Saturday, July 5, 2025
Breaking News

ਸਿਰਫ 15 ਅਗਸਤ ਮਨਾਉਣ ਨਾਲ ਦੇਸ਼ ਭਗਤੀ ਨਹੀਂ ਆਉਂਦੀ

 AZadi
15 ਅਗਸਤ ਨੂੰ ਸਾਨੂੰ 1947 ਵਿੱਚ ਅੰਗ੍ਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ।ਹੁਣ ਅਸੀ ਸਵੇਰੇ ਹੀ ਲੱਗ ਜਾਵਾਗੇਂ ਵਟਸ ਐਪ ਅਤੇ ਫੇਸਬੁੱਕ ਨੂੰ ਤਰੰਗੇ ਝੰਡੇ ਨਾਲ ਭਰਨ। ਸ਼ਹੀਦਾ ਦੀਆਂ ਫੋਟੋੋਆਂ ਨਾਲ ਭਰਨ।ਅੱਜ ਹਰ ਉਹ ਵਿਅਕਤੀ ਪੋਸਟ ਕਰੇਗਾ ਜੋ ਰੋਜ਼ ਭ੍ਰਿਸ਼ਟਾਚਾਰ ਕਰਦਾ ਹੈ। ਅੱਜ ਇਹ ਪੂਰਾ ਦਿਨ ਚੱਲੇਗਾ ਰਾਤ ਦੇ 12 ਵਜੇ ਤੱਕ।ਅਗਲੀ ਸਵੇਰ 16 ਅਗਸਤ ਨੂੰ ਫੇਰ ਗੁਡ-ਮੋਰਨਿੰਗ ਦੇ ਮੈਸੇਜ ਸ਼ੁਰੂ ਹੋ ਜਾਣਗੇ।ਸਭ ਵਿਚਲੀ ਦੇਸ਼-ਭਗਤੀ ਖਤਮ ਹੋ ਜਾਵੇਗੀ।ਕੀ ਸਿਰਫ 15 ਅਗਸਤ ਹੀ ਦੇਸ਼ ਭਗਤੀ ਹੈੈ?
ਸਾਡੇ ਭਾਰਤ ਨੂੰ ਸੋਨੇ ਦੀ ਚਿੜੀ ਕਹਿੰਦੇ ਸਨ। ਸਾਡਾ ਗਿਆਨ, ਵੇਦ, ਉਪਨਿਸ਼ਦ, ਗ੍ਰੰਥਾ, ਸੋਨਾ, ਮਸਾਲੇ ਸਭ ਵੱਖ-ਵੱਖ ਲੋਕਾਂ ਦੁਆਰਾ ਲੁੱਟ ਲਿਆ ਗਿਆ।ਅਸੀਂ ਇਸ ਨੂੰ ਬਚਾਅ ਨਹੀ ਸਕੇ ਤੇ ਬਚਾਉਂਦੇ-ਬਚਾਉਂਦੇ ਤੇ ਲੜਦੇ-ਮਰਦੇ ਅਸੀ 15 ਅਗਸਤ 1947 ਨੂੰ ਆਜ਼ਾਦ ਹੋ ਗਏ।ਹੁਣ ਸਾਨੂੰ ਇੰਨਾਂ ਨਾਕਾਰਾਤਮਕ ਕੀਤਾ ਜਾ ਚੁੱਕਾ ਹੈ ਕਿ ਅਸੀ ਇਹ ਸੋਚ ਹੀ ਨਹੀ ਸਕਦੇ ਕਿ ਸਾਡਾ ਦੇਸ਼ ਚੰਗਾ ਹੈ ਜਾਂ ਅਸੀਂ ਵੀ ਕੁੱਝ ਕਰ ਸਕਦੇ ਹਾਂ। ਸਾਨੂੰ ਹੁਣ ਸਿਰਫ ਕਿਸੇ ਕੰਮ ਕਰਨ ਵਾਲੇ ਦੀ ਬੇਇਜ਼ਤੀ ਜਾ ਮੁਫਤ ਦੀ ਸਲਾਹ ਦੇਣੀ ਆਉਂਦੀ ਹੈ।ਅਸੀਂ ਅੱਜ ਹਰ ਛੋਟੀ ਗੱਲ ਉਤੇ ਦੂਸਰੇ ਦੀ ਬੇਇਜ਼ਤੀ ਕਰਦੇ ਹਾਂ ਕਿ ਲੈ, ਇਹਨੂੰ ਕੀ ਆਉਂਦਾ ? ਇਹ ਤਾਂ ਐਵੇਂ ਹੀ ਹੈ? ਨਾ-ਨਾ ਇੰਡੀਆ ਵਿੱਚ ਕੁੱਝ ਨਹੀਂ। ਵਿਦੇਸ਼ਾਂ ਵਿੱਚ ਜਾਣ ਦਾ ਹੀ ਫਾਇਦਾ ਹੈ।ਇੰਡੀਆ ਨਹੀਂ ਸੁਧਰ ਸਕਦਾ, ਇਥੇ ਤਾਂ ਭ੍ਰਿਸ਼ਟਾਚਾਰ ਹੀ ਰਹੂ ਜਾਂ ਫੇਰ ਪਹਿਲਾਂ ਤਾਂ ਯਾਰ ਜਮਾਨਾ ਹੋਰ ਸੀ, ਲੋਕ ਚੰਗੇ ਸਨ ਹੁਣ ਤਾਂ ਜਮਾਨਾ ਹੀ ਖਰਾਬ ਹੋ ਗਿਆ ਹੈ।ਮੈਨੂੰ ਇਹ ਦੱਸਿਆ ਜਾਵੇ ਕਿ ਜਮਾਨਾ ਕਦੋਂ ਚੰਗਾ ਸੀ? ਕ੍ਰਿਸ਼ਨ ਨੇ ਤਾਂ ਜਨਮ ਹੀ ਜੇਲ ਵਿੱਚ ਲਿਆ।ਉਸ ਦੇ ਤਾਂ 7 ਭੈਣ-ਭਾਈ ਉਸ ਦੇ ਸਗੇ ਮਾਮੇ ਨੇ ਹੀ ਮਾਰ ਦਿੱਤੇ।ਬਚਪਨ ਤੋਂ ਜਵਾਨੀ ਤੱਕ ਆਪਣੇ ਮਾਤਾ-ਪਿਤਾ ਤੋਂ ਦੂਰ ਰਹੇ।ਸਾਰੇ ਬਚਪਨ ਵਿੱਚ ਹੀ ਉਸ ਦਾ ਮਾਮਾ ਕਦੇ ਕਿਸੇ ਰਾਕਸ਼ਸ਼ ਨੂੰ ਤੇ ਕਦੇ ਕਿਸੇ ਰਾਕਸ਼ਸ਼ ਨੂੰ, ਕ੍ਰਿਸ਼ਨ ਨੂੰ ਮਾਰਨ ਨੂੰ ਭੇਜਦਾ ਰਿਹਾ। ਜਦੋਂ ਵੱਡਾ ਹੋਇਆ ਤਾਂ ਮਹਾਭਾਰਤ ਦਾ ਯੁੱੱਧ ਦੇਖਣਾ ਪਿਆ।ਜੇ ਕ੍ਰਿਸ਼ਨ ਇਹ ਸੋਚਦੇ, ਛੱਡ ਯਾਰ ! ਆਪਾਂ ਨੀ ਕੁੱਛ ਕਰਦੇ, ਇਹ ਤਾਂ ਜਮਾਨਾ ਹੀ ਖਰਾਬ ਹੈ ਤਾਂ ਸ਼ਾਇਦ ਸਾਨੂੰ ਅੱਜ ਇਹਨਾਂ ਗਿਆਨ ਪ੍ਰਾਪਤ ਨਾ ਹੁੰਦਾ।ਈਸਾ ਮਸੀਹ ਨੂੰ ਤਾਂ ਸੂਲੀ ਉਤੇ ਟੰਗ ਦਿੱਤਾ ਗਿਆ।ਇੱਕ ਵਾਰ ਨਹੀਂ ਸਗੋਂ ਦੋ ਵਾਰ।ਪਰੰਤੂ ਫੇਰ ਵੀ ਉਨ੍ਹਾਂ ਨੇ ਚੰਗਿਆਈ ਨਹੀਂ ਛੱਡੀ, ਸਗੋਂ ਪਰਮੇਸ਼ਵਰ ਨੂੰ ਲੋਕਾਂ ਦੇ ਦੁੱਖ ਮਾਫ ਕਰਨ ਲਈ ਹੀ ਕਿਹਾ।ਮਹੁੰਮਦ ਪੈਗੰਬਰ ਨੂੰ ਤਾਂ ਸ਼ਹਿਰ ਵਿਚੋਂ ਹੀ ਪੱਥਰ ਮਾਰ-ਮਾਰ ਬਾਹਰ ਕੱਢ ਦਿੱਤਾ, ਪਰੰਤੂ ਉਨ੍ਹਾਂ ਨੇ ਹਮੇਸ਼ਾਂ ਸਭ ਨੂੰ ਅੱਲਾ ਦੇ ਬੱਚੇ ਹੀ ਕਿਹਾ ਜਾ ਤੁਸੀ ਬਾਬਾ ਨਾਨਕ ਦੀ ਗੱਲ ਕਰ ਲਵੋ, ਕੋਣ ਤੁਰਿਆ ਸੀ ਉਨ੍ਹਾਂ ਨਾਲ।ਨਾ ਉਨ੍ਹਾਂ ਦੇ ਪਿਤਾ, ਨਾ ਉਨ੍ਹਾਂ ਦੇ ਬੱਚੇ। ਜੇਕਰ ਇਹ ਸਾਰੇ ਲੋਕ ਵੀ ਇਹ ਸੋਚਦੇ ਕਿ ਦੁਨੀਆ ਤਾਂ ਖਰਾਬ ਹੈ ਤੇ ਕੁੱਝ ਨਹੀ ਹੋ ਸਕਦਾ ਤਾਂ ਅੱਜ ਦੁਨੀਆ ਦਾ ਵਜ਼ੂਦ ਨਾ ਹੁੰਦਾ।
ਅਸੀਂ ਹਮੇਸ਼ਾਂ ਇੱਕ ਹੀ ਗੱਲ ਕਰਦੇ ਹਾ ਕਿ ਦੇਸ਼ ਨੇ ਸਾਨੂੰ ਕੀ ਦਿੱਤਾ? ਟੁੱਟੀਆਂ ਸੜਕਾਂ, ਭ੍ਰਿਸ਼ਟਾਚਾਰ ਆਦਿ। ਪਰੰਤੂ ਕੀ ਅਸੀਂ ਕੁੱਝ ਦਿੱਤਾ ਦੇਸ਼ ਨੂੰ? ਮੈਂ ਕਹਿੰਦਾ ਹੈ ਕਿ ਜੋ ਤੁਹਾਡੇ ਵਿਚ ਕੋਈ ਗੁਣ ਹੈ ਤਾਂ ਜਰੂਰ ਦਿਉ।ਆਪਣੇ ਆਲੇ ਦੁਆਲੇ ਜਿਸ ਖੇਤਰ ਵਿਚ ਤੁਸੀਂ ਕੰਮ ਕਰੇ ਹੋ, ਜੋ ਵੀ ਤੁਹਾਡੇ ਵਿਚ ਗੁਣ ਹੈ। ਚਾਹੇ ਖੇਡਾਂ ਦਾ, ਬੋਲਣ ਦਾ, ਚੰਗੇ ਗਿਆਨ ਦਾ, ਚੰਗੀ ਨੀਤੀ ਦਾ, ਜੋ ਵੀ ਤੁਹਾਡੇ ਵਿਚ ਖੂਬੀ ਹੈ ਉਸ ਨੂੰ ਅੱਗੇ ਲੈ ਕੇ ਆਓ। ਦਬਾਉ ਨਾ। ਜਰੂਰੀ ਨਹੀ ਹੁੰਦਾ ਕਿ ਦੇਸ਼ ਭਗਤੀ ਸਿਰਫ ਬੰਦੂਕ ਚੱਕਣ ਨਾਲ ਹੀ ਹੁੰਦੀ ਹੈ।ਆਪਣੇ ਅੰਦਰ ਦੀਆਂ ਖੂਬੀਆ ਨੂੰ ਸਮਾਜ ਲਈ, ਦੇਸ਼ ਲਈ ਲਗਾਉਣਾ ਵੀ ਦੇਸ਼ ਭਗਤੀ ਹੈ।ਤੁਸੀਂ ਖੁਦ ਦੇਖੀਉ ਕਿ ਕਿਸ ਤਰਾਂ ਤੁਹਾਨੂੰ ਵੀ ਫਾਇਦਾ ਮਿਲੇਗਾ।ਦਿੱਕਤਾਂ ਜਰੂਰ ਆਉਣਗੀਆਂ।ਰੋਕਣ ਵਾਲੇ ਬਹੁਤ ਮਿਲਣਗੇ, ਬੇਇਜ਼ਤੀ ਕਰਨ ਵਾਲੇ ਵੀ ਬਹੁਤ ਮਿਲਣਗੇ।ਪਰੰਤੂ ਤੁਸੀਂ ਡਟੇ ਰਹਿਓ।
ਹਿਊਨਸਾਂਗ ਜਦੋਂ ਭਾਰਤੀ ਗ੍ਰੰਥਾਂ ਦਾ ਗਿਆਨ ਲੈ ਕੇ ਵਾਪਸ ਚੀਨ ਜਾ ਰਿਹਾ ਸੀ ਤਾਂ ਕਿਸ਼ਤੀ ਵਿਚ ਭਾਰ ਜਿਆਦਾ ਹੋ ਗਿਆ। ਹਿਊਨਸਾਂਗ ਨੂੰ ਚਿੰਤਾ ਹੋਣ ਲੱਗੀ।ਉਸ ਦੇ ਚੇਲੇ ਕਹਿੰਦੇ, ਕਿ ਗੁਰੂ ਜੀ ਕੀ ਹੋਇਆ? ਤਾਂ ਉਨ੍ਹਾਂ ਨੇ ਦੱਸਿਆ ਕਿ ਮੈਨੁੰ ਨੀ ਲੱਗਦਾ ਕਿ ਭਾਰਤ ਦਾ ਇਹ ਮਹਾਨ ਗਿਆਨ ਸਾਡੇ ਦੇਸ਼ ਪਹੁੰਚ ਸਕੇਗਾ? ਉਨ੍ਹਾਂ ਦੇ ਚੇਲੇ ਕਹਿੰਦੇ ਕਿ ਤੁਸੀ ਫਿਕਰ ਨਾ ਕਰੋ ਇਹ ਜਰੂਰ ਪਹੁੰਚੇਗਾ।ਉਹ ਇੱਕ-ਇੱਕ ਕਰਕੇ ਨਦੀ ਵਿੱਚ ਛਾਲ ਮਾਰਦੇ ਗਏ ਅਤੇ ਹਿਊਨਸਾਂਗ ਭਾਰਤੀ ਗਿਆਨ ਲੈ ਕੇ ਚੀਨ ਪੁੰਹਚਿਆ। ਇਹ ਹੈ ਦੇਸ਼ ਭਗਤੀ। ਨਿਊਟਨ ਦਾ ਤੀਸਰਾ ਗਤੀ ਨਿਯਮ ਹੈ। ਕ੍ਰਿਆ ਤੇ ਪ੍ਰਤੀਕ੍ਰਿਆ ਉਲਟ, ਪਰ ਬਰਾਬਰ ਬਲ ਲਗਾਉਂਦੇ ਹਨ।ਇਹ ਸਰਵਵਿਆਪੀ ਨਿਯਮ ਹੈ, ਅਰਥਾਤ ਹਰ ਵਸਤੂ ਤੇ ਲਾਗੂ ਹੁੰਦਾ ਹੈ। ਤੁਹਾਡੇ ਤੇ ਵੀ ਹੁੰਦਾ ਹੈ।ਜੇ ਤਸੀ ਦੀਵਾਰ ਤੇ ਮਾਰਦੇ ਹੋ ਤਾਂ ਦੀਵਾਰ ਵੀ ਤੁਹਾਡੇ ਮਾਰਦੀ ਹੈ। ਇਸੇ ਤਰ੍ਹਾਂ ਜੇਕਰ ਤੁਸੀ ਕਿਸੇ ਵਾਸਤੇ ਕੁਝ ਕਰੋਗੇ ਤਾਂ ਪ੍ਰਮਾਤਮਾ ਵੀ ਤੁਹਾਡੇ ਲਈ ਕਰਦਾ ਹੈ। ਤੁਸੀਂ ਵੀ ਆਪਣੀ ਖੂਬੀਆਂ ਨੂੰ ਸਮਾਜ ਨੂੰ ਦੇ ਕੇ ਜਾਓ ਤੇ ਆਪਣੇ ਦੇਸ਼ ਨੂੰ ਵਧੀਆ ਬਣਾਉਣ ਵਿੱਚ ਮੱਦਦ ਕਰੋ।ਕਹਿੰਦੇ ਹਨ ਵੈਦ ਨਬਜ਼ ਦੇਖ ਕੇ ਦੱਸ ਦਿੰਦੇ ਹਨ ਕਿ ਕੀ ਰੋਗ ਹੈ ਪ੍ਰੰਤੂ ਉਹ ਆਪਣਾ ਗਿਆਨ ਦੂਸਰਿਆ ਨੂੰ ਨਹੀਂ ਦਿੰਦੇ ਸਨ।ਇਸ ਲਈ ਅੱਜ ਉਹ ਗਿਆਨ ਵਿਗਿਆਨ ਦਾ ਖਜ਼ਾਨਾ ਸਾਡੇ ਤੋਂ ਜਾਂਦਾ ਰਿਹਾ ਤੇ ਅਸੀ ਭਾਰਤੀ ਹੀ ਉਸ ਨੂੰ ਅੱਜ ਮਿਥਿਹਾਸ ਕਹਿੰਦੇ ਹਾਂ। ਤੁਸੀਂ ਇੱਕ ਵਾਰ ਸੋਚ ਕੇ ਦੇਖੋ, ਤੁਸੀ ਅੱਜ ਪਿਛਲੇ ਸਮੇਂ ਨਾਲੋਂ ਜਿਆਦਾ ਵਧੀਆ ਸਥਿਤੀ ਵਿਚ ਹੋਵੋਗੇ।ਜੋ-ਜੋ ਤੁਸੀਂ ਸੋਚਿਆ ਸੀ, ਉਹ ਤੁਹਾਨੂੰ ਹੋਲੀ-ਹੋਲੀ ਮਿਲਿਆ ਹੋਵੇਗਾ। ਬਹੁਤ ਕੁੱਝ ਹੈ ਭਾਰਤ ਦੇਸ਼ ਵਿਚ ਬੱਸ, ਸਾਨੂੰ ਲੋੜ ਹੈ ਤਾਂ।ਥੋੜਾ ਚੰਗਾ ਸੋਚਣ ਦੀ।
ਅਸੀਂ ਬਹੁਤ ਨੈਗੇਟਿਵ ਬੇਲਦੇ ਤੇ ਸੋਚਦੇ ਹਾਂ। ਅਸੀ ਆਪਣੇ ਬੱਚਿਆ ਨੂੰ ਵੀ ਇਹੀ ਦੇ ਰਹੇ ਹਾਂ।ਕਹਿੰਦੇ ਨੇ ਬੈਜ਼ਮਿਨ ਫਰੈਕਲਿਨ ਨੇ ਮੀਂਹ ਦੇ ਮੋਸਮ ਵਿਚ ਪਤੰਗ ਉਡਾਇਆ ਤੇ ਪਤੰਗ ਦੀ ਡੌਰ ਨਾਲ ਚਾਬੀ ਬੰਨ ਦਿੱਤੀ।ਜਦੋਂ ਆਕਾਸ਼ੀ ਬਿਜਲੀ ਚਾਬੀ ‘ਤੇ ਪਈ ਤੇ ਉਸ ਦੇ ਹੱਥ ‘ਤੇ ਵੱਜੀ ਤਾਂ ਉਸ ਨੇ ਸੋਚਿਆ ਕਿ ਇਸ ਦਾ ਮਤਲਬ ਆਕਾਸ਼ੀ ਬਿਜਲੀ ਚਾਰਜਾਂ ਦੁਆਰਾ ਪੈਦਾ ਕਰੰਟ ਹੀ ਹੈ।
ਹੁਣ ਮੰਨ ਲਓ ਬੈਜ਼ਮਿਨ ਫਰੈਂਕਲਿਨ ਦੀ ਥਾਂ ਤੁਸੀ ਹੁੰਦੇ ਤੇ ਮੀਂਹ ‘ਚ ਪਤੰਗ ਲੈ ਕੇ ਕੋਠੇ ਤੇ ਚੜ ਜਾਂਦੇ।ਪਹਿਲਾ ਤਾਂ ਤੁਹਾਨੂੰ ਆਂਢ-ਗੁਆਂਢ ਨੇ ਕਹਿਣਾ ਸੀ ਕਿ ਇਨ੍ਹਾਂ ਦਾ ਮੁੰਡਾ ਕਮਲਾ ਹੀ ਹੈ।ਮੀਂਹ ਚ ਪਤੰਗ ਚੜ੍ਹਾ ਰਿਹਾ ਹੈ।ਜੇ ਗਲਤੀ ਨਾਲ ਤੁਹਾਡੇ ਕਰੰਟ ਲੱਗ ਜਾਂਦਾ ਤਾਂ ਤੁਸੀ ਉਸ ਨੂੰ ਕੁੱਟਣਾ ਸੀ, ਜਿਹੜਾ ਤੁਹਾਨੂੰ ਲੈ ਕੇ ਆਇਆ ਸੀ ਤੇ ਇਸ ਤੋਂ ਬਾਅਦ ਤੁਸੀ ਸੋਂਹ ਖਾ ਲੈਂਦੇ ਕਿ ਕੁੱਝ ਵੀ ਹੋ ਜਾਵੇ, ਅੱਜ ਤੋਂ ਬਾਅਦ ਪਤੰਗ ਨਹੀਂ ਚੜਾਉਣਾ।ਇਹ ਹੈ ਆਪਣੀ ਸੋਚ ਅਸੀ ਹਮੇਸ਼ਾ ਨਕਾਰਾਤਮਕ ਹੀ ਦੇਖਦੇ, ਸੋਚਦੇ ਤੇ ਬੋਲਦੇ ਹਾਂ।ਆਉ ਥੋੜਾ ਬਦਲੀਏ ਕੁੱਝ ਚੰਗਾ ਸੋਚੀਏ।ਆਪਣੇ ਬੱਚਿਆ ਨੂੰ ਆਪਣੇ ਆਲੇ-ਦੁਆਲੇ ਨੂੰ ਕੁਝ ਦੇ ਕੇ ਜਾਈਏ ਤੇ ਹਰ ਕੰਮ ਵਿੱਚ ਬੁਰਾਈ ਕੱਢਣ ਦੀ ਥਾਂ ‘ਤੇ ਭਾਰਤ ਦੇਸ਼ ਨੂੰ ਨਿੰਦਣ ਦੀ ਆਦਤ ਨੂੰ ਤਿਆਗ ਦੇਈਏ।ਸਿਰਫ 15 ਅਗਸਤ ਮਨਾਉਣ ਨਾਲ ਦੇਸ਼ ਭਗਤੀ ਨਹੀਂ ਆਉਂਦੀ।

ਸੋਨੀ ਸਿੰਗਲਾ ਪੁੱਤਰ ਸ਼੍ਰੀ ਰਾਮ ਨਾਥ,
ਗਰੇਵਾਲ ਸਟਰੀਟ, ਸਿਨੇਮਾ ਰੋਡ,
ਮਾਨਸਾ।
ਸੰਪਰਕ-9465384 271

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਚੇਰੀ ਸਿਖਿਆ ਦੇ ਖੇਤਰ `ਚ ਪਾਈਆ ਨਵੀਆਂ ਪੈੜਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ `ਤੇ ਉਸ ਸਮੇਂ ਦੇ ਬੁੱਧੀਜੀਵੀਆਂ …

Leave a Reply