ਬਟਾਲਾ, 29 ਮਈ (ਬਰਨਾਲ)- ਦਿਨੋ ਦਿਨ ਨਸ਼ਿਆਂ ਵਿਚ ਗਰਕ ਹੁੰਦੀ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਬਾਡੀ ਬਿਲਡਿੰਗ ਅਤੇ ਵੇਟ ਲਿਫਟਿੰਗ ਨੌਜਵਾਨਾਂ ਲਈ ਇਕ ਨਵੀ ਦਿਸ਼ਾ ਸਿੱਧ ਹੋ ਰਹੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਕੌਚ ਬਾਡੀ ਬਿਲਡਰ ਸੰਦੀਪ ਕੁਮਾਰ ਨੇ ਕੁਲਦੀਪ ਗੰਨ ਗੁਰਦਾਸਪੁਰ ਅਤੇ ਸ੍ਰ. ਤਰਨਦੀਪ ਸਿੰਘ ਗੋਲਡੀ ਦੀ ਹਾਜਰੀ ਵਿਚ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸਰਦਾਰ ਤਰਨਦੀਪ ਸਿੰਘ ਗੋਲਡੀ ਨੇ ਕਿਹਾ ਕਿ ਕੋਚ ਸੰਦੀਪ ਕੁਮਾਰ ਵਲੋ ਪਿਛਲੇ ਕਾਫੀ ਸਮੇਂ ਤੋਂ ਨਸ਼ਿਆਂ ਅਤੇ ਹੋਰ ਅਪਰਾਧਾ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋ ਦੂਰ ਕਰਨ ਲਈ ਨੌਜਵਾਨਾਂ ਨੂੰ ਜਿਹੜਾ ਜਿੰਮ ਨਾਲ ਜੋੜਿਆ ਜਾ ਰਿਹਾ ਹੈ ਕਿਉਕਿ ਇਸ ਨਾਲ ਇਕ ਤਾਂ ਨੌਜਵਾਨ ਪੀੜੀ ਅੰਦਰੋ ਨਸ਼ੇ ਦੀ ਲਾਹਨਤ ਨੂੰ ਛੁਟਕਾਰਾ ਮਿਲੇਗਾ ਦੂਸਰਾ ਉਹ ਆਪਣੇ ਸ਼ਰੀਰ ਨੂੰ ਤੰਦਰੁਸਤ ਬਣਾ ਕੇ ਭਵਿੱਖ ਵਿਚ ਹੋਣ ਵਾਲੀਆਂ ਬਿਮਾਰੀਆਂ ਤੋ ਦੂਰ ਕਰੇਗਾ। ਇਸ ਮੌਕੇ ਕੋਚ ਸੰਦੀਪ ਕੁਮਾਰ ਨੇ ਕਿਹਾ ਕਿ ਅੱਜ ਨਸ਼ੇ ਵਿਚ ਪੂਰੇ ਦੇਸ਼ ਦੀ ਨੌਜਵਾਨ ਪੀੜੀ ਜਕੜ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਅਤੇ ਜੇਕਰ ਨੌਜਵਾਨ ਪੀੜੀ ਨੂੰ ਨਸ਼ਿਆਂ ਤੋ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੂਕ ਨਾ ਕਰਵਾਇਆ ਗਿਆ ਤਾਂ ਨਤੀਜੇ ਮਾੜੇ ਹੋਣਗੇ। ਕੋਚ ਸੰਦੀਪ ਕੁਮਾਰ ਉਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋ ਬਾਹਰ ਕੱਢ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੇ ਤਾਂ ਜੋ ਇਕ ਚੰਗਾ ਸਮਾਜ ਸਾਹਮਣੇ ਆ ਸਕੇ। ਉਨਾਂ ਕਿਹਾ ਕਿ ਨੌਜਵਾਨੀ ਨੂੰ ਸਹੀ ਰਸਤੇ ਪਾਉਣ ਲਈ ਸਿਰਫ ਇਕ ਇਨਸਾਨ ਦੇ ਯਤਨ ਕਰਨ ਨਾਲ ਕੁਝ ਨਹੀ ਹੋਵੇਗਾ ਅਤੇ ਇਸ ਨੂੰ ਜੜੋ ਖਤਮ ਕਰਨ ਲਈ ਹਰੇਕ ਇਨਸਾਨ ਨੂੰ ਆਪਣਾ ਯੋਗਦਾਨ ਪਾਉਣਾ ਪਵੇਗਾ ਤਾਂ ਹੀ ਨੌਜਵਾਨਾਂ ਅੰਦਰ ਨਸ਼ੇ ਅਤੇ ਅਪਰਾਧਾਂ ਦੀ ਭਾਵਨਾ ਨੂੰ ਦੂਰ ਕੀਤਾ ਜਾ ਸਕੇ। ਉਨਾਂ ਨੌਜਵਾਨ ਪੀੜੀ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੇ ਕੋਹੜ ਨੂੰ ਛੱਡ ਚੰਗੇ ਰਸਤੇ ਲੱਗੋ ਤਾਂ ਜੋ ਤੁਹਾਡੀ ਦੁਨੀਆਂ ਵਿਚ ਪਹਿਚਾਣ ਬਣ ਸਕੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …