Wednesday, July 3, 2024

ਵਿਸਾਖੀ ਦੇ ਦਿਹਾੜੇ ਨੂੰ ਸਮਰਪਿੱਤ ਦਸਤਾਰ ਤੇ ਲੰਮੇ ਕੇਸ਼ ਮੁਕਾਬਲੇ ਪਿੰਡ ਫਰਵਾਲੀ ਵਿਖੇ ਅੱਜ

GE DIGITAL CAMERA
GE DIGITAL CAMERA

ਸੰਦੌੜ, 9 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਪਿੰਡ ਫਰਵਾਲੀ ਵਿਖੇ ਗੁਰਦੁਆਰਾ ਸਾਹਿਬ ਫਰਵਾਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਵਿਸਾਖੀ ਦਿਹਾੜੇ ਨੂੰ ਸਮਰਪਿਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਨੁਮਾਈ ਹਠ ਸੋਹਣੀ ਦਸਤਾਰ ਅਤੇ ਲੰਬੇ ਕੇਸ਼ ਮੁਕਾਬਲੇ ਅੱਜ ਕਰਵਾਏ ਜਾ ਰਹੇ ਹਨ । ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਪ੍ਰਧਾਨ ਸ. ਭੁਪਿੰਦਰ ਸਿੰਘ ਸੋਹੀ ਫਰਵਾਲੀ ਨੇ ਦੱਸਿਆ ਕਿ ਬਚਿਆਂ ਅਤੇ ਅਜੋਕੀ ਨਸ਼ਿਆਂ ਵਿਚ ਗ਼ਲਤਾਨ ਹੋ ਰਹੀ ਨੌਜੁਆਨ ਪੀੜ੍ਹੀ ਨੂੰ ਗੁਰਸਿੱਖੀ ਜੀਵਨ ਦੇ ਉੱਚੇ ਸੁੱਚੇ ਸਿਧਾਂਤ ਤੋਂ ਜਾਣੂੰ ਕਰਵਾਉਣ ਸੰਬੰਧੀ ਇਹੋ ਜਿਹੇ ਸਮਾਗਮ ਉਲੀਕਣੇ ਜ਼ਰੂਰੀ ਹਨ। ਉਨ੍ਹਾਂ ਸਮਾਗਮ ਸੰਬੰਧੀ ਦੱਸਦਿਆਂ ਕਿਹਾ ਕਿ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡ ਪਾਠ ਸਾਹਿਬ 11 ਤਰੀਕ ਨੂੰ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 13 ਤਰੀਕ ਨੂੰ ਸਵੇਰੇ ਅੱਠ ਵਜੇ ਪਾਏ ਜਾਣਗੇ ਭੋਗਾਂ ਉਪਰੰਤ ਦਸਤਾਰ ਅਤੇ ਲੰਬੇ ਕੇਸ਼ ਮੁਕਾਬਲੇ ਵਿਚ ਜੇਤੂ ਬਚਿਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਗੁਰੂ ਘਰ ਦੇ ਗ੍ਰੰਥੀ ਸਿੰਘ ਬਾਬਾ ਹਰਦੀਪ ਸਿੰਘ ਜੀ, ਭਾਈ ਜਗਤਾਰ ਸਿੰਘ ਸੈਕਟਰੀ, ਭਾਈ ਬਲਵਿੰਦਰ ਸਿੰਘ ਕੰਪਿਊਟਰ, ਭਾਈ ਮੁਕੰਦ ਸਿੰਘ ਸੋਹੀ, ਭਾਈ ਗੁਰਮੁਖ ਸਿੰਘ ਗਰੇਵਾਲ, ਮਾਸਟਰ ਵਰਿੰਦਰ ਸਿੰਘ ਕਹਿਲ, ਭਾਈ ਮਹਿੰਦਰ ਸਿੰਘ ਸੋਹੀ ਤੋਂ ਇਲਾਵਾ ਕਮਲਜੀਤ ਸਿੰਘ ਸੋਹੀ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply