ਸਾਡੀ ਜ਼ਿੰਦਗੀ ‘ਚ ਕਦੇ ਨਾ ਸਵੇਰ ਹੋਈ
ਐਸੀ ਨੀਂਦ ਇੱਕ ਦਿਨ ਸੌਂ ਜਾਣਾ।
ਚਾਹੇ ਲੱਭਦਾ ਰਹੀਂ ਉਨ੍ਹਾਂ ਰਾਹਾਂ ਉੱਤੇ
ਇਹਨਾਂ ਰਾਹਾਂ ਦੇ ਵਿਚਾਲੇ ਹੀ ਖੋ ਜਾਣਾ।
ਤੋੜ ਖੁਸ਼ੀਆਂ ਦੀ ਆਪੇ ਪ੍ਰੀਤ ਲੜੀ
ਹੱਥੀ ਹੰਝੂਆਂ ਦੀ ਮਾਲਾ ਪਰੋ ਜਾਣਾ।
ਵਕਤ ਆਉਣ ‘ਤੇ ਅਲਵਿਦਾ ਕਹਿ ਦੇਣਾ
ਬੁੱਝ ਵਾਂਗ ਦੀਵੇ ਦੀ ਲੋਅ ਜਾਣਾ।
ਰਿਸ਼ਤੇ-ਨਾਤੇ ਇੱਥੇ ਹੀ ਰਹਿ ਜਾਣੇ
ਸਾਡੇ ਸਮਾਨ ਦਾ ਖਿਲਾਰਾ ਹੋ ਜਾਣਾ।
ਚਿੱਟੇ ਕਫ਼ਨ ਦੀ ਬੁੱਕਲ ਮਾਰ ਉੱਤੇ
‘ਹਰਮਨ’ ਅੱਖਾਂ ਸਾਹਮਣੇ ਪ੍ਰਦੇਸੀ ਹੋ ਜਾਣਾ।
ਹਰਮਨ ਖੰਨਾ
ਗਲੀ ਨੰ. 6, ਖੰਨਾ