Wednesday, July 3, 2024

ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ ਸਰਕਾਰ ਦੀ ਚੁੱਪੀ ਮੰਦਭਾਗੀ – ਸੁਰਜੀਤ ਕੰਗ

PPN0905201620ਰਈਆ, 7 ਮਈ (ਬਲਵਿੰਦਰ ਸੰਧੂ)- ਅੱਜ ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਪਿੰਡ ਖਿਲਚੀਆਂ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ‘ਤੇ ਕਿਸਾਨੀ ਮੁੱਦਿਆਂ ‘ਤੇ ਸਰਕਾਰ ਵੱਲੋ ਧਾਰੀ ਗਹਿਰੀ ਚੁੱਪ ਨੂੰ ਤੋੜਨ ਲਈ ਇੱਕ ਅਹਿਮ ਮੀਟਿੰਗ ਸੈਕਟਰ ਇੰਚਾਰਜ ਕਿਸਾਨ ਵਿੰਗ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੰਗ ਨੇ ਦੱਸਿਆ ਕਿ ‘ਆਪ’ ਦੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਗੁਰਬਿੰਦਰ ਸਿੰਘ ਕੰਗ ਅਤੇ ਪੂਰੇ ਪੰਜਾਬ ਦੇ ‘ਆਪ’ ਦੇ ਕਿਸਾਨ ਵਿੰਗ ਦੇ ਵਲੰਟੀਅਰਾਂ ਵੱਲੋ ਪੰਜਾਬ ਭਰ ਦੀਆਂ ਮੰਡੀਆਂ ਦੇ ਦੌਰੇ ਕੀਤੇ ਗਏ ਅਤੇ ਪੰਜਾਬ ਭਰ ਵਿੱਚ ਕਿਸਾਨਾਂ ਦੀਆਂ ਮੁਸਕਿਲਾਂ ਨੂੰ ਸਮਝਣ ਦੀ ਕੋਸ਼ਿਸ ਕੀਤੀ ਗਈ।ਮੰਡੀਆਂ ਵਿੱਚ ਕਿਸਾਨਾਂ ਦੀ ਮੁਸਕਿਲਾਂ ਨੂੰ ਹੱਲ ਵੀ ਕੀਤਾ ਗਿਆ।ਪੰਜਾਬ ਦਾ ਕਿਸਾਨ ਜੋ ਪੰਜਾਬ ਦਾ ਅੰਨਦਾਤਾ ਹੈ, ਉਹ ਇਸ ਵਕਤ ਆਪ ਭੁੱਖਮਰੀ ਦਾ ਸ਼ਿਕਾਰ ਹੋ ਗਿਆ ਹੈ।ਖੇਤੀ ਸੰਕਟ ਦਿਨ ਬ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ।ਰੋਜਗਾਰ ਦੇ ਨਵੇ ਵਸੀਲੇ ਪੈਦਾ ਨਹੀਂ ਹੋ ਰਹੇ ਹਨ ਅਤੇ ਪੁਰਾਣੇ ਵਸੀਲੇ ਸੁੰਗੜ ਰਹੇ ਹਨ। ਕਰੋੜਾ ਲੋਕ ਬੇਰੁਜਗਾਰੀ ਦੀ ਭੱਠੀ ਵਿੱਚ ਪਿੱਸ ਰਹੇ ਹਨ। ਦੂਸਰੇ ਪਾਸੇ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਨੇ ਲੋਕਾ ਦਾ ਲੱਕ ਤੋੜ ਦਿੱਤਾ ਹੈ ਮਸ਼ੀਨਰੀ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਕਿਸਾਨਾਂ ਤੇ ਕਰਜੇ ਦਾ ਬੋਝ ਵੱਧ ਰਿਹਾ ਹੈ, ਕਿਸਾਨ ਮਜਬੂਰੀ ਵੱਸ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ।
ਦਲਬੀਰ ਸਿੰਘ ਟੌਗ ਅਤੇ ਸੈਕਟਰ ਇੰਚਾਰਜ ਯੂਥ ਵਿੰਗ ਨਿਸ਼ਾਨ ਸਿੰਘ ਬੋਦੇਵਾਲ ਨੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾ ਨੂੰ ਮੁਸ਼ਕਿਲ ਵਿੱਚੋ ਕੱਢਣ ਲਈ ਕੋਈ ਹੀਲਾ ਨਹੀ ਕਰਦੀ ਕਿਸਾਨਾਂ ਦੀਆਂ ਜਮੀਨਾਂ ‘ਤੇ ਸਰਕਾਰ ਜਬਰਦਸਤੀ ਕਬਜੇ ਕਰ ਰਹੀ ਹੈ ਅਤੇ ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦੀ ਬਜਾਏ ਉਨ੍ਹਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ।ਛੋਟੇ ਅਤੇ ਗਰੀਬ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕੱਢਿਆ ਜਾ ਰਿਹਾ ਹੈ, ਜ਼ੋ ਅੱਤ ਮੰਦਭਾਗਾ ਹੈ।
ਮੌਜੂਦਾ ਸਮੇ ਦੌਰਾਨ ਜੇਕਰ ਸਰਕਾਰ ਨੇ ਮੰਡੀਆਂ ਵਿੱਚੋਂ ਕਿਸਾਨਾ ਦੀ ਫਸਲ ਸਹੀ ਰੇਟ ਤੇ ਨਾ ਚੁੱਕੀ ਅਤੇ ਉਨ੍ਹਾਂ ਨੂੰ ਸਮੇ ਸਿਰ ਪੇਮੈਟ ਨਾ ਕੀਤੀ ਤਾਂ ‘ਆਪ’ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਤਿੱਖਾ ਸੰਘਰਸ਼ ਵਿਢੇਗੀ।ਇਸ ਸਮੇ ਨਵਦੀਪ ਸਿੰਘ ਢੋਟਾ ਸਰਕਲ ਇੰਚਾਰਜ, ਯਾਦਵਿੰਦਰ ਸਿੰਘ ਢੋਟਾ ਯੂਥ ਵਿੰਗ, ਪਵਨਪ੍ਰੀਤ ਸਿੰਘ ਫੇਰੂਮਾਨ ਸੋਸ਼ਲ ਮੀਡੀਆ ਇੰਚਾਰਜ, ਬਲਵਿੰਦਰ ਸਿੰਘ ਫੇਰੂਮਾਨ, ਜਗੀਰ ਸਿੰਘ ਸੰਘਰਕੋਟ, ਕੁਲਦੀਪ ਸਿੰਘ ਮਥਰੇਵਾਲ, ਧਰਮਿੰਦਰ ਸਿੰਘ ਸੰਘਰਕੋਟ, ਬਲਜਿੰਦਰ ਸਿੰਘ ਸੇਰੋ, ਪਿਆਰਾ ਸਿੰਘ ਤਿੰਮੋਵਾਲ, ਜਗਜੀਤ ਸਿੰਘ ਥੋਥੀਆ, ਅਮਰਜੀਤ ਸਿੰਘ ਕਾਲੇਕੇ, ਹਰਪ੍ਰੀਤ ਸਿੰਘ ਭਿੰਡਰ, ਪ੍ਰਿਤਪਾਲ ਸਿੰਘ ਪੱਡਾ, ਰਾਣਾ ਸੰਘਰ, ਗੁਰਬਰਿੰਦਰ ਸਿੰਘ ਗੋਰਾ, ਕੰਵਲ ਸੇਠ, ਬਲਵਿੰਦਰ ਸਿੰਘ ਬਾਓ, ਅੰਗਰੇਜ ਸਿੰਘ ਵੈਰੋਵਾਲ, ਰਾਜਕਰਨ ਸਿੰਘ ਤਿੰਮੋਵਾਲ, ਤੇਜਿੰਦਰ ਸਿੰਘ ਬੁਤਾਲਾ, ਹਰਜੀਤ ਸਿੰਘ ਸੂਬੇਦਾਰ ਬਾਬਾ ਬਕਾਲਾ, ਭੁਪਿੰਦਰ ਸਿੰਘ ਚੱਕ ਕਰੇਖਾਂ, ਜਸਕਰਨ ਸਿੰਘ, ਗੁਰਵੇਲ ਸਿੰਘ ਰਤਨਗੜ੍ਹ, ਸਵਕਪਾਲ ਸਿੰਘ ਕੰਗ, ਬਲਕਾਰ ਸਿੰਘ ਰੰਧਾਵਾ, ਰੇਸ਼ਮ ਸਿੰਘ ਬਾਬਾ ਬਕਾਲਾ ਸਾਹਿਬ, ਗੁਰਿੰਦਰ ਸਿੰਘ ਖਿਲਚੀਆ, ਸੁਖਰਾਜ ਸਿੰਘ ਕੁੜੀਵਲਾਹ, ਸੁਖਰਾਜ ਸਿੰਘ ਸੱਕਿਆਵਾਲੀ, ਰਕੇਸ਼ ਕੁਮਾਰ ਜਲਾਲਾਬਾਦ, ਸਤਨਾਮ ਸਿੰਘ ਸੇਰੋ, ਦੀਪਕ ਜਿਊਲਰਜ, ਪਵਨਪ੍ਰੀਤ ਸਿੰਘ ਭਲਾਈਪੁਰ ਪੂਰਬਾਂ, ਗਗਨਦੀਪ ਸਿੰਘ, ਜਸਪਾਲ ਸਿੰਘ ਖਿਲਚੀਆ, ਲਵਪ੍ਰੀਤ ਸਿੰਘ, ਪੂਰਨ ਸਿੰਘ ਖਿਲਚੀਆ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply