Sunday, December 22, 2024

ਇਰਾਕ ‘ਚ ਫਸੇ ਲੋਕਾਂ ਦੀ ਸਲਾਮਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

PPN230604

ਨਵੀਂ ਦਿੱਲੀ, 23  ਜੂਨ (ਅੰਮ੍ਰਿਤ ਲਾਲ ਮੰਨਣ)-  ਇਰਾਕ ‘ਚ ਫਸੇ ਭਾਰਤੀਆਂ ਦੀ ਸਲਾਮਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਾਏ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਰਦਾਸ ਕੀਤੀ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮੁਸਿਬਤ ‘ਚ ਫਸੇ ਭਾਰਤੀਆਂ ਦੀ ਛੇਤੀ ਰਿਹਾਈ ਦੀ ਉਮੀਦ ਜਤਾਉਂਦੇ ਹੋਏ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾ ਤੇ ਸੰਤੋਸ਼ ਪ੍ਰਗਟ ਕੀਤਾ। ਪੰਜਾਬ, ਹਰਿਯਾਣਾ, ਰਾਜਸਥਾਨ, ਬਿਹਾਰ, ਯੂ.ਪੀ. ਤੋਂ ਮਜਦੂਰੀ ਕਰਨ ਗਏ ਇਨ੍ਹਾਂ ਲੋਕਾਂ ਦੀ ਸੁਰੱਖਿਅਤ ਰਿਹਾਈ ਵਾਸਤੇ ਦੇਸ਼ ਭਰ ‘ਚ ਹੋ ਰਹੀਆਂ ਪ੍ਰਾਰਥਨਾਵਾਂ ਤੇ ਅਰਦਾਸਾਂ ਦੀ ਕੜੀ ‘ਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਜਥੇਦਾਰ ਨੇ ਸਮੁੱਚੀ ਕੌਮ ਨੂੰ ਬਾਹਰ ਵਸਦੇ ਪੰਜਾਬੀਆਂ ਦੀ ਸੁਖੱਦ ਘਰ ਵਾਪਸੀ ਵਾਸਤੇ ਅਰਦਾਸ ਕਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਅਤੇ ਹਰਦੇਵ ਸਿੰਘ ਧਨੋਆ ਸਣੇ ਸੈਂਕੜੇ ਸੰਗਤ ਮੌਜੂਦ ਸੀ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply