Wednesday, July 3, 2024

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਨਾਗ ਕਲਾਂ ਕਿਸਾਨ ਮੇਲਿਆਂ ਦੀ ਲੜੀ ਆਰੰਭ

PPN0403201606

ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਮਾਰਚ ਮਹੀਨੇ ਦੌਰਾਨ ਆਯੋਜਿਤ ਹੋਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਅੰਮ੍ਰਿਤਸਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਤੋਂ ਆਰੰਭ ਹੋਈ। ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਬਲਵਿੰਦਰ ਸਿੰਘ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡ. ਗੁਰਮੀਤ ਸਿੰਘ ਬੁੱਟਰ, ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡ. ਬਲਵਿੰਦਰ ਸਿੰਘ ਛੀਨਾ ਵਿਸ਼ੇਸ਼ ਤੌਰ ਤੇ ਹਾਜਿਰ ਸਨ।
ਮੇੇਲੇ ਵਿੱਚ ਕਿਸਾਨਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਡ. ਢਿੱਲੋਂ ਨੇ ਕਿਹਾ ਕੇ ਕਿਸਾਨ ਵੀ ਆਪਣੇ ਆਪ ਵਿੱਚ ਤਜਰਬੇਕਾਰ ਹੁੰਦਾ ਹੈ ਜੋ ਕਿ ਅਚੇਤ ਅਤੇ ਸੁਚੇਤ ਮਨ ਨਾਲ ਤਜਰਬੇ ਕਰਦਾ ਹੈ, ਉਹਨਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਸਿਫਾਰਸ਼ਾ ਦੀ ਅਸਲ ਪਰਖ ਕਿਸਾਨਾਂ ਦੁਆਰਾ ਹੀ ਆਪਣੇ ਖੇਤਾਂ ਵਿੱਚ ਕੀਤੀ ਜਾਂਦੀ ਹੈ।ਬਿਨਾਂ ਸ਼ੱਕ ਇਹ ਤਜਰਬੇ ਖੇਤੀ ਦੇ ਵਿਕਾਸ ਦਾ ਰਾਹ ਖੋਲ੍ਹਦੇ ਰਹਿੰਦੇ ਹਨ ਬਸ ਲੋੜ ਸਿਰਫ਼ੳਮਪ; ਇਸ ਗੱਲ ਦੀ ਹੈ ਕਿ ਪਹਿਲੇ ਤਜਰਬੇ ਥੋਪੜ੍ਹੇ ਥਾਂ ਤੇ ਛੋਟੇ ਪੱਧਰ ਤੇ ਹੀ ਕੀਤੇ ਜਾਣ। ਉਹਨਾਂ ਕਿਸਾਨਾਂ ਨੂੰ ਮੰਡੀਕਰਨ ਅਤੇ ਮਸ਼ੀਨਰੀ ਦੀ ਵਰਤੋਂ ਸਹਿਕਾਰੀ ਪੱਧਰ ਤੇ ਕਰਨ ਲਈ ਪ੍ਰਰਿਆ। ਇਸ ਨਾਲ ਅੰਦਾਜਨ 35% ਮੁੱਢਲੀਆਂ ਲਾਗਤਾਂ ਅਤੇ ਸੇਵਾਵਾਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਖੇਤੀ ਵਿਭਿੰਨਤਾ ਦਾ ਜਿਕਰ ਕਰਦਿਆਾਂ ਉਹਨਾਂ ਹਵਾਲਾ ਦਿੱਤਾ ਕਿ ਪੰਜਾਬ ਸੂਬਾ ਦੇਸ਼ ਦਾ 37% ਸ਼ਹਿਦ ਅਤੇ 40% ਖੁੰਬਾਂ ਪੈਦਾ ਕਰਦਾ ਹੈ। ਇਸ ਤਰ੍ਹਾਂ ਅਸੀ ਸਹਾਇਕ ਕਿੱਤੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਾਂ। ਅਜਿਹੇ ਸਹਾਇਕ ਧੰਦਿਆਂ ਵਿਚ ਕਿਸਾਨ ਬੀਬੀਆਂ ਖਾਸ ਯੋਗਦਾਨ ਪਾ ਸਕਦੀਆਂ ਹਨ ਅਤੇ ਪਰਿਵਾਰ ਦੀ ਆਮਦਨ ਦਾ ਹੋਰ ਰਾਹ ਖੋਲ੍ਹ ਸਕਦੀਆਂ ਹਨ। ਉਹਨਾਂ ਕਿਹਾ ਕਿ ਫਲਾਂ, ਸਬਜੀਆਂ, ਹਲਦੀ ਅਤੇ ਕਮਾਦ ਦੀ ਖੇਤੀ ਇਸ ਇਲਾਕੇ ਲਈ ਇੱਕ ਢੁਕਵਾਂ ਬਦਲ ਹੋਵੇਗੀ।ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਮੰਡੀ ਦੀਆਂ ਲੋੜਾਂ ਦੇ ਅਨੁਸਾਰ ਜਿਨਸਾਂ ਦੀ ਚੋਣ ਕਰਨੀ ਚਾਹੀਦੀ ਹੈ। ਡਾ. ਢਿਲੋਂ ਨੇ ਇਸ ਗੱਲ ਨੂੰ ਜੋਰ ਦੇ ਕੇ ਆਖਿਆਂ ਕਿ ਕਿਸਾਨ ਵੀਰ ਆਪਣੇ ਖੇਤੀ-ਖਰਚਿਆਂ ਦਾ ਹਿਸਾਬ ਜ਼ਰੂਰ ਰਖਿਆ ਕਰਨ। ਇਸ ਨਾਲ ਅਸੀਂ ਬੇ ਲੋੜੇ ਖਰਚਿਆਂ ਤੇ ਠੱਲ ਵੀ ਪਾ ਸਕਦੇ ਹਾਂ। ਵਾਤਾਵਰਨ ਦੀ ਸਾਂਭ ਸੰਭਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੀਆਂ ਪੀੜੀਆਂ ਦੇ ਲਈ ਸਾਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਲਈ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਤੇ ਤਕਨੀਕਾਂ ਜਿਵੇਂ ਲੇਜਰ ਲੈਂਡ ਲੈਵਲਰ, ਟੈਂਸ਼ੀਓਮੀਟਰ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਪੰਜਾਬ ਦੇ ਕਿਸਾਨਾਂ ਵਿਚ ਭਰਪੂਰ ਵਿਸ਼ਵਾਸ ਪ੍ਰਗਟਾਉਂਦਿਆਂ ਪੰਡਾਲ ਵਿਚ ਬੈਠੇ ਕਿਸਾਨਾਂ ਦੇ ਸਵਾਲਾਂ ਖੁੱਲ੍ਹ ਕੇ ਸੰਬੋਧਿਤ ਹੋਏ ਅਤੇ ਕਿਹਾ ਕਿ ਆਪਣੀਆਂ ਸ਼ੰਕਾਵਾਂ ਲੈ ਕੇ ਨਿਝੱਕ ਹੋ ਕੇ ਯੂਨੀਵਰਸਿਟੀ ਅਤੇ ਇਸਦੇ ਖੋਜ ਕੇਂਦਰਾਂ ਤੇ ਆਉ, ਤੁਹਾਡੀਆਂ ਸ਼ੰਕਾਵਾਂ ਨੇ ਇਸ ਖੇਤੀ-ਖੋਜ ਨੂੰ ਅੱਗੇ ਤੋਰਨਾ ਹੈ। ਉਹਨਾਂ ਕ੍ਰਿਸੀਵਿਗਿਆਨ ਕੇਂਦਰ ਵੱਲੋਂ ਲਗਾਏ ਗਏ ਪ੍ਰਭਾਵ ਸ਼ਾਲੀ ਮੇਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਥੋਂ ਦੇ ਸਟਾਫ਼ ਨੂੰ ਇਸ ਲਈ ਵਧਾਈ ਵੀ ਦਿੱਤੀ।
ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਬਲਵਿੰਦਰ ਸਿੰਘ ਨੇ ਚਾਨਣਾ ਪਾਇਆ।ਉਹਨਾਂ ਪਿਛਲੇ ਦਿਨਾਂz ਵਿਚ ਯੂਨਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਮੂੰਗੀ, ਬਾਜਰਾ, ਕਿੰਨੂ ਆਦਿ ਫ਼ੳਮਪ;ਸਲਾਂ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ।ਉਹਨਾਂ ਦੱਸਿਆਂ ਕਿ ਗਰਮੀ, ਸਰਦੀ, ਸੋਕਾ ਆਦਿ ਨੂੰ ਸਹਿਣ ਕਰਨ ਵਾਲੀਆਂ ਕਿਸਮਾਂ ਯੂਨਵਰਸਿਟੀ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿਸ ਤਰ੍ਹਾਂ ਖੇਤੀ, ਵਾਤਾਵਰਨ ਅਤੇ ਖੁਰਾਕੀ ਲੋੜਾਂ ਵਿੱਚ ਬਦਲਾਉ ਆ ਰਿਹਾ ਹੈ ਉਸੇ ਪ੍ਰਸੰਗ ਵਿੱਚ ਖੇਤੀ ਵਿਗਿਆਨੀਆਂ ਲਈ ਨਵੀਆਂ ਚੁਣੌਤੀਆਂ ਉਭਰ ਰਹੀਆਂ ਹਨ ਇਸ ਨੂੰ ਧਿਆਨ ਵਿੱਚ ਰੱਖਦੇ ਪਾਣੀ ਦੀ ਸੁਚੱਜੀ ਵਰਤੋਂ ਦੀਆਂ ਤਕਨੀਕਾਂ ਆਦਿ ਸੰਬੰਧੀ ਖੋਜ ਕਾਰਜ ਨੇਪਰੇ ਚਾੜ੍ਹੇ ਜਾ ਰਹੇ ਹਨ। ਉਹਨਾਂ ਵਿਸ਼ੇਸ਼ ਤੌਰ ਤੇ ਰਸਾਇਣਾਂ ਦੀ ਸੰਜਮ ਨਾਲ ਵਰਤੋਂ ਕਰਨ ਲਈ ਬਾਇੳ ਰਸਾਇਣਾਂ ਅਤੇ ਸਰਵ-ਪੱਖੀ ਕੀਟ ਪ੍ਰਬੰਧਨ ਵਿਧੀਆ ਨੂੰ ਅਪਨਾਉਣ ਦੇ ਲਈ ਕਿਹਾ। ਜੀ ਆਇਆਂ ਦੇ ਸ਼ਬਦ ਬੋਲਦਿਆਂ ਡਾ. ਬੁੱਟਰ ਨੇ ਕਿਹਾ ਕਿ ਸਾਨੂੰ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੀ ਇੰਨਬਿੰਨ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਾਨੂੰ ਯੂਨਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਅਪਨਾਉਣੀਆਂ ਚਾਹੀਦੀਆ ਹਨ। ਉਹਨਾਂ ਕਿਹਾ ਕਿ ਆਪਣੀ ਖੇਤੀ ਨੂੰ ਤਕਨੀਕ ਭਰਪੂਰ ਬਣਾਉਣ ਦੇ ਲਈ ਪੰਜਾਬ ਦੇ 17 ਜਿਲਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਸਿਖਲਾਈਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਕਿਸਾਨ ਮੇਲੇ ਦੇ ਮੁੱਖ ਉਦੇਸ਼ ਖੇਤੀ ਮੇਲਿਆਂ ਦੇ ਰੰਗ ਸੁਧਰੇ ਬੀਜ, ਮਸ਼ੀਨਰੀ, ਕਿਤਾਬਾਂ ਦੇ ਸੰਗ ਬਾਰੇ ਜਿਕਰ ਕਰਦਿਆਂ ਕਿਹਾ ਕਿ ਆਪਣੀ ਖੇਤੀ ਸੁਧਰੇ ਬੀਜਾਂ, ਸੁਚੱਜੀ ਮਸ਼ੀਨਰੀ ਅਤੇ ਖੇਤੀ ਸਾਹਿਤ ਦੇ ਨਾਲ ਹੀ ਕੀਤੀ ਜਾ ਸਕਦੀ ਹੈ। ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਖੇਤੀ ਸਟਾਲ ਅਤੇ ਪ੍ਰਦਰਸ਼ਨੀ ਪਲਾਟ ਲਗਾਏ ਗਏ। ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਮੌਕੇ ਤੇ ਦਿੱਤੇ ਗਏ।ਅੰਤ ਵਿੱਚ ਕ੍ਰਿਸੀ ਵਿਗਿਆਨ ਕੇਂਦਰ ਦੇ ਸਹਿਯੁੋਗੀ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿੱਲੋਂ ਨੇ ਮੇਲੇ ਵਿਚ ਸ਼ਮੂਲੀਅਤ ਕਰਨ ਲਈ ਆਏ ਮਹਿਮਾਨਾਂ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply