Sunday, December 22, 2024

ਨੋਜਵਾਨ ਸੇਵਕ ਸਭਾ ਵੱਲੋ ਛਬੀਲ ਅਤੇ ਲੰਗਰ ਲਗਾਇਆ ਗਿਆ

PPN230602

ਅੰਮ੍ਰਿਤਸਰ, 23  ਜੂਨ (ਸੁਖਬੀਰ ਸਿੰਘ) – ਸ਼ਹੀਦਾਂ ਦੇ ਸਰਤਾਜ ਪੰਜਵੇ ਪਾਤਸ਼ਾਹ ਸ਼ੀ੍ਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਹੱਲਾ ਗੁਰੂ ਨਾਨਕ ਕਲੋਨੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨੋਜਵਾਨ ਸੇਵਕ ਸਭਾ ਵੱਲੋ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਕੜਾਹ ਪ੍ਰਸਾਦਿ ਵਰਤਾਉਣ ਤੋਂ ਬਾਅਦ ਛਬੀਲ ਅਤੇ ਲੰਗਰ ਲਗਾਇਆ ਗਿਆ ।ਨੋਜਵਾਨ ਸੇਵਕ ਸਭਾ ਦੇ ਪ੍ਰਧਾਨ ਜਗਦੀਪ ਸਿੰਘ ਜੈਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋ ਉਤਮ ਸੇਵਾ ਹੈ। ਹਰ ਵਿਅਕਤੀ ਨੂੰ ਆਪਣੀ ਨੇਕ ਕਮਾਈ ਵਿੱਚੋ ਦਸਵੰਦ ਕੱਢ ਕੇ ਸੰਗਤ ਦੀ ਸੇਵਾ ਵਿੱਚ ਲਗਾਉਣਾ ਚਾਹੀਦਾ ਹੈ।ਇਸ ਮੋਕੇ ਉਹਨਾਂ ਨਾਲ ਵਾਰਡ ਨੰ. .37 ਦੇ ਬੀ.ਸੀ. ਵਿੰਗ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਦਮਨਬੀਰ ਸਿੰਘ ਕਿੱਟੂ, ਅਮਰਜੀਤ ਸਿੰਘ ਢਿੱਲੋਂ, ਦਵਿੰਦਰ ਸਿੰਘ, ਹੈਪੀ, ਅਮਨ ਸੁਰਿੰਦਰ ਕੁਮਾਰ, ਜੱਜ ਕੱਪੜੇ ਵਾਲੇ, ਸੰਧੂ ਸਾਹਿਬ, ਮਨੀ, ਸੰਨੀ, ਰੋਬਿਨ, ਬਲਕਾਰ ਸਿੰਘ ਢਿੱਲੋਂ, ਰਜਿੰਦਰ ਸਿੰਘ ਟਿੱਮੀ ਐਨ.ਆਰ.ਆਈ., ਓਕਾਰ ਸਿੰਘ ਢਿੱਲੋ, ਸੁਨੀਲ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply