Wednesday, July 3, 2024

ਲੋਕ ਸੁਵਿਧਾ ਕੈਂਪ ਦਾ ਮਲੇਰਕੋਟਲਾ ਤੇ ਸੰਦੌੜ ਦੇ ਵੱਡੀ ਗਿਣਤੀ ਲੋੜਵੰਦਾਂ ਨੇ ਲਾਭ ਉਠਾਇਆ

ਸੰਦੌੜ੍ਹ, 9 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਾਨੂੰਗੋਈ ਸਰਕਲ ਮਲੇਰਕੋਟਲਾ ਅਤੇ ਸੰਦੌੜ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਰਾਜ ਪੈਲੇਸ ਵਿਖੇ ਲੋਕ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਪਹੁੰਚ ਕਰਕੇ ਵੱਖ ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ ਸਹੂਲਤਾਂ ਦਾ ਲਾਭ ਉਠਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੁੱਖ ਸੰਸਦੀ ਸਕੱਤਰ ਸ਼੍ਰੀਮਤੀ ਫਰਜ਼ਾਨਾ ਆਲਮ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਕਾਰਜਾਂ ਨੂੰ ਲੋਕਾਂ ਦੇ ਘਰਾਂ ਦੇ ਨਜ਼ਦੀਕ ਹੀ ਮੁਹੱਈਆ ਕਰਵਾਉਣਾ ਅਕਾਲੀ ਭਾਜਪਾ ਸਰਕਾਰ ਦੀ ਵੱਡੀ ਪ੍ਰਾਪਤ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸੁਵਿਧਾ ਕੈਂਪ ਸਰਕਾਰ ਦੀ ਇੱਕ ਅਹਿਮ ਯੋਜਨਾ ਹੈ ਜਿਸ ਨੂੰ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਵੱਖ ਵੱਖ ਕਾਨੂੰਗੋਈ ਹਲਕਿਆਂ ਵਿੱਚ ਸਫ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਕੈਂਪ ਦੌਰਾਨ ਲਰਨਿੰਗ ਲਾਇਸੰਸ ਦੇ 320 ਫਾਰਮ, ਪੈਨਸ਼ਨਾਂ ਦੇ 480, ਸੀਨੀਅਰ ਸਿਟੀਜ਼ਨ ਤੇ ਅੰਗਹੀਣ ਵਿਅਕਤੀਆਂ ਦੇ ਸ਼ਨਾਖਤੀ ਕਾਰਡ, ਆਧਾਰ ਕਾਰਡ ਦੇ 180, ਜਾਤੀ ਪ੍ਰਮਾਣ ਪੱਤਰ 31, ਰੈਜੀਡੈਂਸ ਸਰਟੀਫਿਕੇਟ 18, ਮਲੇਰਕੋਟਲਾ ਨਾਲ ਸਬੰਧਤ ਇੰਤਕਾਲ ਦੇ 55 ਮਾਮਲੇ ਅਤੇ ਸੰਦੌੜ ਨਾਲ ਸਬੰਧਤ 36 ਮਾਮਲੇ, ਫਰਦ ਬਦਰ ਦਾ ਇੱਕ, ਪਟਵਾਰੀਆਂ ਦੁਆਰਾ ਪੈਨਸ਼ਨਾਂ ਦੀ ਪੜਤਾਲ ਦੇ 500 ਮਾਮਲਿਆਂ ਸਮੇਤ ਹੋਰ ਸੁਵਿਧਾਵਾਂ ਲੋਕਾਂ ਨੇ ਮੌਕੇ ‘ਤੇ ਹੀ ਪ੍ਰਾਪਤ ਕੀਤੀਆਂ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਜ਼ਿਲ੍ਹਾ ਭਲਾਈ ਦਫ਼ਤਰ ਵੱਲੋਂ ਦਿੱਤੀ ਸ਼ਗਨ ਸਕੀਮ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ, ਪੁਲਿਸ ਸੇਵਾਵਾਂ ਬਾਰੇ ਜਾਣਕਾਰੀ, ਡੇਅਰੀ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ, ਪਸ਼ੂ ਪਾਲਣ, ਪੇਡਾ, ਵੋਟਰ ਸੂਚੀਆਂ ਦੀ ਪੜਤਾਲ ਆਦਿ ਸਬੰਧੀ ਵੀ ਜਾਣਕਾਰੀ ਪ੍ਰਾਪਤ ਕੀਤੀ। ਕੈਂਪ ਦੌਰਾਨ ਜਨਮ ਤੇ ਮੌਤ ਸਰਟੀਫਿਕੇਟ ਸਬੰਧੀ ਫਾਰਮ ਪ੍ਰਾਪਤ ਕਰਨ ਵਾਲਿਆਂ ਨੇ ਕਾਫੀ ਦਿਲਚਸਪੀ ਦਿਖਾਈ ਜਿਨ੍ਹਾਂ ਵਿੱਚੋਂ 55 ਨੂੰ ਮੌਕੇ ‘ਤੇ ਹੀ ਲੋੜੀਂਦੇ ਪ੍ਰਮਾਣ ਪੱਤਰ ਜਾਰੀ ਕੀਤੇ ਗਏ। ਲੋਕਾਂ ਨੇ ਇਸ ਕੈਂਪ ਦਾ ਕਾਫੀ ਲਾਭ ਉਠਾਇਆ ਅਤੇ ਭਵਿੱਖ ਵਿੱਚ ਅਜਿਹੇ ਕੈਂਪ ਹੋਰ ਲਗਾਏ ਜਾਣ ਦੀ ਮੰਗ ਵੀ ਕੀਤੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply