ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਚੀਫ਼ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿੱਚ ਪ੍ਰਬੰਧਕਾਂ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਅੰਤਰ-ਰਾਸ਼ਟਰੀ ਨਰਸ ਦਿਹਾੜਾ ਮਨਾਇਆ ਗਿਆ। ਡਾ: ਸੰਤੋਖ ਸਿੰਘ ਨੇ ਮੁੱਖ ਮਹਿਮਾਨ ਅਤੇ ਸ. ਪ੍ਰਿਤਪਾਲ ਸਿੰਘ ਸੇਠੀ ਗੈਸਟ ਆਫ ਆਨਰਵਜੋਂ ਸ਼ਾਮਿਲ ਹੋ ਕੇ ਸ਼ਮ੍ਹਾਂ ਰੁਸ਼ਨਾ ਕੇ ਪ੍ਰੋਗ੍ਰਾਮ ਦਾ ਅਗਾਜ ਕੀਤਾ। ਇਨ੍ਹਾਂ ਤੋਂ ਇਲਾਵਾ ਡਾ: ਐਸ. ਐਸ.ਵਾਲੀਆ (ਮੈਂਬਰ ਇੰਚਾਰਜ) ਅਤੇ ਡਾ:ਦਰਸ਼ਨ ਸੋਹੀ ਪ੍ਰਿੰਸੀਪਲ ਵੀ ਹਾਜ਼ਰ ਸਨ। ਮੈਡਮ ਸੋਹੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਡਾ: ਸੰਤੋਖ ਸਿੰਘ ਜੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਬੱਚਿਆਂ ਨੂੰ ਮਨੁਖਤਾ ਦੀ ਸੇਵਾ ਲਈ ਫਲੋਰੈਂਸ ਨਾਈਟਿੰਗੇਲ ਦੇ ਪਾਏ ਪੂਰਨਿਆਂ ਤੇ ਚਲਣ ਲਈ ਕਿਹਾ। ਸ. ਪ੍ਰਿਤਪਾਲ ਸਿੰਘ ਸੇਠੀ ਜੀ ਨੇ ਵਿਦਿਆਰਥੀਆਂ ਨੂੰ ਚੀਫ਼ ਖਾਲਸਾ ਦੀਵਾਨ ਦੇ ਪਿਛੋਕੜ ਬਾਰੇਅਤੇ ਚੀਫ਼ ਖਾਲਸਾ ਦੀਵਾਨ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਦੱਸਿਆ। ਵਿਦਿਆਰਥਣ ਜਸਤਾਜ ਕੌਰ ਨੇ ਨਰਸਿਜ਼ ਡੇ ਦੇਥੀਮ ਤੇ ਚਾਨਣਾ ਪਾਇਆ ਅਤੇ ਜਸਲੀਨ ਕੌਰ ਨੇ ਫਲੋਰੈਂਸ ਨਾਈਟਿੰਗੇਲ ਦੀ ਜੀਵਨੀ ਸਬੰਧੀ ਦੱਸਿਆ । ਸਟੇਜ ਦਾ ਸੰਚਾਲਨ ਮਿਸ ਰਾਜਬੀਰ ਕੌਰ ਅਤੇ ਕੁਲਦੀਪ ਕੌਰ ਵੱਲੋਂ ਕੀਤਾ ਗਿਆ। ਮੈਡਮ ਹਰਲੀਨ ਕੌਰ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਮੋਮਬੱਤੀਆਂ ਜਲਾ ਕੇ ਨਾਈਟਿੰਗੇਲ ਸ਼ਪਤ ਦਿਲਾਈ ਅਤੇ ਨਾਈਟਿੰਗੇਲ ਦੇ ਦਰਸਾਏ ਹੋਏ ਮਨੁੱਖਤਾ ਦੀ ਸੇਵਾ ਵਾਲੇ ਮਾਰਗ ਤੇ ਚੱਲਣ ਲਈ ਕਿਹਾ। ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਅਤੇ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕ ਕੀਤੇ ਗਏ।
Check Also
ਵਿਦਿਆਰਥੀਆਂ ਵਲੋਂ ਬਣਾਈਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ
ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਚਲਾਏ ਜਾ ਰਹੇ ਬਿਜ਼ਨਸ …