ਮੈਂ ਖੁਸ਼ ਸੀ
ਕਿ ਉਹ ਖਵਾਹਿਸ਼ਾਂ
ਪੂਰੀਆਂ ਹੋਣ ਦੀ ਦੁਆ ਦੇ
ਤੁਰ ਗਿਆ ਸੀ
ਪਰ ਮੈਂ ਇਹ ਭੁੱਲ ਗਈ
ਕਿ ਸਾਡੇ ਇੱਥੇ
ਮਰ ਜਾਣ ਨੂੰ ਵੀ
ਪੂਰਾ ਹੋਣਾ ਕਹਿੰਦੇ ਨੇ
ਇਸ ਤਰ੍ਹਾਂ ਇੱਕ ਦਿਨ
ਮੇਰੀਆਂ ਖਵਾਹਿਸ਼ਾਂ ਮਰ ਗਈਆਂ
‘ਤੇ ਉਸ ਦੀ ਦੁਆ
ਪੂਰੀ ਹੋ ਗਈ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231