Thursday, July 4, 2024

ਸਿੱਖਾਂ ਦਾ ਅਕਸ ਖਰਾਬ ਕਰਨ ਦੀਆਂ ਸਾਜ਼ਸ਼ਾਂ ਅਸਹਿ ਰਾਣਾ

Rana Paramjit  Singhਨਵੀਂ ਦਿੱਲੀ, 7 ਮਾਰਚ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਉਂ ਜਾਪਦਾ ਹੈ ਜਿਵੇਂ ਕੁਝ ਸ਼ਕਤੀਆਂ ਇੱਕ ਸੋਚੀ-ਸਮਝੀ ਸਾਜ਼ਸ਼ ਤਹਤ ਸਿੱਖਾਂ ਨੂੰ ਮਜ਼ਾਕ ਦਾ ਵਿਸ਼ਾ ਬਣਾਉਣ ਅਤੇ ਉਨ੍ਹਾਂ ਦਾ ਅਕਸ ਵਿਗਾੜਨ ਤੇ ਤੁਲੀਆਂ ਬੈਠੀਆਂ ਹਨ। ਸ. ਰਾਣਾ ਨੇ ਕਿਹਾ ਕਿ ਗੁਰੂ ਸਾਹਿਬਾਨ ਅਤੇ ਉਨ੍ਹਾਂ ਤੋਂ ਬਾਅਦ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਇਸ ਦੇਸ਼ ਨੂੰ ਸਦੀਆਂ ਦੀ ਗੁਲਾਮੀ ਤੋਂ ਅਜ਼ਾਦ ਕਰਵਾ, ਉਸਦੀ ਅਜ਼ਾਦੀ, ਸਭਿਅਤਾ, ਇਜ਼ਤ ਅਤੇ ਸਨਮਾਨ ਨੂੰ ਬਚਾਈ ਰਖਣ ਵਿੱਚ ਮਹਤੱਵਪੂਰਣ ਯੋਗਦਾਨ ਪਾਇਆ ਹੈ, ਜਿਸਦੇ ਚਲਦਿਆਂ ਦੇਸ਼ ਵਾਸੀਆਂ ਨੂੰ ਉਨ੍ਹਾਂ ਦਾ ਰਿਣੀ ਹੋਣਾ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ, ਪ੍ਰੰਤੂ ਦੁਖ ਅਤੇ ਅਫਸੋਸ ਦੀ ਗਲ ਹੈ ਕਿ ਉਨ੍ਹਾਂ ਨੂੰ ਮਾਣ-ਸਤਿਕਾਰ ਦਿੱਤੇ ਜਾਣ ਦੀ ਥਾਂ ਉਨ੍ਹਾਂ ਦਾ ਮਜ਼ਾਕ ਉਡਾਣ ਵਾਲੀਆਂ ਫਿਲਮਾਂ ਬਣਾ ਅਤੇ ਚੁਟਕਲੇ ਰੱਚ ਉਨ੍ਹਾਂ ਦਾ ਅਕਸ ਵਿਗਾੜਨ ਤੇ ਪੂਰਾ ਜ਼ੋਰ ਲਾਇਆ ਜਾਣ ਲਗ ਪਿਆ ਹੈ। ਸ. ਰਾਣਾ ਨੇ ਕਿਹਾ ਕਿ ਸਿੱਖ ਜਗਤ ਗੁਰੂ ਸਾਹਿਬਾਨ ਵਲੋਂ ਬਖਸ਼ੇ ਮਾਨਵ-ਸੇਵਾ ਦੇ ਆਦਰਸ਼ ਦੀ ਪਰੰਪਰਾ ਨੂੰ ਕਾਇਮ ਰਖਣ ਪ੍ਰਤੀ ਸਦਾ ਹੀ ਤਤਪਰ ਰਿਹਾ ਹੈ। ਸੰਸਾਰ ਜਾਣਦਾ ਹੈ ਕਿ ਦੇਸ਼ ਜਾਂ ਵਿਦੇਸ਼ ਵਿੱਚ ਜਿਥੇ ਕਿਧਰੇ ਵੀ ਕੁਦਰਤ ਦਾ ਕਹਿਰ ਵਾਪਰਿਆਂ ਸੰਸਾਰ ਭਰ ਦੇ ਸਿੱਖ ਬਿਨਾਂ ਕਿਸੇ ਵੈਰ-ਵਿਰੋਧ ਜਾਂ ਦਵੈਸ਼ ਭਾਵਨਾ ਦੇ ਮਾਨਵ-ਸੇਵਾ ਦੀ ਆਪਣੀ ਪਰੰਪਰਾ ਨੂੰ ਨਿਭਾਉਣ ਲਈ ਸਭ ਤੋਂ ਪਹਿਲਾਂ ਅੱਗੇ ਆਏ। ਜਿਸਦੇ ਚਲਦਿਆਂ ਸੰਸਾਰ ਭਰ ਵਿੱਚ ਉਨ੍ਹਾਂ ਦੀ ਪ੍ਰਸ਼ੰਸਾ ਹੋਈ।
ਸ. ਰਾਣਾ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ-ਵਿਰੋਧੀ ਲਗਾਤਾਰ ਵੱਧ ਰਹੀ ਰੁਚੀ ਨੂੰ ਠਲ੍ਹ ਪਾਣ ਲਈ ਹੀ ਸਿੱਖ-ਵਿਰੋਧੀ ਚੁਟਕਲਿਆਂ ਪੁਰ ਰੋਕ ਲਾਉਣ ਲਈ ਸੁਪ੍ਰੀਮ ਕੋਰਟ ਤਕ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਚੁਟਕਲਿਆਂ ਵਿਰੁਧ ਗੁਰਦੁਆਰਾ ਕਮੇਟੀ ਦੀ ਲੜਾਈ ਸ਼ੁਰੂ ਹੀ ਹੋਈ ਹੈ ਕਿ ਸਿੱਖ-ਵਿਰੋਧੀ ਲੀਹਾਂ ਪੁਰ ‘ਸੰਤਾ ਬੰਤਾ ਪ੍ਰਾਈਵੇਟ ਲਿਮਿਟੇਡ’ ਫਿਲਮ ਪੇਸ਼ ਕਰ ਸਿੱਖਾਂ ਨੂੰ ਚੁਨੌਤੀ ਦੇ ਦਿੱਤੀ ਗਈ ਹੈ। ਸ. ਰਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਸਾਜ਼ਸ਼ਾਂ ਨੂੰ ਕਿਸੇ ਵੀ ਕਮਿਤ ਤੇ ਸਫਲ ਨਹੀਂ ਹੋਣ ਦਿੱਤਾ ਜਾਇਗਾ, ਜੋ ਸਿੱਖਾਂ ਦਾ ਅਕਸ ਖਰਾਬ ਕਰਦੀਆਂ ਹੋਣ। ਸ. ਰਾਣਾ ਨੇ ਕਿਹਾ ਕਿ ਸਿੱਖ ਜਗਤ ਵਲੋਂ ਇਸ, ‘ਸੰਤਾ ਬੰਤਾ ਪ੍ਰਾਈਵੇਟ ਲਿਮਿਟੇਡ’ ਫਿਲਮ ਨੂੰ ਪ੍ਰਦਰਸ਼ਤ ਕੀਤਾ ਜਾਣਾ ਬਰਦਾਸ਼ਤ ਨਹੀਂ ਕੀਤਾ ਜਾਇਗਾ। ਉਨ੍ਹਾਂ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਨ੍ਹਾਂ ਨੇ ਆਪਣੇ ਕਿਸੇ ਹਾਲ ਵਿੱਚ ਇਸ ਫਿਲਮ ਨੂੰ ਪ੍ਰਦਰਸ਼ਤ ਕੀਤਾ ਤਾਂ ਸਿੱਖਾਂ ਵਲੋਂ ਉਸਦਾ ਵਿਰੋਧ ਕੀਤੇ ਜਾਣ ਤੇ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਉਹ ਆਪ ਜ਼ਿਮੇਂਦਾਰ ਹੋਣਗੇ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply