ ਸੀਨੀਅਰ ਸਕੂਲ, ਡੀ.ਏ.ਵੀ. ਸੀ.ਸੈ. ਸਕੂਲੀ ਹਾਥੀ ਗੇਟ, ਵੁੱਡਸਟੋਕ ਸਕੂਲ ੁਬਟਾਲਾ, ਸੈਂਟ ਫਰਾਨਸੀਸ; ਸਕੂਲ, ਸ੍ਰੀ ਰਾਮ ਦਾਸ ਸਕੂਲ ਰਾਨੀਕੇ ਆਦਿ ਸ਼ਾਮਿਲ ਸਨ।

Check Also

ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜ਼ੀਹ – ਡਾ. ਰਵਜੋਤ ਸਿੰਘ

ਵਾਲਡ ਸਿਟੀ ਦੇ ਸੀਵਰੇਜ ਨੂੰ ਬਦਲਣ ਦੀ ਬਣਾਓ ਤਜਵੀਜ਼ ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – …

Leave a Reply