Friday, July 5, 2024

ਜੁਆਰੀਆਂ ਖਿਲਾਫ ਕੀਤੇ ਗਏ ਤਿੰਨ ਮਾਮਲੇ ਦਰਜ

PPN0703201612ਮਾਲੇਰਕੋਟਲਾ, 7 ਮਾਰਚ (ਹਰਮਿੰਦਰ ਸਿੰਘ ਭੱਟ)- ਹੁਣ ਮਾਲੇਰਕੋਟਲਾ ‘ਚ ਪੁਲਿਸ ਕਿਥੇ ਦਸਤਕ ਦੇ ਜਾਵੇ ਇਸ ਦੀ ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿਉਂ ਥਾਣਾ ਸਿਟੀ-1 ‘ਚ ਨਵੇਂ ਆਏ ਥਾਣਾ ਮੁਖੀ ਇੰਸਪੈਕਟਰ ਬਿੱਕਰ ਸਿੰਘ ਨੇ ਜੁਆਰੀਆਂ,ਸੱਟੇਬਾਜ਼ਾਂ ਅਤੇ ਨਸ਼ੇ ਦੇ ਸੌਦਾਗਰਾਂ ਖਿਲ਼ਾਫ ਵਿਸ਼ੇਸ਼ ਤੌਰ ‘ਤੇ ਸਥਾਨਕ ਪੁਲਿਸ ਨੂੰ ਮੁਸਤੈਦ ਕਰਦਿਆਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਸ਼ਹਿਰ ਅੰਦਰ ਘੁੰਮ ਰਹੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਣ ਵਾਲੇ ਨਹੀਂ ਹਨ।ਥਾਣਾ ਮੁਖੀ ਨੇ ਪ੍ਰੈਸ ਦੇ ਨਾਂਅ ਜਾਰੀ ਬਿਆਨ ‘ਚ ਕਿਹਾ ਹੈ ਕਿ ਪੁਲਿਸ ਦੀ ਗ੍ਰਿਫਤ ‘ਚ ਆਉਣ ਵਾਲੇ ਕਿਸੇ ਵੀ ਸਮਾਜਿਕ ਬੁਰਾਈਆਂ ਫੈਲਾਉਣ ਵਾਲੇ ਅਨਸਰ ਨੂੰ ਕਿਸੇ ਦੀ ਸ਼ਿਫਾਰਸ਼ ‘ਤੇ ਛੱਡਿਆਂ ਨਹੀਂ ਜਾਵੇਗਾ ਸਗੋਂ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਗਲੀ -ਮੁਹੱਲਿਆਂ ‘ਚ ਕੋਈ ਵਿਅਕਤੀ ਜੁਆ ਖੇਡਦੇ ਹਨ ,ਸੱਟੇਬਾਜ਼ੀ ਕਰਦੇ ਹਨ ਜਾਂ ਕਿਸੇ ਕਿਸਮ ਦਾ ਨਸ਼ਾ ਆਦਿ ਵੇਚਦੇ ਹਨ ਤਾਂ ਉਸ ਦੀ ਸੂਚਨਾ ਪੁਲਿਸ ਵਿਭਾਗ ਨੂੰ ਦੇ ਕੇ ਆਪਣੇ ਬੱਚਿਆਂ ਨੂੰ ਬੁਰੀ ਸੰਗਤ ‘ਚ ਪੈਣ ‘ਤੋਂ ਰੋਕਣ ਲਈ ਅਤੇ ਵਧੀਆ ਸਮਾਜ ਦੀ ਸਥਾਪਣਾ ਕਰਨ ਵਿਚ ਅਹਿਮ ਭੂਮਿਕਾ ਅਦਾ ਕਰੋ।ਥਾਣਾ ਮੁਖੀ ਨੇ ਜਾਰੀ ਜਾਣਕਾਰੀ ‘ਚ ਦੱਸਿਆ ਕਿ ਉਹਨਾਂ ਅਜਿਹੇ ਅਨਸਰਾਂ ਖਿਲਾਫ ਸਖਤੀ ਕਰਨ ਦੇ ਮੰਤਵ ਨਾਲ ਸ਼ਹਿਰ ਦੀਆਂ ਤਿੰਨ ਥਾਵਾਂ ਤੇ ਰੇਡ ਮਾਰੀ ਜਿਸ ਅਧੀਨ ਮੁਹੰਮਦ ਸ਼ਕੀਲ ਉਰਫ ਬਿੱਲਾ ਪੁੱਤਰ ਅਬਦੁੱਲ ਮਜੀਦ ਵਾਸੀ ਧੋਬ ਘਾਟ ਨੂੰ ਪਰਚੀ ਦੜਾ-ਸੱਟਾ ਲਵਾਉਂਦਿਆਂ ਦਬੋਚਿਆ ਜਿਸ ਤੋਂ 325 ਰੁਪਏ ਨਕਦ ਬਰਾਮਦ ਹੋਏ।ਜਦ ਕਿ ਮੁਹੰਮਦ ਇਲਯਾਸ ਪੁੱਤਰ ਮੁਹੰਮਦ ਰਸ਼ੀਦ ਅਤੇ ਵਿਰਾਸਤ ਅਲੀ ਪੁੱਤਰ ਬਾਬੂ ਵਾਸੀਆਨ ਸਰਹੰਦੀ ਗੇਟ ਨੂੰ ਬਾਗਵਾਲੀ ਕਾਲੋਨੀ ਵਿਖੇ ਜੂਆ ਖੇਡਦਿਆ ਨੂੰ ਦਬੋਚਿਆ ਜਿਨ੍ਹਾਂ ਤੋਂ 625 ਰੁਪਏ ਨਕਦ ਬਰਾਮਦ ਹੋਏ।ਇਸੇ ਤਰ੍ਹਾਂ ਅਬਦੁਰ ਰਹਿਮਾਨ ਪੁੱਤਰ ਰਮਜ਼ਾਨ ਅਤੇ ਮੁਹੰਮਦ ਫਿਰੋਜ਼ ਪੁੱਤਰ ਅਬਦੁੱਲ ਸਲਾਮ ਵਾਸੀਆਨ ਅੰਦਰੂਨ ਸਰਹੰਦੀ ਗੇਟ ਨੂੰ ਰੇਸਟ ਹਾਊਸ ਦੇ ਸਾਹਮਣੇ ਤਾਸ਼ ਪੱਤੇ ਜੂਆ ਖੇਡਦਿਆਂ ਨੂੰ ਫੜਿਆ ਜਿਨ੍ਹਾਂ ਤੋਂ 590 ਰੁਪਏ ਬਰਾਮਦ ਕੀਤੇ ਗਏ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply