Wednesday, July 3, 2024

’ਦਿੱਲੀ ਫਤਿਹ ਦਿਵਸ’ ਦੇ ਦੋ-ਦਿਨਾਂ ਸਮਾਗਮ 12 ਮਾਰਚ ਤੋਂ

ਨਵੀਂ ਦਿੱਲੀ 4, ਮਾਰਚ (ਅੰਮ੍ਰਿਤ ਲਾਲ ਮੰਨਣ) – ਬਾਬਾ ਬਘੇਲ ਸਿੰਘ, ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆ (ਚੌਥੇ ਮੁੱਖੀ ਬੁੱਢਾ ਦਲ), ਜੱਥੇਦਾਰ ਜੱਸਾ ਸਿੰਘ ਰਾਮਗੜ੍ਹੀਆ, ਜਥੇਦਾਰ ਤਾਰਾ ਸਿੰਘ ਘੇਬਾ ਅਤੇ ਜੱਥੇਦਾਰ ਮਹਾਂ ਸਿੰਘ ਸ਼ੁੱਕਰਚੱਕੀਆ ਦੀ ਅਗਵਾਈ ਵਿੱਚ ਖਾਲਸਾ ਫੌਜਾਂ ਵਲੋਂ ਕੀਤੀ ਗਈ ਦਿੱਲੀ ਫਤਿਹ ਦੀ 233ਵੀਂ ਵਰ੍ਹੇਗੰਢ ਦੇ ਮੌਕੇ ਦਿੱਲੀ ਫਤਿਹ ਦਿਵਸ, ਲਾਲ ਕਿਲ੍ਹੇ ਦੇ ਮੈਦਾਨ ਵਿੱਚ 12 ਅਤੇ 13 ਮਾਰਚ ਨੂੰ ਖਾਲਸਈ ਜਾਹੋ-ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਦਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਵਰ੍ਹੇ ਮਨਾਇਆ ਜਾ ਰਿਹਾ ‘ਦਿੱਲੀ ਫਤਿਹ ਦਿਵਸ’ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਸ. ਰਾਣਾ ਨੇ ਇਨ੍ਹਾਂ ਦਿਨਾਂ ਵਿੱਚ ਹੋਣ ਵਾਲੇ ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼ਨੀਵਾਰ, 12 ਮਾਰਚ ਨੂੰ ਸ਼ਾਮ 6 ਵਜੇ ਲਾਲ ਕਿਲ੍ਹਾ ਮੈਦਾਨ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾਇਗਾ, ਜਦਕਿ ਐਤਵਾਰ 13 ਮਾਰਚ ਦੁਪਹਿਰ ਨੂੰ ਜਰਨੈਲੀ ਫਤਿਹ ਮਾਰਚ ਹੋਵੇਗਾ ਅਤੇ ਸ਼ਾਮ 5 ਵਜੇ ਇਤਿਹਾਸਕ ਸਮਾਗਮ ਦਾ ਆਯੋਜਨ ਕੀਤਾ ਜਾਇਗਾ, ਜਿਸ ਵਿੱਚ ਪੰਥਕ ਵਿਦਵਾਨ, ਢਾਡੀ ਜੱਥੇ ਅਤੇ ਪ੍ਰਸਿੱਧ ਪੰਜਾਬੀ ਕਵੀ ਆਪੋ-ਆਪਣੀ ਕਲਾ ਰਾਹੀਂ ਖਾਲਸਾ ਫੌਜਾਂ ਵਲੋਂ ਸਿੱਖ ਜਰਨੈਲਾਂ ਦੀ ਅਗਵਾਈ ਵਿੱਚ ਕੀਤੀ ਗਈ ਦਿੱਲੀ ਫਤਿਹ ਦੀ ਇਤਿਹਾਸਕ ਮਹਤੱਤਾ ਤੋਂ ਜਾਣੂ ਕਰਵਾਣਗੇ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply