Monday, July 8, 2024

ਵਿਸ਼ਵ ਪੁਸਤਕ ਮੇਲੇ ਵਿੱਚ ਦਿੱਲੀ ਕਮੇਟੀ ਦੇ ਸਟਾਲ ਤੇ ਪੁਸਤਕ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਲਗਾਈ ਹਾਜਰੀ

PPN1801201607

ਨਵੀਂ ਦਿੱਲੀ, 18 ਜਨਵਰੀ (ਅੰਮ੍ਰਿਤ ਲਾਲ ਮੰਨਣ) – ਪ੍ਰਗਤੀ ਮੈਦਾਨ ਵਿੱਚ ਇੱਕ ਹਫਤਾ ਚਲੇ ਵਿਸ਼ਵ ਪੁਸਤਕ ਮੇਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟਾਲ ਇਸ ਵਾਰ ਖਿੱਚ ਦਾ ਕੇਂਦਰ ਬਣਿਆ ਰਿਹਾ।ਇਸ ਗੱਲ ਦਾ ਖੁਲਾਸਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸਟਾਲ ਤੇ ਹਾਜਰੀ ਭਰਨ ਉਪਰੰਤ ਕੀਤਾ। ਰਾਣਾ ਨੇ ਦੱਸਿਆ ਕਿ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਮੁਖ ਰੱਖਦੇ ਹੋਏ ਉਨ੍ਹਾਂ ਨਾਲ ਸਬੰਧਿਤ ਫੀz ਲਿਟਰੇਚਰ ਵੰਡਿਆ ਗਿਆ ਇਸ ਕਰਕੇ ਕਮੇਟੀ ਦੇ ਸਟਾਲ ਤੇ ਰੋਜਾਨਾਂ ਸੈਂਕੜੇ ਪੁਸਤਕ ਪ੍ਰੇਮੀਆਂ ਨੇ ਜਿੱਥੇ ਕਿਤਾਬਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਉ-ਥੇ ਹੀ ਵੱਡੀ ਗਿਣਤੀ ਵਿਚ ਕਿਤਾਬਾਂ ਵੀ ਖਰੀਦੀਆਂ। ਰਾਣਾ ਨੇ ਕਿਹਾ ਕਿ ਕਿਸੇ ਵੀ ਇਨਸਾਨ ਲਈ ਪੁਸਤਕ ਇੱਕ ਗਿਆਨ ਦਾ ਸ੍ਰੋਤ ਹੈ ਇਸ ਗੱਲ ਦੀ ਪ੍ਰਮਾਣਿਕਤਾ ਇੱਥੇ ਪੁੱਜੇ ਲੋਕਾਂ ਨੇ ਬਿਆਨ ਕਰ ਦਿੱਤੀ ਹੈ। ਕਮੇਟੀ ਵੱਲੋਂ ਕਿਤਾਬਾਂ ਤੇ 50 ਤੋਂ 70 ਫੀਸਦੀ ਤਕ ਛੂਟ ਦਿੱਤੇ ਜਾਣ ਦਾ ਵੀ ਰਾਣਾ ਨੇ ਹਵਾਲਾ ਦਿੱਤਾ। ਸਟਾਲ ਤੇ ਆਏ ਲੋਕਾਂ ਵਿੱਚ ਧਾਰਮਿਕ ਸਾਹਿਤ ਨੂੰ ਪੜਨ ਅਤੇ ਜਾਣਕਾਰੀ ਲੈਣ ਵਾਲਿਆਂ ਦੀ ਵੱਡੀ ਤਾਦਾਦ ਨੂੰ ਧਿਆਨ ਰੱਖਦੇ ਹੋਏ ਰਾਣਾ ਨੇ ਅਗਲੀ ਵਾਰ ਕਮੇਟੀ ਵੱਲੋਂ ਕਿਤਾਬਾਂ ਅਤੇ ਲੇਖਕਾਂ ਦੀ ਗਿਣਤੀ ਵਿਚ ਵਾਧਾ ਕਰਨ ਦਾ ਵੀ ਵਾਇਦਾ ਕੀਤਾ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply