Monday, July 8, 2024

ਮੇਰੀ ਦਰਦ ਕਹਾਣੀ

ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਨ ਲੱਗੇ।

ਪਤਾ ਨਹੀ ਕੀ ਕਰਦੇ ਸੀ ਗੱਲਾਂ,
ਮੈਨੂੰ ਕੱਲੀ ਵੇਖਕੇ ਤਾੜਣ ਲੱਗੇ।
ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ…

ਮੈਂ ਵੀ ਕਰਦੀ ਰਹੀ ਯਕੀਨ ਓਹਨਾਂ ਤੇ,
ਜੋ ਪਿੱਠ ਵਿੱਚ ਖੰਜਰ ਮਾਰਨ ਲੱਗੇ।
ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ…

ਪੁੱਛਦੀ ਸੀ ਜੇ ਗੱਲ ਕੋਈ ਮੈਨੂੰ,
ਤਾਂ ਅੰਦਰੋਂ ਅੰਦਰੀ ਵਾੜਣ ਲੱਗੇ।
ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ…

ਕਰਦੇ ਸੀ ਪੈਸੇ ਤੇ ਕਾਰਾਂ ਦੀਆਂ ਗੱਲਾਂ।
ਪਤਾ ਨਹੀ ਕੀ ਚੰਦ ਚਾੜਣ ਲੱਗੇ,
ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ…

ਪੇਕਿਆਂ ਨੇ ਜੋ ਫੈਸਲਾ ਕੀਤਾ,
ਇੱਜ਼ਤ ਨਾ ਰੁਲ ਜੇ ਕੌੜਾ ਘੁੱਟ ਪੀਤਾ।
ਤੋਰ ਕੇ ਮੈਨੂੰ ਫਿਰ ਅੱਜ ਉੱਥੇ,
ਬਲੀ ਦਾਜ ਦੀ ਚਾੜਣ ਲੱਗੇ।

ਅੱਜ ਫਿਰ ਉਹ ਗੱਲ ਵਿਗਾੜਣ ਲੱਗੇ,
ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ…

Kaur Reet

 

 

 

 

 

 

ਕੌਰ ਰੀਤ
ਲੁਧਿਆਣਾ

Check Also

ਬਾਲ ਗੀਤ (ਡੇਂਗੂ)

ਡੇਂਗੂ ਮੱਛਰ ਨੇ ਹੈ, ਹਰ ਥਾਂ ਆਪਣਾ ਜਾਲ ਵਿਛਾਇਆ, ਬੱਚਿਆਂ, ਬੁੱਢਿਆਂ, ਨੋਜਵਾਨਾਂ ਨੂੰ ਆਪਣਾ ਸ਼ਿਕਾਰ …

Leave a Reply