ਫ਼ਾਜ਼ਿਲਕਾ, 5 ਮਈ (ਵਿਨੀਤ ਅਰੋੜਾ)- ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਿਤੂ ਭੂਸਰੀ, ਪ੍ਰਬੰਧਕ ਗੁਰਚਰਨ ਤਨੇਜਾ ਤੇ ਅਧਿਆਪਕਾ ਮੈਡਮ ਨੀਤੂ ਚੋਪੜਾ ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰੀ ਸੇਵਾ ਸਨਮਾਨ 2014 ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਨਵੀਂ ਦਿੱਲੀ ‘ਚ ਕਰਵਾਏ ਗਏ ਇਸ ਸਮਾਗਮ ਜਿਸ ‘ਚ ਸਾਲ 2013-14 ਦੇ ਸਿੱਖਿਆ, ਪ੍ਰਸ਼ਾਸਨ, ਕਲਾ ਤੇ ਲੇਖਣ ਦੇ ਵੱਖ-ਵੱਖ ਖੇਤਰਾਂ ‘ਚ ਮਹੱਤਵਪੂਰਨ ਸੇਵਾਵਾਂ ਦੇਣ ਵਾਲੇ ਦੇਸ਼ ਭਰ ਤੋਂ ਆਏ 104 ਪ੍ਰਿੰਸੀਪਲਾਂ, ਅਧਿਆਪਕਾਂ, ਪ੍ਰਬੰਧਕਾਂ ਤੇ ਲੇਖਕਾਂ ਨੂੰ ਦਿੱਤਾ ਗਿਆ। ਸਮਾਗਮ ‘ਚ ਹੋਲੀ ਹਾਰਟ ਡੇ ਬੋਰਡਿੰਗ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਿਤੂ ਭੁਸਰੀ ਦੇ ਬੇਟੇ ਤੇ ਐਮ. ਡੀ. ਅਨਮੋਲ ਭੂਸਰੀ, ਪ੍ਰਬੰਧਕ ਗੁਰਚਰਨ ਤਨੇਜਾ ਮੈਡਮ ਨੀਤੂ ਚੋਪੜਾ ਨੂੰ ਪੁੱਜੇ ਮਹਿਮਾਨਾਂ ਵੱਲੋਂ ਦੁਸ਼ਾਲਾ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …