ਬਠਿੰਡਾ 29, ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਚੰਡੀਗੜ ਸਥਿਤ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਦੀ ਰਿਹਾਇਸ਼ ‘ਤੇ ਸੁੱਟਿਆ ਪੈਟਰੌਲ ਬੰਬ ਅਪਰਾਧ ਦੀ ਸਧਾਰਨ ਘਟਨਾ ਦੀ ਬਜਾਏ ਖੋਜੀ ਪੱਤਰਕਾਰਤਾ ਅਤੇ ਪ੍ਰੈਸ ਦੀ ਅਜ਼ਾਦੀ ਤੇ ਘਿਨਾਉਣਾ ਹਮਲਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਬਠਿੰਡਾ ਪ੍ਰੈਸ ਕਲੱਬ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। ਬਠਿੰਡਾ ਪ੍ਰੈਸ ਕਲੱਬ ਦੇ ਕਾਰਜਕਾਰੀ ਪ੍ਰਧਾਨ ਹੁਕਮ ਚੰਦ ਸਰਮਾਂ, ਜਨਰਲ ਸਕੱਤਰ ਬਖਤੌਰ ਢਿੱਲੋਂ, ਜੁਪਿੰਦਰਜੀਤ ਸਿੰਘ, ਇੰਚਾਰਜ ਕਮਲਦੀਪ ਸਿੰਘ ਬਰਾੜ, ਨੀਲ ਕਮਲ, ਚਰਨਜੀਤ ਭੁੱਲਰ, ਬਲਵਿੰਦਰ ਭੁੱਲਰ, ਬਲਵਿੰਦਰ ਸਰਮਾਂ, ਨਰਿੰਦਰ ਸ਼ਰਮਾਂ, ਸ੍ਰੀਧਰ ਰਾਜੂ, ਪੰਜਾਬੀ ਜਾਗਰਣ ਦੇ ਤੇਜਿੰਦਰ ਸਿੰਘ, ਅਸ਼ੋਕ ਵਰਮਾ, ਅਨਿਲ ਵਰਮਾ, ਵਿਜੇ ਵਰਮਾ, ਕਿਰਨਜੀਤ ਰੋਮਾਣਾ, ਪਰਵਿੰਦਰਜੀਤ, ਪਵਨ ਜਿੰਦਲ ਆਦਿ ਤੋਂ ਇਲਾਵਾ ਸਮੂਹ ਬਠਿੰਡਾ ਪ੍ਰੈਸ ਭਾਈਚਾਰਾ ਪੱਤਰਕਾਰਾਂ ਨੇ ਬੀਤੀ ਰਾਤ ਦਵਿੰਦਰਪਾਲ ਦੀ ਚੰਡੀਗੜ ਰਿਹਾਇਸ਼ ‘ਤੇ ਪੈਟਰੌਲ ਬੰਬ ਸੁੱਟਣ ਦੀ ਸਖ਼ਤ ਨਿਖੇਧੀ ਕੀਤੀ ਹੈ।ਬਠਿੰਡਾ ਦੇ ਪੱਤਰਕਾਰ ਭਾਈਚਾਰੇ ਨੇ ਇਸ ਮਾਮਲੇ ਨੂੰ ਸਧਾਰਨ ਅਪਰਾਧਿਕ ਕਾਰਵਾਈ ਦੀ ਬਜਾਏ ਖੋਜੀ ਪੱਤਰਕਾਰਤਾ ਅਤੇ ਪ੍ਰੈਸ ਦੀ ਅਜਾਦੀ ਉਪਰ ਘਿਨਾਉਣਾ ਹਮਲਾ ਕਰਾਰ ਦਿੰਦਿਆਂ ਦਵਿੰਦਰਪਾਲ ਨਾਲ ਪੂਰੀ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ।ਇਨਾਂ ਪੱਤਰਕਾਰਾਂ ਨੇ ਇਹ ਵੀ ਅਹਿਦ ਕੀਤਾ ਹੈ ਕਿ ਭਾਈਚਾਰੇ ਵੱਲੋਂ ਇਨਸਾਫ ਲਈ ਵਿੱਢੇ ਜਾਣ ਵਾਲੇ ਹਰ ਕਿਸਮ ਦੇ ਸੰਘਰਸ਼ ਵਿੱਚ ਵਧ ਚੜ ਕੇ ਸ਼ਾਮਲ ਹੋਣਗੇ।ਉਹਨਾਂ ਪੰਜਾਬ ਦੇ ਗਵਰਨਰ ਸ੍ਰੀ ਸ਼ਿਵਰਾਜ ਪਾਟਿਲ ਜੋ ਚੰਡੀਗੜ ਦੇ ਪ੍ਰਸ਼ਾਸ਼ਕ ਵੀ ਹਨ, ਨੂੰ ਅਪੀਲ ਕੀਤੀ ਹੈ ਕਿ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਤੁਰੰਤ ਸ਼ਨਾਖਤ ਕਰਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …