Friday, May 24, 2024

ਹੱਡੀ ਤੇ ਜੋੜਾਂ ਦੇ ਰੋਗਾਂ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ

PPN050520

ਫ਼ਾਜ਼ਿਲਕਾ, 5 ਮਈ (ਵਿਨੀਤ ਅਰੋੜਾ)-  ਗਾਡ ਗਿਫਟਿਡ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਤੇ ਸੇਵਾ-ਮੁਕਤ ਆਫ਼ੀਸਰਜ਼ ਐਸੋਸੀਏਸ਼ਨ ਵੱਲੋਂ ਕੇਵਲ ਕ੍ਰਿਸ਼ਨ ਨਾਗਪਾਲ ਦੇ ਸਹਿਯੋਗ ਨਾਲ ਦੁੱਖ ਨਿਵਾਰਨ ਬਾਲਾ ਜੀ ਧਾਮ ਵਿਖੇ ਮੁਫ਼ਤ ਹੱਡੀ ਰੋਗ ਤੇ ਬੀ. ਐਮ. ਡੀ. ਜਾਂਚ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਕੈਂਪ ਕੋਆਰਡੀਨੇਟਰ ਅਜੇ ਠਕਰਾਲ ਤੇ ਦੁੱਖ ਨਿਵਾਰਨ ਬਾਲਾ ਜੀ ਧਾਮ ਦੇ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਕੈਂਪ ‘ਚ ਮੁੱਖ ਮਹਿਮਾਨ ਵਜੋਂ ਐਸ. ਐਮ. ਓ. ਡਾ: ਐਸ. ਪੀ. ਗਰਗ ਪੁੱਜੇ ਜਦਕਿ ਇੰਜੀਨੀਅਰ ਵਿਨੋਦ ਗੁਪਤਾ, ਪ੍ਰਿੰਸੀਪਲ ਦਯਾਨੰਦ ਜਾਗਿੜ, ਐਡਵੋਕੇਟ ਗਗਨਦੀਪ ਝਾਂਬ, ਸੁਭਾਸ਼ ਤਿੰਨਾਂ, ਪ੍ਰਿੰਸੀਪਲ ਸੁਖਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕੈਂਪ ਚ ਡਾ: ਵਿਜੇ ਅਰੋੜਾ, ਡਾ: ਵਿਨੋਦ ਖੱਤਰੀ, ਡਾ: ਮਨੁਜ ਦੂਮੜਾ ਨੇ ਆਪਣੀਆਂ ਮੁਫ਼ਤ ਸੇਵਾਵਾਂ ਦਿੱਤੀਆਂ। ਕੈਂਪ ‘ਚ ਸਿਪਲਾ ਸਪੈਸ਼ਲਿਸਟ ਦੇ ਸਹਿਯੋਗ ਨਾਲ ਰੋਗੀਆਂ ਦੀ ਬੋਨਮੈਰੋ, ਡੁਨੈਸਟੀ, ਬੀ. ਐਮ. ਬੀ. ਮਸ਼ੀਨ ਦੁਆਰਾ 150 ਮਰੀਜਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਲੋੜਵੰਦ ਮਰੀਜਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ । ਇਸ ਮੌਕੇ ਬਾਲਾ ਜੀ ਧਾਮ ਦੇ ਪ੍ਰਧਾਨ ਮਹਾਵੀਰ ਪ੍ਰਸਾਦ ਮੋਦੀ, ਖਜ਼ਾਨਚੀ ਅਸ਼ਵਨੀ ਬਾਂਸਲ, ਖ਼ਰੈਤ ਲਾਲ ਛਾਬੜਾ, ਅਸ਼ੋਕ ਧਵਨ, ਵਿਪੁਲ ਦੱਤਾ, ਨਰੇਸ਼ ਅਰੋੜਾ, ਰੇਸ਼ਮ ਲਾਲ ਅਸੀਜਾ, ਸੇਵਾ-ਮੁਕਤ ਆਫ਼ੀਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਤਪਾਲ ਭੁਸਰੀ, ਆਤਮਾ ਸਿੰਘ ਸੇਖੋਂ, ਸਰਬਜੀਤ ਸਿੰਘ ਢਿੱਲੋਂ, ਬਾਬੂ ਲਾਲ ਅਰੋੜਾ, ਖੁਸ਼ਵੰਤ ਰਾਏ ਦਹੂਜਾ ਆਦਿ ਹਾਜ਼ਰ ਸਨ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply