Friday, July 5, 2024

ਦਿੱਲੀ ਕਮੇਟੀ ਨੇ ਵਿਦੇਸ਼ੀ ਸਿੱਖਾਂ ਦੇ ਮਸਲਿਆਂ ਪ੍ਰਤੀ ਭਾਰਤ ਸਰਕਾਰ ਦੀ ਢਿੱਲੀ ਕਾਰਗੁਜਾਰੀ ‘ਤੇ ਪ੍ਰਗਟਾਈ ਨਾਰਾਜਗੀ

M.S.SIRSA 1

ਨਵੀਂ ਦਿੱਲੀ, 25 ਫਰਵਰੀ (ਅੰਮ੍ਰਿਤ ਲਾਲ ਮੰਨਣ)- ਵਿਦੇਸ਼ੀ ਧਰਤੀ ‘ਤੇ ਸਿੱਖ ਕੌਮ ਨੂੰ ਦਸਤਾਰ ਦੇ ਮਸਲੇ ‘ਤੇ ਸਾਹਮਣੇ ਆ ਰਹੀਆਂ ਮੁਸਕਿਲਾਂ ਦੇ ਹੱਲ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਗਰਮ ਹੋ ਗਈ ਹੈ। ਕਮੇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਇਸ ਸੰਬੰਧ ਵਿਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਭਾਰਤ ਵਿਚ ਅਮਰੀਕਾ ਦੇ ਸਫ਼ੀਰ ਰਿਚਰਡ ਵਰਮਾ ਨੂੰ ਵੱਖ-ਵੱਖ ਪੱਤਰ ਭੇਜੇ ਹਨ। ਬੀਤੇ ਦਿਨੀਂ ਇੰਡੋ-ਕੈਨੇਡੀਅਨ ਸਿੱਖ ਜਸਮੀਤ ਸਿੰਘ ਦੀ ਅਮਰੀਕਨ ਹਵਾਈ ਅੱਡੇ ‘ਤੇ ਤਲਾਸ਼ੀ ਦੇ ਨਾਂ ਤੇ ਉਤਾਰੀ ਗਈ ਦਸਤਾਰ ਨੂੰ ਮੰਦਭਾਗਾ ਦੱਸਦੇ ਹੋਏ ਸਿਰਸਾ ਨੇ ਇਸੇ ਵਰ੍ਹੇ ਦੀ 9 ਫਰਵਰੀ ਨੂੰ ਸਿੱਖ ਅਭਿਨੇਤਾ ਵਾਰਿਸ ਆਹਲੂਵਾਲਿਆ ਨੂੰ ਮੈਕਸਿਕੋ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੇ ਨਾਂ ‘ਤੇ ਦਸਤਾਰ ਉਤਾਰਨ ਦੀ ਸੁਰੱਖਿਆ ਅਧਿਕਾਰੀਆਂ ਵੱਲੋਂ ਕੀਤੀ ਗਈ ਮੰਗ ਨੂੰ ਨਜ਼ਾਇਜ ਕਰਾਰ ਦਿੱਤਾ ਹੈ।
ਸ਼ੁਸਮਾ ਸਵਰਾਜ ਨੂੰ ਭੇਜੇ ਪੱਤਰ ਵਿੱਚ ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਵਿਦੇਸ਼ ਦੌਰਿਆਂ ਦੌਰਾਨ ਸਿੱਖਾਂ ਨਾਲ ਬੈਠਕਾ ਵਿੱਚ ਵਿਖਾਏ ਗਏ ਅਪਨੇਪਨ ਦੇ ਬਾਵਜੂਦ ਸਿੱਖ ਮਸਲਿਆਂ ਦੇ ਹੱਲ ਨਾ ਹੋਣ ਤੇ ਵੀ ਹੈਰਾਨੀ ਜਤਾਈ ਹੈ। ਸਿਰਸਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀਆਂ ਜੜਾਂ ਆਪਣੇ ਦੇਸ਼ ਦੇ ਪੰਜਾਬ ਸੂਬੇ ਨਾਲ ਗਹਿਰੇ ਤੌਰ ਤੇ ਜੁੜਿਆਂ ਹੋਇਆ ਹਨ, ਇਸ ਲਈ ਭਾਰਤ ਸਰਕਾਰ ਨੂੰ ਮਨੁੱਖਤਾ ਦੇ ਰਾਖੇ ਸਿੱਖਾਂ ਨੂੰ ਪਛਾਣ ਅਤੇ ਦਸਤਾਰ ਦੇ ਮਸਲੇ ਤੇ ਵਿਦੇਸ਼ਾਂ ਵਿਚ ਝੇਲਨਿਆਂ ਪੈ ਰਹਿਆਂ ਮੁਸ਼ਕਿਲਾਂ ਦੇ ਹੱਲ ਲਈ ਗੰਭੀਰਤਾ ਵਿਖਾਉਣੀ ਚਾਹੀਦੀ ਹੈ। ਸਿਰਸਾ ਨੇ ਸ਼ੁਸਮਾ ਨੂੰ ਦੱਸਿਆ ਹੈ ਕਿ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੇ ਆਪਣੀ ਮਿਹਨਤ ਸੱਦਕਾ ਬਿਨਾਂ ਭਾਰਤ ਸਰਕਾਰ ਦੀ ਮਦਦ ਦੇ ਆਪਣੇ ਦੱਮ ‘ਤੇ ਦੇਸ਼ ਅਤੇ ਕੌਮ ਦੇ ਨਾਂ ਨੂੰ ਰੌਸ਼ਨ ਕੀਤਾ ਹੈ ਪਰ ਪ੍ਰਧਾਨਮੰਤਰੀ ਦੇ ਲਗਾਤਾਰ ਭਰੋਸਿਆਂ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਕੋਈ ਵੀ ਵੱਡਾ ਕਦਮ ਚੁੱਕਣ ਦਾ ਕੋਈ ਸੰਕੇਤ ਅਜੇ ਤਕ ਨਹੀਂ ਦਿੱਤਾ ਗਿਆ ਹੈ।
ਸਿਰਸਾ ਨੇ ਸ਼ੁਸਮਾ ਨੂੰ ਅਮਰੀਕਾ, ਫਰਾਂਸ ਅਤੇ ਹੋਰ ਦੇਸ਼ਾਂ ਵਿਚ ਵੱਸਦੇ ਸਿੱਖਾਂ ਦੇ ਮਾਨ ਅਤੇ ਸਤਿਕਾਰ ਲਈ ਭਾਰਤ ਸਰਕਾਰ ਵੱਲੋਂ ਜਲਦੀ ਕਦਮ ਚੁੱਕਣ ਦੀ ਵੀ ਸਲਾਹ ਦਿੱਤੀ ਹੈ।ਸੁਰੱਖਿਆਂ ਦੇ ਨਾਂ ਤੇ ਪੱਗ ਦੀ ਬੇਅਦਬੀ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਲੱਗਣ ਦਾ ਦਾਅਵਾ ਕਰਦੇ ਹੋਏ ਸਿਰਸਾ ਨੇ ਸ਼ੁਸਮਾ ਨੂੰ ਕਿਸੇ ਸਿੱਖ ਵੱਲੌਂ ਐਸੀ ਦੁੱਖਦ ਘਟਨਾਵਾਂ ਦਾ ਵੇਰਵਾ ਵੀ ਬਿਆਨ ਨਾ ਕੀਤੇ ਜਾਉਣ ਦੀ ਗੱਲ ਕਹੀ ਹੈ। ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਸਿੱਖਾਂ ਦੇ ਹੱਕਾਂ ਤੇ ਮਜਬੂਤੀ ਨਾਲ ਪਹਿਰਾ ਦੇਣ ਵਾਸਤੇ ਜਰੂਰੀ ਕਦਮ ਚੁੱਕਣ ਦੀ ਅਪੀਲ ਕਰਦੇ ਹੋਏ ਵਿਦੇਸ਼ ਵਿੱਚ ਕਿਤੇ ਵੀ ਪੱਗ ਦੀ ਤਲਾਸ਼ੀ ਨੂੰ ਸਿੱਖ ਕੌਮ ਵੱਲੋਂ ਬਰਦਾਸ਼ਤ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।
ਅਮਰੀਕਨ ਅਰਥਚਾਰੇ ਵਿੱਚ ਭਾਰਤੀ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਦਾ ਜਿਕਰ ਕਰਦੇ ਹੋਏ ਸਿਰਸਾ ਨੇ ਰਿਚਰਡ ਵਰਮਾ ਨੂੰ ਅਮਰੀਕਨ ਸਿੱਖਾਂ ਵੱਲੋਂ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਤੱਕ ਮਾਰੀਆਂ ਗਈਆਂ ਮੱਲਾਂ ਦਾ ਵੀ ਵੇਰਵਾ ਵਿਸਤਾਰ ਨਾਲ ਦਿੱਤਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ 2010 ਵਿਚ ਘਰੇਲੂ ਸੁਰੱਖਿਆ ਕਾਨੂੰਨ ਵਿਚ ਸੋਧ ਕਰਕੇ ਸਿੱਖ ਦਸਤਾਰ ਦੀ ਤਲਾਸ਼ੀ ਬਿਨਾ ਪੱਗ ਉਤਾਰੇ 100 ਫੀਸਦੀ ਹੱਥਾਂ ਰਾਹੀਂ ਕਰਵਾਉਣ ਦੇ ਸਿੱਖਾਂ ਨੂੰ ਦਿੱਤੇ ਗਏ ਭਰੋਸੇ ਦਾ ਹਵਾਲਾ ਦਿੰਦੇ ਹੋਏ ਸਿਰਸਾ ਨੇ ਦਸਤਾਰ ਤਲਾਸ਼ੀ ਸੱਦਕਾ ਸਿੱਖਾਂ ਦੀ ਨਾਗਰਿਕ ਅਧਿਕਾਰਾਂ ਤੇ ਅਜ਼ਾਦੀ ਤੇ ਹਮਲਾ ਹੋਣ ਦਾ ਵੀ ਦਾਅਵਾ ਕੀਤਾ ਹੈ। ਸਿਰਸਾ ਨੇ ਇਸ ਸੰਬੰਧ ਵਿੱਚ ਸੁਰੱਖਿਆ ਅਧਿਕਾਰਿਆਂ ਨੂੰ ਸਿੱਖ ਦੀ ਦਸਤਾਰ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਣ ਦੀ ਬਜਾਏ ਦਸਤਾਰ ਨੂੰ ਸਿੱਖਾਂ ਦੇ ਧਾਰਮਿਕ ਭਰੋਸੇ ਦੇ ਵੱਜੋਂ ਦੇਖਣ ਦੀ ਅਪੀਲ ਕੀਤੀ ਹੈ। ਓਬਾਮਾ ਦੇ ਬਾਰ-ਬਾਰ ਭਰੋਸਿਆਂ ਦੇ ਬਾਵਜੂਦ ਅਮਰੀਕਨ ਸੁਰੱਖਿਆ ਏਜੰਸੀਆਂ ਵੱਲੋਂ ਦਸਤਾਰ ਉਤਰਵਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ਾਂ ਨੂੰ ਨਸਲੀ ਹਮਲਾ ਦੱਸਦੇ ਹੋਏ ਸਿਰਸਾ ਨੇ ਅਮਰੀਕਾ ਸਰਕਾਰ ਦੇ ਰੁੱਖ ਤੇ ਹੈਰਾਨੀ ਵੀ ਪ੍ਰਗਟਾਈ ਹੈ। ਸਿਰਸਾ ਨੇ ਵਰਮਾ ਨੂੰ ਓਬਾਮਾ ਦੇ ਨਾਲ ਇਸ ਮਸਲੇ ‘ਤੇ ਆਪ ਗੱਲਬਾਤ ਕਰਕੇ ਛੇਤੀ ਹੱਲ ਕਢਣ ਦੀ ਅਪੀਲ ਵੀ ਕੀਤੀ ਹੈ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply