Monday, July 1, 2024

ਹਰਮਨ ਅਤੇ ਹੀਬਾ ਸਪੋਰਟਸ ਮੀਟ ਵਿਚ ਸਰਵਸਰੇਸ਼ਠ ਅਥਲੀਟ ਐਲਾਨੇ ਗਏ

PPN2802201606ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) – ਗਲੋਬਲ ਇੰਸਟੀਚਿਊਟ ਅੰਮ੍ਰਿਤਸਰ (ਜੀ.ਆਈ.ਏ.) ਦੇ ਵੱਖ ਵੱਖ ਵਿਭਾਗਾਂ ਨੇ ਆਪਣੇ ਰੰਗੀਨ ਝੰਡੇ ਲਹਿਰਾ ਕੇ ਵਧਿਆ ਮਾਰਚ ਪਾਸਟ ਨਾਲ ਸਲਾਨਾ ਖੇਡ ਉਤਸਵ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਉਚ ਆਈ.ਪੀ.ਐਸ. ਅਫਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇੰਸਟੀਚਿਊਟ ਦੇ ਵਾਇਸ ਚੇਅਰਮੈਨ  ਡਾ. ਆਕਾਸ਼ਦੀਪ ਸਿੰਘ ਅਤੇ ਉਤਸਵ ਦੇ ਪ੍ਰਬੰਧਕ ਅਫਸਰ ਦੀ ਹਾਜਰੀ ਵਿਚ ਗੁਬਾਰੇ ਉਡਾ ਕੇ ਇੰਸਟੀਚਿਊਟ ਦੇ ਵਿਹੜੇ ਵਿਚ ਕੀਤਾ।  ਇਸ ਖੇਡ ਉਤਸਵ ਵਿਚ ਹਰਮਨ ਸਿੰਘ ਅਤੇ ਹੀਬਾ ਗੋਇਲ ਨੂੰ ਸਰਵਸਰੇਸ਼ਠ ਖਿਡਾਰੀ ਐਲਾਨਿਆ ਗਿਆ।ਪਾਲੀਟੈਕਨਿਕ ਵਿਭਾਗ ਦੇ ਹਰਮਨ ਸਿੰਘ ਨੇ ਦੋਨੋ 100 ਮੀਟਰ ਅਤੇ 400 ਮੀਟਰ ਵਿਚ ਸੋਨੇ ਦਾ ਤਗਮਾ ਜਿੱਤਣ ਤੋ ਇਲਾਵਾ ਉਸ ਦੀ ਟੀਮ ਨੇ ਰਿਲੇ ਦੋੜ ਦਾ ਖਿਤਾਬ ਵੀ ਜਿੱਤ ਕੇ ਆਪਣਾ ਲੋਹਾ ਜਮਾਇਆ। ਔਰਤਾਂ ਵਿਚ ਸਿਵਲ ਇੰਜੀਨੀਅਰਿੰਗ ਵਿਭਾਗ ਦੀ ਹੀਬਾ ਗੋਇਲ ਨੇ ਦੋਨੋ 100 ਮੀਟਰ ਅਤੇ 200 ਮੀਟਰ ਦੌੜਾਂ ਵਿਚ ਸੋਨੋ ਦਾ ਤਗਮੇ ਜਿੱਤੇ ਅਤੇ ਰਿਲੇ ਦੌੜ ਵਿਚ ਵੀ  ਉਸ ਦੀ ਟੀਮ ਪਹਿਲੇ ਨੰਬਰ ਦੇ ਰਹੀ।100 ਮੀਟਰ ਦੌੜ ਵਿਚ ਲੜਕਿਆਂ ਦੀ ਕੈਟਾਗਰੀ ਵਿਚ ਪਾਲੀਨੈਕਟਿਕ ਦੇ ਹਰਮਨ ਨੇ ਸੋਨੇ, ਅਰਸ਼ਦੀਪ  ਸਾਲਮਤ  (ਸਿਵਲ)  ਨੇ ਚਾਂਦੀ ਅਤੇ ਨਿਤਿਨ ਕੁਮਾਰ (ਮਕੈਨੀਕਲ) ਨੇ ਤਾਂਬੇ ਦਾ ਤਗਮਾ ਜਿੱਤਿਆ।  200 ਮੀਟਰ ਦੌੜ ਵਿਚ ਸੁਖਰਾਜ (ਬੀ.ਐਸ.ਸੀ. ਖੇਤੀਬਾੜੀ) ਨੇ ਸੋਨੇ ਦਾ ਨਿਸ਼ਾਤ ਸਿੰਘ (ਪਾਲੀਟੈਕਨਿਕ) ਵੱਲੋ ਚਾਂਦੀ ਅਤੇ ਤਾਂਬੇ ਦਾ ਤਗਮਾ ਸੰਜੀਵ ਕੁਮਾਰ (ਖੇਤੀਬਾੜੀ) ਵੱਲੋ ਜਿੱਤਿਆ ਗਿਆ।400 ਮੀਟਰ ਦੌੜ ਵਿਚ ਹਰਮਨ ਸਿੰਘ ਨੇ ਫਿਰ ਬਾਜੀ ਮਾਰੀ ਅਤੇ ਸੋਨੇ ਦਾ ਤਗਮਾ ਆਪਣਾ ਝੋਲੀ ਵਿਚ ਪਾਇਆ, ਸੁਖਜਿੰਦਰ ਸਿੰਘ (ਮਕੈਨੀਕਲ) ਨੇ ਚਾਂਦੀ ਅਤੇ ਮਕੈਨੀਕਲ ਵਿਭਾਗ ਦੇ ਹੀ ਅਰੂਣ ਸ਼ਰਮਾਂ ਨੇ ਤਾਂਬੇ ਦਾ ਤਗਮਾ ਜਿੱਤਿਆ।
800 ਮੀਟਰ ਦੌੜ ਵਿਚ (ਸੀ.ਐਸ.ਈ.) ਦੇ ਸੁਰਮੁੱਖ ਸਿੰਘ ਨੇ ਪਹਿਲਾ ਨੰਬ ਅਕਸ਼ਯ ਗੌਤਮ (ਮਕੈਨੀਕਲ)  ਨੇ ਦੂਸਰਾ ਅਤੇ ਸ਼ਰਰਣਜੀਤ ਸਿੰਘ (ਮਕੈਨੀਕਲ) ਨੇ ਤੀਸਰਾ ਨੰਬਰ ਜਿੱਤਿਆ।ਰਿਲੇ ਦੌੜ ਵਿਚ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੀ ਟੀਮ ਜਿਸ ਵਿਚ ਨਵਰਾਜ ਦੀਪ, ਨਿਤਿਨ ਕੁਮਾਰ, ਅਕਸ਼ਯ ਗੌਤਮ, ਰਿਸ਼ਭ ਗੌਰਚ ਸ਼ਾਮਿਲ ਸਨ ਨੇ ਟਰਾਫੀ ਜਿੱਤੀ ਜਦਕਿ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਅਰਸ਼ਦੀਪ, ਅਮ੍ਰਿਤਪਾਲ ਸਿੰਘ, ਰੋਹਿਤ ਇੰਦਰ ਸਿੰਘ, ਹੇਮੰਤ ਸਮੀਰ ਦੀ ਟੀਮ ਦੂਜੇ ਨੰਬਰ ਦੇ ਰਹੀ ਅਤੇ ਖੇਤੀਬਾੜੀ ਵਿਭਾਗ ਸਖਰਾਜ ਸਿੰਘ, ਲਵਪ੍ਰੀਤ ਸਿੰਘ, ਸੰਜੀਵ ਕੁਮਾਰ, ਕਰਨਬੀਰ ਸਿੰਘ ਤੀਸਰੇ ਨੰਬਰ ਦੇ ਰਹੇ।
ਗੁਰਪ੍ਰਤਾਪ ਸਿੰਘ (ਏਅਰਲਾਇਨਜ਼ ਅਤੇ ਸੈਰ ਸਪਾਟਾ) ਨੇ ਸ਼ਾਟਪੁਟ ਵਿੱਚ ਸੋਨੇ ਦਾ ਤਗਮਾ ਜਿੱਤਿਆ ਜਦਕਿ ਅਮਰਪ੍ਰੀਤ ਸਿੰਘ ਮਕੈਨੀਕਲ ਨੇ ਰਜਤ ਅਤੇ ਤਾਂਬੇ ਦਾ ਤਗਮਾ ਜਿੱਤਿਆ ਤੇਜਿੰਦਰ ਸਿੰਘ (ਏਅਰਲਾਇਨਜ਼ ਅਤੇ ਸੈਰ ਸਪਾਟਾ) ਨੇ।ਲੰਬੀ ਛਾਲ ਵਿਚ ਨਿਸ਼ਾਤ  (ਪਾਲੀਟੈਕਨਿਕ)  ਨੇ  ਸੋਨੇ  ਅੰਮ੍ਰਿਤਪਾਲ ਸਿੰਘ (ਸਿਵਲ) ਨੇ ਚਾਂਦੀ ਅਤੇ ਰਵਿੰਦਰ ਸਿੰਘ ਸਿਵਲ ਨੇ ਚਾਂਦੀ ਦਾ ਤਗਮਾ ਜਿੱਤਿਆ।ਔਰਤਾਂ ਦੀ ਕੈਟਾਗਰੀ ਵਿਚ ਸਿਵਲ ਇੰਜੀਨੀਅਰਿੰਗ ਵਿਭਾਗ ਦੀ ਹੀਬਾ ਗੋਇਲ ਨੇ ਸੋਨੇ ਮਨਪ੍ਰੀਤ ਕੌਰ  (ਸੀ.ਐਸ.ਈ.)  ਨੇ ਚਾਂਦੀ ਅਤੇ ਕਿਰਣਜੀਤ ਕੌਰ ਨੇ ਤਾਂਬੇ ਦਾ ਤਗਮਾ ਆਪਣੇ ਝੋਲੀ ਪਾਇਆ।ਹੀਬਾ ਨੇ 200 ਮੀਟਰ ਦੌੜ ਵਿਚ ਆਪਣੇ ਨਜਦੀਕੀ ਖਿਡਾਰੀ ਨੂੰ ਹਰਾ ਕੇ ਸੋਨੇ ਦੇ ਤਗਮੇ ਤੇ ਆਪਣਾ ਕਬਜਾ ਜਮਾਇਆ ਜਦਕਿ ਮਨਜੋਤ ਕੌਰ  (ਸੀ.ਐਸ.ਈ.) ਨੇ ਚਾਂਦੀ ਅਤੇ ਕਰਨਪ੍ਰੀਤ ਕੌਰ (ਈ.ਸੀ.ਈ.) ਨੇ ਤਾਂਬੇ ਦਾ ਤਗਮਾ ਜਿੱਤਿਆ।
ਹੀਬਾ ਦੀ ਟੀਮ ਨੇ ਰਿਲੇ ਦੌੜ ਵਿਚ ਵੀ ਆਪਣੇ ਲੋਹਾ ਜਮਾਇਆ ਅਤੇ ਟੀਮ ਮੈਬਰਾਂ ਹਰਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਮੇਹਨਾਜ ਦੇ ਨਾਲ ਪਹਿਲੇ ਨੰਬਰ ਦੇ ਰਹੀ।ਔਰਤਾਂ ਵਿਚ ਇਕ ਅਤੇ  ਚੰਗੀ ਖਿਡਾਰੀ ਰੂਪ ਕਮਲ  (ਸੀ.ਐਸ.ਈ.)  ਨੇ  ਦੋਨੋ 400 ਮੀਟਰ ਅਤੇ 800 ਮੀਟਰ ਦੌੜ ਵਿਚ ਸੋਨੇ ਦਾ ਤਗਮਾ ਜਿੱਤਿਆ।400 ਮੀਟਰ ਦੌੜ ਵਿਚ ਰੂਪ ਕਮਲ ਪਹਿਲੇ, ਹਰਪ੍ਰੀਤ ਕੌਰ (ਈ.ਸੀ.ਈ.) ਦੂਸਰੇ ਨੰਬਰ ਅਤੇ ਮਨਪ੍ਰੀਤ ਕੌਰ (ਸੀ.ਐਸ.ਈ.) ਤੀਜੇ ਨੰਬਰ ਦੇ ਰਹੀ।800 ਮੀਟਰ ਵਿਚ ਰੂਪ ਕਮਲ (ਸੀ.ਐਸ.ਈ.)  ਨੇ ਸੋਨੇ ਦਾ ਤਗਮਾ ਜਿੱਤਿਆ ਮਨਮੀਤ ਕੌਰ (ਸੀ.ਐਸ.ਈ.)  ਨੇ ਚਾਂਦੀ ਅਤੇ ਰੁਪਿੰਦਰ ਕੌਰ ਨੇ ਤਾਂਬੇ ਦਾ ਤਗਮਾ ਜਿੱਤ ਕੇ ਤੀਜੇ ਨੰਬਰ ਤੇ ਰਹੀ।
ਸ਼ਾਟਪੁੱਟ ਵਿਚ ਨਵਪ੍ਰੀਤ ਕੌਰ (ਸੀ.ਐਸ.ਈ.)  ਨੇ ਸੋਨੇ ਮਨਪ੍ਰੀਤ ਕੌਰ (ਸੀ.ਐਸ.ਈ.) ਨੇ ਚਾਂਦੀ ਅਤੇ ਗੁਰਪ੍ਰੀਤ ਕੌਰ (ਈ.ਸੀ.ਈ.) ਨੇ ਤਾਂਬੇ ਦਾ ਤਗਮਾ ਜਿੱਤਿਆ ਜਦਕਿ ਲੰਬੀ ਛਾਲ ਵਿਚ ਨਵਪ੍ਰੀਤ ਕੌਰ (ਸੀ.ਐਸ.ਈ.)  ਨੇ ਸੋਨੇ ਬਲਜਿੰਦਰ ਕੌਰ (ਈ.ਸੀ.ਈ.)  ਅਤੇ ਮਨਪ੍ਰੀਤ ਕੌਰ (ਸੀ.ਐਸ.ਈ.) ਨੇ ਚਾਂਦੀ ਅਤੇ ਤਾਂਬੇ ਦਾ ਤਗਮਾ ਜਿੱਤਿਆ।ਮਕੈਨੀਕਲ ਤੀਸਰੇ ਸਾਲ ਦੇ ਖਿਡਾਰੀਆਂ ਨੇ ਫੁਟਬਾਲ ਜਿੱਤਿਆ ਜਦਕਿ ਹੋਟਲ ਮੈਨੇਜਮੈਟ ਵਿਭਾਗ ਨੇ ਚਾਂਦੀ ਦਾ ਤਗਮਾ ਜਿੱਤਿਆ।ਵਾਲੀਬਾਲ ਵਿਚ ਐਸ.ਐਮ.ਸੀ.ਟੀ ਵਿਭਾਗ ਦੇ ਪਾਲੀਟੈਕਟਿਕ ਵਿਭਾਗ ਨੇ ਹਰਾ ਕੇ ਜਿੱਤ ਆਪਣੀ ਕੀਤੀ।ਬਾਸਕਟਬਾਲ ਵਿਚ ਮਕੈਨੀਕਲ ਤੀਸਰੇ ਸਾਲ ਦੇ ਖਿਡਾਰੀਆਂ ਨੇ ਸਿਵਲ ਤੀਸਰੇ ਸਾਲ ਦੇ ਖਿਡਾਰੀਆਂ ਨੂੰ ਹਰਾ ਕੇ ਆਪਣਾ ਲੋਹਾ ਜਮਾਇਆ।
ਪਾਲਿਟੈਕਨਿਕ ਵਿਭਾਗ ਨੇ ਸਿਵਲ ਚੌਥੇ  ਸਮੈਸਟਰ  ਦੇ ਖਿਡਾਰੀਆਂ  ਨੂੰ ਬੈਡਮਿੰਟਨ ਵਿਚ ਹਰਾ ਕੇ ਆਪਣੀ  ਜਿੱਤ ਹਾਸਲ  ਕੀਤੀ ਜਦਕਿ  ਟੈਬਲ ਟੇਨਿਸ ਵਿਚ ਮਕੈਨੀਕਲ ਤੀਸਰੇ ਸਾਲ ਦੇ ਖਿਡਾਰੀਆਂ ਨੇ ਮਕੈਨੀਕਲ ਤੀਸਰੇ ਸਾਲ ਸਮੈਸਟਰ ਦੇ ਖਿਡਾਰੀਆਂ ਨੇ ਹਰਾ ਕੇ ਜਿੱਤ ਹਾਸਲ ਕੀਤੀ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply