ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਤਿੰਨ ਐਥਲੀਟਾਂ ਵੱਲੋਂ ਗੁਹਾਟੀ ਵਿਖੇ ਕਰਵਾਈ ਗਈ ਐਸ.ਏ.ਐਫ. ਖੇਡਾਂ ਵਿਚ ਸੋਨੇ ਦੇ ਤਗਮੇ ਹਾਂਸਲ ਕੀਤੇ ਗਏ।ਖੇਡ ਡਿਪਟੀ ਡਾਇਰੈਕਟਰ ਅਤੇ ਮੁਖੀ, ਡਾ. ਐਚ.ਐਸ. ਰੰਧਾਵਾ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੁਡੋ ਮੁਕਾਬਲਿਆਂ ਦੇ 66ਕਿਲੋ ਵਰਗ ਵਿਚ ਜਸਲੀਨ ਸੈਣੀ ਅਤੇ ਸਾਇਕਲਿੰਗ 40 ਕਿਲੋਮੀਟਰ ਵਿਚ ਮਿਸ ਜੀ. ਮਨੀਸ਼ਾ ਨੇ ਸੋਨ ਤਗਮੇ ਜਿੱਤੇ।ਇਸੇ ਤਰ੍ਹਾਂ ਇੰਡੀਅਨ ਹਾਕੀ ਟੀਮ ਦੀ ਮੈਂਬਰ ਮਿਸ ਗੁਰਜੀਤ ਕੌਰ ਨੂੰ ਹਾਕੀ ਮੁਕਾਬਲਿਆਂ ਵਿਚ ਜੇਤੂ ਐਲਾਨਿਆ ਗਿਆ। ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਯੂਨੀਵਰਸਿਟੀ ਟੀਮ, ਕੋਚਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media