
ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ) – “ਜਲ ਮਿਲਿਆ ਪ੍ਰਮੇਸ਼ਵਰ ਮਿਲਿਆ” ਮਾਨਵਤਾ ਦੀ ਸੇਵਾ ਹੀ ਉੱਤਮ ਸੇਵਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਤਿਲਕ ਰਾਜ ਕੱਪੜੇ ਵਾਲੇ ਨੇ ਆਪਣੇ ਨਿਵਾਸ ਸਥਾਨ ਅੰਦੂਰਨ ਚਾਟੀਵਿੰਡ ਗੇਟ ਕੀਤਾ । ਉਹਨਾ ਕਿਹਾ ਕਿ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵੱਧਦੀ ਗਰਮੀ ਨੂੰ ਵੇਖਦੇ ਹੋਏ ਠੰਡੇ ਜਲ ਦੀ ਮਸ਼ੀਨ ਲਗਾਈ ਗਈ ਹੈ। ਮਸ਼ੀਨ ਲੱਗਣ ਤੋਂ ਬਾਅਦ ਆਉਦੇ ਜਾਂਦੇ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਦੇ ਚੇਹਰੇ ਤੇ ਮੁਸਕਾਨ ਆ ਗਈ ਹੈ। ਉਹਨਾਂ ਕਿਹਾ ਕਿ ਉਹ ਲੋਕ ਭਲਾਈ ਕਾਰਜ ਅਤੇ ਮਾਨਵਤਾ ਦੀ ਸੇਵਾ ਦੇ ਕੰਮਾਂ ਦੇ ਵਿੱਚ ਹਰ ਵੇਲੇ ਸਭ ਤੋ ਅੱਗੇ ਖੜੇ ਰਹਿਣਗੇ। ਇਸ ਮੋਕੇ ਉਹਨਾਂ ਨਾਲ ਮਜੀਠ ਮੰਡੀ ਕਰਿਆਨਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਨਰੇਸ਼ ਬਿੱਲਾ, ਰਜਿੰਦਰ ਕੁਮਾਰ, ਸੰਨੀ, ਜੱਗੂ ਆਦਿ ਹਾਜਰ ਸਨ।
Punjab Post Daily Online Newspaper & Print Media