Friday, October 18, 2024

ਦੇਸ ਰਾਜ ਹੈਰੀਟੇਜ ਪਲਲਿਕ ਸਕੂਲ ਬਟਾਲਾ ਵਿਖੇ ਮਨਾਇਆ ਵਾਤਾਵਰਨ ਦਿਵਸ

ਗਲੋਬਲ ਵਾਰਮਿੰਗ ਪ੍ਰਤੀ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਜਾਵੇ-ਡਾਇਰੈਕਟਰ ਮਦਨ ਲਾਲ

PPN060623
ਬਟਾਲਾ, 6 ਜੂਨ (ਨਰਿੰਦਰ ਬਰਨਾਲ)- ਵਾਤਾਵਰਨ ਨੂੰ ਵੱਧੀਆ ਤੇ ਸਵੱਛ ਬਨਾਊਣ ਦੇ ਮਕਸਦ ਨਾਲ ਬੀਤੇ ਦਿਨ ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਂਲਾ ਵਿਖੇ ਵਾਤਾਵਰਨ ਦਿਵਸ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਬੱਚਿਆਂ ਵੱਲੋ ਵਾਤਾਵਰਨ ਦੀ ਜਾਗਰੂਕਤਾ ਅਧੀਨ ਵੱਖ ਵੱਖ ਪ੍ਰੋਗਰਾਮ ਪੇਸ ਕੀਤੇ ਗਏ ।ਇਸ ਮੌਕੇ ਵਾਤਾਵਰਨ ਨਾਲ ਸਬੰਧਿਤ ਇੱਕ ਕੁਇਜ ਮੁਕਾਬਲਾ ਕਰਵਾਇਆ ।ਇਸ ਦੇ ਉਪਰੰਤ ਸਮਾਜ ਭਲੇ ਵਾਸਤੇ ਵਾਤਾਵਰਨ ਬਚਾਊਣ ਤੇ ਇਕ ਡੀਬੇਟ ਕਰਵਾਈ ਗਈ। ਸਕਿੱਟਾਂ ਤੇ ਭਾਸ਼ਣ ਮੁਕਾਬਲਿਆਂ ਨੇ ਦਰਸਕਾਂ ਨੂੰ ਸੋਚਣ ਵਾਸਤੇ ਮਜਬੂਰ ਕੀਤਾ ।ਡਾਇਰੈਕਟਰ ਮਦਨ ਲਾਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇ ਵਿਚ ਮਨੁੱਖ ਦੀ ਕੁਦਰਤ ਨਾਲ ਬੇਲੋੜੀ ਛੇੜ ਛਾੜ ਵਾਤਾਵਰਨ ਦਾ ਸੰਤੂਲਨ ਵਿਗਾੜ ਰਹੀ ਹੈ ।ਜਿਸ ਨੇ ਸੰਸਾਰ ਸਾਹਮਣੇ ਗਲੋਬਲ ਵਾਰਮਿੰਗ ਤੇ ਹੋਰ ਕਈ ਅਜਿਹੀਆਂ ਮੁਸੀਬਤਾਂ ਖੜੀਆਂ ਕੀਤੀਆਂ ਹਨ, ਜਿੰਨਾ ਦਾ ਬੁਰਾ ਅਸਰ ਲੋਕਾਈ ਉਪਰ ਪੈ ਰਿਹਾ ਜੇ ਅਜੇ ਵੀ ਵਾਤਾਵਰਨ ਨਾ ਬਚਾਇਆ ਤਾ ਹੋਰ ਭਿਆਨਕ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਥਾਹ ਜੰਗਲ ਕੱਟਣ ਨਾਲ ਵਾਤਾਵਰਨ ਤੇ ਬੁਰੇ ਪ੍ਰਭਾਵ ਪੈ ਰਹੇ ਹਨ।ਇਸ ਕਰਕੇ ਵਿਦਿਆਰਥੀ ਵਰਗ ਨੂੰ ਇੱਕ ਜੁਟ ਹੋ ਕਿ ਉਪਰਾਲੇ ਕਰਨ ਚਾਹੀਦੇ ਹਨ ਤਾਂ ਜੋ ਵਾਤਾਵਰਨ ਸੰਭਾਲਿਆ ਜਾ ਸਕੇ । ਇਸ ਮੌਕੇ ਵਧੀਆ ਕਾਰਗੁਜਾਰੀ ਵਾਲੇ ਬੱਚਿਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਦਨ ਲਾਲ, ਸਕੂਲ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ,ਸ੍ਰੀ ਏ ਸੀ ਪ੍ਰੀਤ ਪ੍ਰਿੰਸੀਪਲ ਦੇਸ ਰਾਜ ਡੀ ਏ ਵੀ ਸਕੂਲ ਬਟਾਲਾ, ਅਤੇ ਸਮੂਹ ਸਟਾਂਫ ਮੈਬਰ ਹਾਜਰ ਸਨ ਇਸ ਮੌਕੇ ਸਕੂਲ ਸਟਾਫ ਮੈਬਰਾਂ ਤੇ ਵਿਦਿਆਰਥੀਆਂ ਵੱਲੋ ਵਾਤਾਵਰਨ ਨੂੰ ਸ਼ੁੱਧ ਬਨਾਊਣ ਦਾ ਪ੍ਰਣ ਲਿਆ ਗਿਆ ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply