ਬੀ.ਜੇ.ਪੀ ਦੂਜੇ ਅਤੇ ‘ਆਪ’ ਤੀਜੇ ਨੰਬਰ ‘ਤੇ- ਨੋਟਾ ਤਹਿਤ ਪਈਆਂ 2533 ਵੋਟਾਂ

ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ 482876 ਵੋਟਾਂ, ਭਾਜਪਾ ਤੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੂੰ 380106 ਵੋਟਾਂ ਤੇ ਆਪ ਦੇ ਉਮੀਦਵਾਰ ਡਾ. ਦਲਜੀਤ ਸਿੰਘ ਨੂੰ 82633 ਵੋਟਾਂ ਪਈਆਂ। ਲੋਕ ਸਭਾ ਸੀਟ ਅੰਮ੍ਰਿਤਸਰ ਲਈ ਸ੍ਰੀ ਅਮਰਜੀਤ ਸਿੰਘ ਸੀ.ਪੀ.ਆਈ ਨੂੰ 12902, ਸ੍ਰੀ ਪ੍ਰਦੀਪ ਸਿੰਘ ਬਸਪਾ ਪਾਰਟੀ ਨੂੰ 5870 , ਸ੍ਰੀ ਸੁਰਿੰਦਰ ਸਿੰਘ ਡੈਮੋਕਰੇਟਿਕ ਕਾਂਗਰਸ ਪਾਰਟੀ ਨੂੰ 833, ਸ੍ਰੀ ਕ੍ਰਿਸ਼ਨ ਨਵ ਭਾਰਤ ਡੈਮੋਕਰੇਟਿਕ ਪਾਰਟੀ ਨੂੰ 503, ਸ੍ਰੀ ਗੁਰਦਿਆਲ ਸਿੰਘ ਡੈਮੋਕਰੈਟਿਕ ਭਾਰਤੀਆ ਸਮਾਜ ਪਾਰਟੀ ਨੂੰ 604, ਸ੍ਰੀ ਬਲਬੀਰ ਸਿੰਘ ਭਾਰਤਆ ਗਊ ਤਾਜ ਦਲ ਨੂੰ 827, ਸ੍ਰੀ ਬੂਟਾ ਸਿੰਘ ਬਹੁਜਨ ਸਮਾਜ ਪਾਰਟੀ (ਅੰਬੇਦਕਰ) ਨੂੰ 941, ਸ੍ਰੀ ਯੂਸਫ ਮੁਹੰਮਦ ਸਮਾਜਵਾਦੀ ਪਾਰਟੀ ਨੂੰ 623, ਸ੍ਰੀ ਅਮਰਿੰਦਰ ਆਜ਼ਾਦ ਨੂੰ 1153, ਸ੍ਰੀ ਅਰੁਨ ਕਮਾਰ ਆਜਾਦ ਨੂੰ 9022, ਸ੍ਰੀ ਇੰਦਰਪਾਲ ਆਜ਼ਾਦ ਨੂੰ 3082, ਸ੍ਰੀ ਸ਼ਾਮ ਲਾਲ ਗਾਂਧੀਵਾਦੀ 2690, ਸ੍ਰੀ ਸੁਰਿੰਦਰ ਕੁਮਾਰ ਖੋਸਲਾ ਅਜ਼ਾਦ ਨੂੰ 2396, ਸ੍ਰੀ ਕੰਵਲਜੀਤ ਸਿੰਘ ਅਜ਼ਾਦ ਨੂੰ 2123, ਸ੍ਰੀ ਗਗਨਦੀਪ ਕੁਮਾਰ ਅਜ਼ਾਦ ਨੂੰ 3296, ਸ੍ਰੀ ਬਾਲ ਕ੍ਰਿਸ਼ਨ ਸ਼ਰਮਾ ਆਜ਼ਾਦ ਨੂੰ 2881, ਸ੍ਰੀ ਭਗਵੰਤ ਸਿੰਘ ਅਜ਼ਾਦ ਨੂੰ 2298, ਸ੍ਰੀ ਮਹਿੰਦਰ ਸਿੰਘ ਆਜਾਦ ਨੂੰ 1140, ਸ੍ਰੀ ਰਹਿਮਤ ਮਸੀਹ ਨੂੰ 1220 ਅਤੇ ਰਤਨ ਸਿੰਘ ਅਜਾਦ ਨੂੰ 4344 ਵੋਟਾਂ ਪਈਆਂ। ਨੋਟਾ ਤਹਿਤ 2533 ਵੋਟਾਂ ਪਈਆਂ।
Punjab Post Daily Online Newspaper & Print Media