Thursday, March 27, 2025

ਔਰਤ ਦਾ ਦੁੱਖ

ਵਿਆਹ ਮਗਰੋਂ ਆਪਣੀ ਮਾਂ ਨਾਲੋਂ ਟੁੱਟ ਗਈ,
ਭਰਾਵਾਂ ਦੇ ਰੱਖੜੀ ਬੰਨਣੀ ਛੁੱਟ ਗਈ।
ਘਰ ਦੇ ਰਸਤੇ ਡੰਡੀਆਂ ਬਣ ਗਏ,
ਬਚਪਨ ਵਾਲੇ ਰਾਹਾਂ ਤੋਂ ਟੁੱਟ ਗਈ।

ਮਾਂ ਬਣਨ ਦੇ ਪਿੱਛੋਂ, ਗਮਾਂ ਦੇ ਵਹਿਣਾ ਦੇ ਵਿਚ ਵਹਿ ਗਈ,
ਕੁੱਝ ਧੀਆਂ ਨਾਲੇ ਲੈ ਗਈਆਂ, ਕੁੱਝ ਪੁੱਤਰਾਂ ਕੋਲ ਰਹਿ ਗਈ।
ਕੁੱਝ ਵੀਰਾਂ ਮਾਂ ਬਾਪ ਚਾਚਿਆਂ ਤੇ ਤਾਇਆਂ ਲਈ,
ਬਾਕੀ ਰਹਿੰਦਾ ਹਿੱਸਾ ਪਤੀ ਦੇ ਹਿੱਸੇ ਆਇਆ ਵੀ।
ਪਤੀ ਹੈ ਕਿਤੇ, ਧੀ ਭੈਣ ਬਾਪ ਹੈ,
ਬਾਕੀ ਜੇ ਕੁੱਝ ਰਹਿ ਗਿਆ ਉਹ ਮਾਂ ਆਪ ਹੈ।

ਕੁੱਝ ਕਾਮ ਹੈ, ਕ੍ਰੋਧ ਹੈ, ਸੰਤਾਪ ਹੈ,
ਸਾਰਾ ਹੀ ਉਹ ਪੁੰਨ, ਬਾਕੀ ਜੇ ਕੁੱਝ ਬਚਦਾ ਉਹ ਪਾਪ ਹੈ।
ਸਭ ਦਾ ਖ਼ਿਆਲ ਰੱਖਦੀ ਉਹ ਰਸੋਈ ਦੇ ਵਿਚ ਰਹਿ ਗਈ,
ਬਾਕੀ ਜੋ ਕੁੱਝ ਬਚ ਗਿਆ ਜਾ ਬਿਸਤਰ ਦੇ ਵਿਚ ਪੈ ਗਈ।

ਸਭ ਦੇ ਸੁਪਨੇ ਵੱਡੇ ਹੋ ਗਏ ਦਿਲ ਛੋਟੇ ਛੋਟੇ ਰਹਿ ਗਏ,
ਸਭਨਾਂ ਦੇ ਰਿਸ਼ਤਿਆਂ ਦੇ ਵਿਚ ਵੰਡਿਆ,
ਵੰਡਣ ਮਗਰੋਂ ਸਭਨਾਂ ਨੇ ਆਪਣੇ ਹਿੱਸੇ ਆਪਣੇ ਹਿੱਸੇ ਦਾ ਭੰਡਿਆ।
ਥੋੜ੍ਹੇ ਹੀ ਰਹਿ ਗਏ ਦੁੱਖ ਨੇ, ਥੋੜ੍ਹੇ ਹੀ ਬਚੇ ਮਨੁੱਖ ਨੇ,
ਰਿਸ਼ਤਿਆਂ ਦਾ ਸੇਕ ਲੈ ਕੇ ਸਭਨਾਂ ਨੇ ਹੈ ਛੱਡਿਆ,
ਮਾਂ ਜਿਹਾ ਛਾਂ ਦਾਰ ਰੁੱਖ ਹੈ ”ਭੱਟ” ਜਿਸ ਨੇ ਕਿਸੇ ਨੂੰ ਨਾ ਛੱਡਿਆ।

Harminder Bhatt1

 

 

 

 

ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ 9914062205

Check Also

ਸਾਉਣ ਮਹੀਨਾ

ਸਾਉਣ ਮਹੀਨਾ ਚੜ੍ਹਦੇ ਹੀ, ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ। ਉਹ ਪਿੰਡ ਦੇ ਸਕੂਲ ਵਿੱਚ …

Leave a Reply