Friday, May 24, 2024

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ

PPN050521

ਫ਼ਾਜ਼ਿਲਕਾ, 5 ਮਈ (ਵਿਨੀਤ ਅਰੋੜਾ)- ਪੰਜਾਬ ਸਟੇਟ ਕਰਮਚਾਰੀ ਦੱਲ ਨਾਲ ਸੰਬੰਧਤ ਮਹਿਕਮਾ ਜਲ ਸਪਲਾਈ ਅਤੇ ਸੈਨੀਟੇਸ਼ਨ, ਮਹਿਕਮਾ ਲੋਕ ਨਿਰਮਾਣ (ਭਵਨ ਤੇ  ਮਾਰਗ ), ਨਗਰ ਕੌਂਸਲ (ਫਾਇਰ ਬ੍ਰਿਗੇਡ) ਆਦਿ ਦੀ ਇਕੱਤਰਤਾ ਪ੍ਰਤਾਪ ਬਾਗ ਵਿਖੇ ਹੋਈ। ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਜਥੇਬੰਦਕ ਸਕੱਤਰ ਅਤੇ ਜਿਲਾ ਜਨਰਲ ਸਕੱਤਰ ਸਤੀਸ਼ ਵਰਮਾ ਨੇ ਆਖਿਆ ਕੇ  10 ਮਈ ਨੂੰ ਦੇਸ਼ ਭਗਤ ਹਾਲ ਜਲੰਧਰ ਵਿਖੇ ਮਜ਼ਦੂਰ ਦਿਵਸ ਦੇ ਸੰਬਧ ਵਿੱਚ ਸੂਬਾ ਪ੍ਰਧਾਨ ਸ੍ਰ.ਹਰੀ ਸਿੰਘ ਟੋਹੜਾ ਦੀ ਪ੍ਰਧਾਨਗੀ ਹੇਠ ਸੂਬਾ ਪਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ  ਜਿਸ ਵਿੱਚ ਫ਼ਾਜ਼ਿਲਕਾ ਤੋਂ ਬਹੁ-ਗਿਣਤੀ ਵਿੱਚ ਮੁਲਾਜ਼ਮ ਭਾਗ ਲੈਣਗੇ ।ਇਸ ਮੀਟਿੰਗ ਵਿੱਚ ਮਹਿਲ ਸਿੰਘ, ਓਮ ਪ੍ਰਕਾਸ਼ ਜਲੰਧਰਾ, ਚਿਮਨ ਲਾਲ ਸੱਚੂ, ਰਮੇਸ਼ ਸਕਸੈਨਾ, ਰਘਬੀਰ ਚੰਦ, ਪ੍ਰੀਤਮ ਸਿੰਘ, ਰਾਮ ਚਰਣ, ਰਾਜਿੰਦਰ ਕੁਮਾਰ, ਰਾਜਬੀਰ, ਹਰੀਰਾਮ ,ਭਗਵਾਨ ਦਾਸ ਆਦਿ ਆਗੂਆਂ ਨੇ ਸੰਬੋਧਨ ਕੀਤਾ। ਅੰਤ ਵਿੱਚ ਸ਼੍ਰੀ ਵਰਮਾ ਨੇ ਸਰਕਾਰ ਤੇ ਰੋਸ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਸੰਬਧੀ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰ ਰਹੀ ਸਗੋਂ ਵਾਰ-ਵਾਰ ਵਾਅਦੇ ਕਰ ਕੇ ਮਨੀਆਂ ਮੰਗਾਂ ਤੋਂ ਪਾਸਾ ਵੱਟ ਰਹੀ ਹੈ, ਮੰਗਾਂ ਦਾ ਜ਼ਿਕਰ ਕਰਦਿਆਂ ਆਖਿਆ ਕੇ ਠੇਕੇ ਤੇ ਲਗੇ ਕਰਮਚਾਰੀ, ਦਿਹਾੜੀਦਾਰ, ਪਾਰਟ ਟਾਈਮ, ਵਰਕਚਾਰਜ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, ਉਹਨਾਂ ਸਰਕਾਰ ਨੂੰ ਜੋਰ ਦੇ ਕਿ ਆਖਿਆ ਕਿ ਮੁਲਾਜ਼ਮਾਂ ਨੂੰ ਜੁਲਾਈ 2013 ਦੀ ਡੀ.ਏ ਦੀ ਕਿਸ਼ਤ ਦਾ ਬਣਦਾ ਏਰੀਅਰ ਅਤੇ ਜਨਵਰੀ 2014  ਤੋਂ ਬਣਦੀ ਡੀ.ਏ ਦੀ ਕਿਸ਼ਤ ਤੁਰੰਤ ਰਿਲੀਜ਼ ਕੀਤੀ ਜਾਵੇ । ਕੇਂਦਰ ਪੈਟਰਨ’ਤੇ ਪੇ-ਕਮਿਸ਼ਨ ਦੀ ਨਿਯੁਕਤੀ ਕੀਤੀ ਜਾਵੇ। ਖ਼ਜ਼ਾਨਿਆਂ ਤੇ ਲਗਾਈ ਗਈ ਅਨ-ਐਲਾਨੀ ਪਾਬੰਦੀ ਨੂੰ ਖਤਮ ਕਰਕੇ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਦੇ ਪੈਂਡਿੰਗ ਬਿਲਾਂ ਦਾ ਭੁਗਤਾਨ ਕਰਵਾਇਆ ।ਭਰਤੀ ਤੇ ਪਾਬੰਦੀ ਲਗੀ ਹੋਣ ਕਾਰਨ ਰਿਟਾਇਰ ਹੋ ਰਹੇ ਕਰਮਚਾਰੀਆਂ ਦੀ ਥਾਂ ਤੇ ਮੁਲਾਜ਼ਮਾਂ ਦੀ ਨਵੀਂ ਭਾਰਤੀ ਨਹੀਂ ਕੀਤੀ ਜਾਂ ਰਹੀ ਸਗੋਂ ਵਿਭਾਗਾਂ ਵਿੱਚ ਠੇਕੇਦਾਰੀ ਪ੍ਰਥਾ ਲਗਾਤਾਰ ਨਿਗਮੀਕਰਨ, ਨਿਜੀਕਰਨ ਦੀ ਨੀਤੀ ਜ਼ੋਰ ਫੜ ਰਹੀ ਹੈ ।ਬੇਰੁਜ਼ਗਾਰ ਨੋਜਵਾਨ ਪੀੜੀ ਨੂੰ ਉਹਨਾਂ ਦਾ ਬਣਦਾ ਰੁਜ਼ਗਾਰ ਮੁਹਇਆ ਕਰਵਾਇਆ ਜਾਵੇ ਤਾਂ ਜੋ ਨੋਜਵਾਨ ਪੀੜੀ ਨਸ਼ਿਆਂ ਦੀ ਦਲ-ਦਲ ਤੋਂ ਬਚ ਸਕਣ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ ।ਸਰਕਾਰ ਨੂੰ ਚਾਹੀਦਾ ਹੈ ਕਿ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪ੍ਰਵਾਨ ਕੀਤਾ ਜਾਵੇ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply