Friday, July 5, 2024

ਮਹਾਂਕਵੀ ਭਾਈ ਸੰਤੋਖ ਸਿੰਘ ਦੀਆਂ ਲਿਖਤਾਂ ਨੂੰ ਬੁਲਾਰਿਆਂ ਨੇ ਕਰਾਰ ਦਿੱਤਾ ਬੇਮਿਸਾਲ

PPN0703201614 PPN0703201615ਨਵੀਂ ਦਿੱਲੀ, 7 ਮਾਰਚ (ਅੰਮ੍ਰਿਤ ਲਾਲ ਮੰਨਣ)- ਸਿੱਖ ਪੰਥ ਦੇ ਮਹਾਂਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਗਿਆ। ਮਾਤਾ ਸੁੰਦਰੀ ਕਾਲਜ ਫਾਰ ਵੁਮੈਨ ਵਿਖੇ ਹੋਏ ਇਸ ਸੈਮੀਨਾਰ ਵਿਚ ਭਾਈ ਸੰਤੋਖ ਸਿੰਘ ਦੀ ਭਾਸ਼ਾ ਅਤੇ ਗੁਰਮਤਿ ਤੇ ਪਕੜ ਨੂੰ ਬੁਲਾਰਿਆਂ ਨੇ ਵਿਸਤਾਰ ਨਾਲ ਸੰਗਤਾਂ ਅੱਗੇ ਸਾਂਝਾ ਕੀਤਾ। ਸਵਾਗਤੀ ਸ਼ਬਦ ਨਾਂ ਦੇ ਸਿਰਲੇਖ ਹੇਠ ਵਿਆਖਿਆਨ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਈ ਸੰਤੋਖ ਸਿੰਘ ਨੂੰ ਮਹਾਨ ਕਵੀ, ਲਿਖਾਰੀ ਅਤੇ ਪ੍ਰਚਾਰਕ ਵੀ ਕਰਾਰ ਦਿੱਤਾ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਅਰੰਭਕ ਸ਼ਬਦ, ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਪ੍ਰੌਫੈਸਰ ਡਾ. ਸੁਖਦਿਆਲ ਸਿੰਘ ਨੇ ਪਹਿਲਾ ਪਰਚਾ, ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਬਲਕਾਰ ਸਿੰਘ ਨੇ ਦੂਜਾ ਪਰਚਾ, ਸਾਬਕਾ ਰਾਜਸਭਾ ਮੈਂਬਰ ਤਿਰਲੋਚਨ ਸਿੰਘ ਨੇ ਵਿਚਾਰ ਚਰਚਾ, ਪੰਜਾਬੀ ਯੂਨੀਵਰਸਿਟੀ ਦੇ ਵਾਇੰਸ ਚਾਂਸਲਰ ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਰਾਣਾ ਪਰਮਜੀਤ ਸਿੰਘ ਨੇ ਧੰਨਵਾਦੀ ਸ਼ਬਦ ਸਿਰਲੇਖ ਹੇਠ ਸੰਗਤਾਂ ਨੂੰ ਸੰਬੋਧਿਤ ਕੀਤਾ। ਜੀ.ਕੇ. ਨੇ ਕਮੇਟੀ ਵਲੋਂ ਪਹਿਲੇ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਅਤੇ ਭਾਈ ਕਨਹਈਆਂ ਜੀ ਤੇ ਕਰਵਾਏ ਗਏ ਸੈਮੀਨਾਰਾਂ ਦੀ ਲੜੀ ਵਿਚ ਹੁਣ ਭਾਈ ਸੰਤੋਖ ਸਿੰਘ ਦੇ ਨਾਂ ਤੇ ਕਰਵਾਏ ਗਏ ਸੈਮੀਨਾਰ ਨੂੰ ਸਿੱਖ ਇਤਿਹਾਸ ਨੂੰ ਸੰਭਾਲਣ ਦੀਆਂ ਕਮੇਟੀ ਦੀ ਕੋਸ਼ਿਸ਼ਾਂ ਵੱਜੋਂ ਪਰਿਭਾਸ਼ਿਤ ਕੀਤਾ।
ਕਵੀ ਦੇ ਰੂਪ ਵਿਚ ਭਾਈ ਸੰਤੋਖ ਸਿੰਘ ਵੱਲੋਂ ਰੱਚੀਆਂ ਗਈਆਂ ਰਚਨਾਂਵਾ ਨੂੰ ਜੀ.ਕੇ. ਨੇ ਬੇਮਿਸ਼ਾਲ ਦੱਸਦੇ ਹੋਏ ਉਨ੍ਹਾਂ ਦੀਆਂ ਲਿਖਤਾਂ ਵਿਚ ਸਿੱਖ ਵਿਸ਼ਵਾਸ ਅਤੇ ਪਰੰਪਰਾਂ ਦੀ ਵਿਆਖਿਆ ਹੋਣ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਇਤਿਹਾਸਕਾਰਾਂ ਵਲੋਂ ਭਾਈ ਸੰਤੋਖ ਸਿੰਘ ਨੂੰ ਬਣਦਾ ਮਾਨ ਨਾ ਦੇਣ ਤੇ ਵੀ ਅਫ਼ਸੋਸ ਪ੍ਰਗਟਾਇਆ। ਬੁਲਾਰਿਆਂ ਨੇ ਭਾਈ ਸੰਤੋਖ ਸਿੰਘ ਦੀ ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਵਿੱਚ ਪਕੜ ਨੂੰ ਬੇਮਿਸ਼ਾਲ ਐਲਾਨਦੇ ਹੋਏ ਬਾਲਮਿਕੀ ਰਮਾਇਣ ਦਾ 1834 ਵਿਚ ਭਾਈ ਸਾਹਿਬ ਵਲੋਂ ਬ੍ਰਜ ਭਾਸ਼ਾ ਵਿਚ ਕੀਤੇ ਗਏ ਉਤਾਰੇ ਦਾ ਹਵਾਲਾ ਵੀ ਦਿੱਤਾ। ਬੁਲਾਰਿਆਂ ਵਲੋਂ ਭਾਈ ਸਾਹਿਬ ਦੀਆਂ ਰਚਨਾਂਵਾ ਗਰਬ ਗੰਜਨੀ ਟੀਕਾ, ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਹੋਰ ਰਚਨਾਂਵਾ ਦੇ ਇਤਿਹਾਸ ਬਾਰੇ ਵਿਸਤਾਰ ਨਾਲ ਵੇਰਵਾ ਦਿੱਤਾ ਗਿਆ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਸੀਂ ਸੰਸਕ੍ਰਿਤ ਭਾਸ਼ਾ ਵਿਚ ਭਾਈ ਸੰਤੋਖ ਸਿੰਘ ਦੀ ਮਹਾਰਤ ਦਾ ਦੇਣਾ ਨਹੀਂ ਦੇ ਸਕਦੇ। ਰਾਣਾ ਨੇ ਭਾਈ ਸਾਹਿਬ ਦੇ ਲਿਖੇ ਛੰਦਾਂ ਦਾ ਅੱਜ ਦੇ ਕਵੀਆਂ ਵਲੋਂ ਲੋਹਾ ਮੰਨੇ ਜਾਉਣ ਦਾ ਵੀ ਜਿਕਰ ਕੀਤਾ। ਭਾਈ ਸਾਹਿਬ ਦੀ ਰਚਨਾ ਮੰਗਲਾਚਰਣ ‘ਤੇ ਹੋਰ ਖੋਜ ਕਰਨ, ਭਾਈ ਸਾਹਿਬ ਦੇ ਹਰਿਆਣਾ ਦੇ ਕੈਥਲ ਵਿਖੇ ਘਰ ਦੀ ਸਾਂਭ-ਸੰਭਾਲ ਲਈ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਅੱਗੇ ਆਉਣ ਅਤੇ ਭਾਈ ਸਾਹਿਬ ਦੇ ਨਾਂ ਤੇ ਡਾਕ ਟਿਕਟ ਭਾਰਤ ਸਰਕਾਰ ਤੋਂ ਜਾਰੀ ਕਰਵਾਉਣ ਦੀ ਵੀ ਬੁਲਾਰਿਆਂ ਵਲੋਂ ਮੰਗ ਕੀਤੀ ਗਈ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਉਘੇ ਕਥਾ ਵਾਚਕ ਭਾਈ ਗੁਰਬਖਸ਼ ਸਿੰਘ ਗੁਲਸ਼ਨ, ਬੁੱਧੀਜੀਵੀ ਵਿੰਗ ਦੇ ਮੁਖੀ ਡਾ. ਹਰਮੀਤ ਸਿੰਘ, ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ, ਕਮੇਟੀ ਮੈਂਬਰ ਬੀਬੀ ਧੀਰਜ ਕੌਰ, ਗੁਰਮਤਿ ਕਾਲਜ ਦੇ ਚੇਅਮੈਨ ਹਰਿੰਦਰ ਪਾਲ ਸਿੰਘ, ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਦੀ ਡਾਈਰੈਕਟਰ ਡਾ. ਹਰਬੰਸ ਕੌਰ ਸੱਗੂ ਅਤੇ ਗੁਰਬਾਣੀ ਵਿਰਸਾ ਸੰਭਾਲ ਸਭਾ ਦੀ ਮੁਖ ਸੇਵਾਦਾਰਨੀ ਬੀਬੀ ਨਰਿੰਦਰ ਕੌਰ ਦਾ ਵੀ ਇਸ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply