Monday, July 8, 2024

ਡੀ.ਏ.ਵੀ. ਪਬਲਿਕ ਸਕੂਲ ਵਿੱਚ ਕੱਥਕ ਦਾ ਪ੍ਰਦਰਸ਼ਨ

PPN160505

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਨੌਜਵਾਨਾਂ ਵਿੱਚ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਆਪਣਾ ਆਪ ਜਗਾਉਣ ਲਈ ਅਤੇ ਹੋਰ ਚੰਗਾ ਬਣਾਉਣ ਲਈ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਅੱਜ ਸਪਿਕ ਮੈਕੇ ਦੇ ਨਿਰਦੇਸ਼ਨ ਵਿੱਚ ਂਕਥੱਕ ਦਾ ਨਾਚਂ ਆਯੋਜਿਤ ਕੀਤਾ ਗਿਆ। ਸ਼੍ਰੀਮਤੀ ਗੀਤਾਂਜਲੀ ਲਾਲ ਇੱਕ ਬੜੀ ਮਸ਼ਹੂਰ ਨਰਤਕੀ ਨੇ ਆਪਣੇ ਕਥੱਕ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਉਹਨਾਂ ਨੇ ਇਹ ਸਿੱਖਿਆ ਰੋਸ਼ਨ ਕੁਮਾਰੀ, ਗੋਪੀ ਕ੍ਰਿਸ਼ਨ, ਮੋਹਨ ਰਾਵ ਕਲਿਆਣ ਪੁਰਕਰ ਅਤੇ ਆਪਣੇ ਪਤੀ ਦੇਵੀ ਲਾਲ ਵਰਗੇ ਮਹਾਨ ਪ੍ਰਸਿੱਖਿਅਕ ਤੋਂ ਲਈ ਹੈ। ਉਹਨਾਂ ਨੂੰ ਜੈਪੁਰ ਘਰਾਨੇ ਦੇ ਇਸ ਏਕਲ ਸ਼ਾਨਦਾਰ ਪ੍ਰਦਰਸ਼ਨ ਲਈ ਇਕ ਵਾਰ ਸਨਮਾਨਿਤ ਕੀਤਾ ਗਿਆ। ਇਸ ਖੇਤਰ ਵਿੱਚ ਸਭ ਤੋਂ ਪ੍ਰਸਿੱਧ ਕਲਾਕਾਰ ਸ਼੍ਰੀਮਤੀ ਵਿਧਾ ਲਾਲ ਨੇ ਇਸ ਪ੍ਰਦਰਸ਼ਨ ਵਿਚ ਇਹਨਾਂ ਦਾ ਸਾਥ ਵੀ ਦਿੱਤਾ। ਉਹਨਾਂ ਦੇ ਇਸ ਪ੍ਰਦਰਸ਼ਨ ਨੇ ਦਰਸ਼ਕਾਂ ਦੇ ਮਨ ਨੂੰ ਮੋਹ ਲਿਆ ਅਤੇ ਅਲੌਕਿਕ ਨੂਰ ਦੇ ਦਰਸ਼ਨ ਕਰਵਾਏ। ਅਮਜਦ ਅਲੀ ਅਤੇ ਤਬਲਾ ਵਜਾਉਣ ਵਾਲੇ ਮੁਸਤਫ਼ਾ ਹੁਸੈਨ ਵਰਗੇ ਕਲਾਕਾਰਾਂ ਦੀ ਮਿਠਾਸ ਨੇ ਦਰਸ਼ਕਾਂ ਨੂੰ ਮੋਹ ਲਿਆ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਸਕੂਲ ਦੀਆਂ ਕੋਸ਼ਿਸ਼ਾਂ ਅਤੇ ਸਪਿਕ ਮੈਕੇ ਦੁਆਰਾ ਕਲਾ ਅਤੇ ਸੰਸਕ੍ਰਿਤੀ ਦੇ ਚੰਗੇ ਫੈਲਾਓ ਲਈ ਉਹਨਾਂ ਦੀ ਸ਼ਲਾਘਾ ਕੀਤੀ। ਸਕੂਲ ਦੇ ਮਾਣਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਨੇ ਆਏ ਮਹਿਮਾਨ ਦਾ ਉਹਨਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਅਤੇ ਭਾਰਤੀ ਕਲਾ ਤੇ ਸੰਸਕ੍ਰਿਤੀ ਦੇ ਵਿਸ਼ਵ ਵਿੱਚ ਚੰਗੇ ਫੈਲਾਓ ਲਈ ਸਪਿਕ ਮੈਕੇ ਦੀਆਂ ਇਹਨਾਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਆਏ ਮਹਿਮਾਨਾਂ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਸਾਨੂੰ ਸਾਡੀਆਂ ਯਾਦਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਹ ਹੀ ਸਾਡੀ ਸਫ਼ਲਤਾ ਦਾ ਆਧਾਰ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply