Friday, July 5, 2024

ਸ਼੍ਰੋਮਣੀ ਸ਼ਾਇਰ ਪਰਮਿੰਦਰਜੀਤ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ

ਨਾਮਵਰ ਸ਼ਾਇਰਾਂ ਨੇ ਅਦਬੀ ਮਹਿਫਲ ਵਿੱਚ ਸ਼ਾਇਰੀ ਦਾ ਰੰਗ ਬਖੇਰਿਆ

PPN0703201613ਅੰਮ੍ਰਿਤਸਰ, 7 ਮਾਰਚ (ਜਗਦੀਪ ਸਿੰਘ ਸੱਗੂ)- ਪਿਛਲੇ ਵਰ੍ਹੇ ਅਲਵਿਦਾ ਕਹਿ ਗਏ ਸ਼੍ਰੋਮਣੀ ਸ਼ਾਇਰ ਅਤੇ ‘ਅੱਖਰ’ ਮੈਗਜ਼ੀਨ ਦੇ ਸੰਪਾਦਕ ਪਰਮਿੰਦਰਜੀਤ ਹੋਰਾਂ ਨੂੰ ਉਨ੍ਹਾਂ ਦੀ ਸਲਾਨਾ ਬਰਸੀ ਤੇ ਪੰਜਾਬੀ ਜੁਬਾਨ ਦੇ ਨਾਮਵਰ ਸ਼ਾਇਰਾਂ ਵੱਲੋਂ ਆਪਣੀਆਂ ਬਹੁ-ਮੁੱਲੀਆਂ ਰਚਨਾਵਾਂ ਰਾਹੀਂ ਯਾਦ ਕੀਤਾ ਗਿਆ।ਸਾਹਿਤਕ ਸੰਜੀਦਗੀ ਨੂੰ ਸਮਰਪਿਤ ਪੰਜਾਬੀ ਸਾਹਿਤ ਸੰਗਮ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਕਰਵਾਏ ਇਸ ਸਾਹਿਤਕ ਸਮਾਗਮ ਦਾ ਆਗਾਜ਼ ਸਰਬਜੀਤ ਸਿੰਘ ਸੰਧੂ ਵੱਲੋਂ ਸਭਾ ਦੀਆਂ ਕਾਰਜਗੁਜਾਰੀਆਂ ਦੀਆਂ ਰਿਪੋਰਟ ਨਾਲ ਕੀਤਾ ਗਿਆ।ਸ਼ਾਇਰ ਮਲਵਿੰਦਰ ਵੱਲੋਂ ਮੰਚ ਸੰਚਾਲਣ ਕਰਦਿਆਂ ਆਏ ਮਹਿਮਾਨ ਸ਼ਾਇਰਾਂ ਦੀ ਜਾਣ-ਪਹਿਚਾਣ ਕਰਵਾਈ।
ਸ਼੍ਰੋਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ, ਡਾ. ਰਵਿੰਦਰ, ਡਾ. ਸੁਖਦੇਵ ਸਿੰਘ ਖਾਹਰਾ, ਕਥਾਕਾਰ ਦੀਪ ਦਵਿੰਦਰ ਸਿੰਘ, ਹਰਭਜਨ ਸਿੰਘ ਵਕਤਾ, ਡਾ. ਬਿਕਰਮ ਘੁੰਮਣ, ਡਾ. ਸ਼ਹਰਯਾਰ, ਡਾ. ਇਕਬਾਲ ਕੌਰ ਸੌਂਧ ਅਤੇ ਪ੍ਰੋ: ਨਰੇਸ਼ ਆਦਿ ਵਿਦਵਾਨਾਂ ਨੇ ਮਰਹੂਮ ਸ਼ਾਇਰ ਪਰਮਿੰਦਰਜੀਤ ਦੀਆਂ ਕਾਵਿ ਪੰਕਤੀਆਂ ਕਿ ‘ਅਜੇ ਮੁਹੱਬਤਾਂ ਹੋਰ ਕਰਨੀਆਂ, ਅਜੇ ਨਫਰਤਾਂ ਹੋਰ ਜਰਨੀਆਂ’ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਪਰਮਿੰਦਰਜੀਤ ਦੀ ਸਮੁੱਚੀ ਸ਼ਾਇਰੀ ਹਾਸਿਆਂ-ਰੋਸਿਆਂ, ਨੋਕਾਂ-ਝੋਕਾਂ, ਉਮੰਗਾਂ-ਤਰੰਗਾਂ ਅਤੇ ਨਵੇਂ ਉਤਸ਼ਾਹ ਜਗਾਉਣ ਵਾਲੀ ਲੋਕ ਮਨਾਂ ਦੀ ਸ਼ਾਇਰੀ ਹੈ।ਉਹ ਆਪਣੀ ਬੇਬਾਕ ਲੇਖਣੀ ਕਰਕੇ ਅਦੀਬਾਂ ਦੇ ਚੇਤਿਆਂ ਵਿੱਚ ਹਮੇਸ਼ਾਂ ਵੱਸਿਆ ਰਹੇਗਾ।
ਇਸ ਸਮੇਂ ਹੋਏ ਕਵੀ ਦਰਬਾਰ ਵਿੱਚ ਹਿੱਸਾ ਲੈਂਦਿਆਂ ਸ਼ਾਇਰ ਨਿਰਮਲ ਅਰਪਨ, ਜਸਵੰਤ ਹਾਂਸ, ਸੀਮਾਂ ਸੰਧੂ, ਕੰਵਲ, ਗੁਰਬਾਜ ਤੋਲਾਨੰਗਲ, ਵਿਸ਼ਾਲ, ਜਤਿੰਦਰ ਔਲਖ, ਜਗਜੀਤ ਗਿੱਲ, ਨਵਦੀਪ ਬੰਦੇਸ਼ਾ, ਰਘਬੀਰ ਸਿੰਘ ਤੀਰ, ਡਾ. ਵਿਕਰਮਜੀਤ, ਸੁਰਿੰਦਰ ਕੰਵਲ, ਜਗਦੀਸ਼ ਸਚਦੇਵਾ, ਕੁਲਜੀਤ ਕੌਰ ਮੀਤ, ਹਰਭਜਨ ਖੇਮਕਰਨੀ, ਅਜੀਤ ਸਿੰਘ ਨਬੀਪੁਰ, ਜਗਤਾਰ ਗਿੱਲ, ਕਲਿਆਣ ਅੰਮ੍ਰਿਤਸਰੀ ਤੋਂ ਇਲਾਵਾ ਹੋਰ ਸਥਾਨਕ ਸ਼ਾਇਰਾਂ ਨੇ ਨਜ਼ਮਾਂ ਸਾਂਝੀਆਂ ਕੀਤੀਆਂ।ਇਸ ਮੌਕੇ ਹਾਜ਼ਰ ਵਿਦਵਾਨਾਂ ਵਲੋਂ ਪ੍ਰਵਾਸੀ ਸ਼ਾਇਰ ਅਜਾਇਬ ਸਿੰਘ ਸੰਘਾ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ‘ਮਾਂ, ਮਿੱਟੀ ਤੇ ਮਹਿਕ’ ਵੀ ਲੋਕ ਅਰਪਿਤ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਅਦਬੀ ਮਹਿਫਲ ਵਿੱਚ ਮੁਖਤਾਰ ਗਿੱਲ, ਮਨਮੋਹਨ ਸਿੰਘ ਢਿੱਲੋਂ, ਡਾ. ਹੀਰਾ ਸਿੰਘ, ਇੰਦਰ ਸਿੰਘ ਮਾਨ, ਸਤਿੰਦਰ ਸਿੰਘ ਓਠੀ, ਜਤਿੰਦਰ ਸਫਰੀ, ਕਾਬਲ ਸਿੰਘ ਸੰਧੂ, ਇੰਦਰਜੀਤ ਵਰਿਸ਼ਟ, ਕੈਪਟਨ ਰਵੇਲ ਸਿੰਘ, ਚਰਨਜੀਤ ਸਿੰਘ ਅਜਨਾਲਾ, ਹਰੀ ਸਿੰਘ ਗਰੀਬ, ਗੁਰਜਿੰਦਰ ਬਗਿਆੜੀ, ਧਰਵਿੰਦਰ ਔਲਖ, ਅਸ਼ੋਕ ਸ਼ਾਹਿਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply