ਮੋਹਾਲੀ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰੰਗਮੰਚ, ਸਭਿਆਚਾਰ ਅਤੇ ਵਿਰਸੇ ਦੀ ਬਿਹਤਰੀ ਲਈ 1991 ਦੌਰਾਨ ਹੌਂਦ ਵਿਚ ਆਏ ਸਰਘੀ ਕਲਾ ਕੇਂਦਰ ਮੁਹਾਲੀ ਦੀ ਜਨਰਲ ਬਾਡੀ ਫੇਜ਼-10 ਦੇ ਟਾਇਨੀ ਟੌਟਸ ਸਕੂਲ ਵਿਚ ਹੋਈ ਇਕੱਤਰਤਾ ਦੌਰਾਨ ਸਾਲ 2017-19 ਵਾਸਤੇ ਸੰਜੀਵਨ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਅਸ਼ੌਕ ਬਜਹੇੜੀ ਨੂੰ ਜਨਰਲ ਸੱਕਤਰ ਚੁਣਿਆ ਗਿਆ। ਜਦਕਿ ਸੈਵੀ ਸਤਵਿੰਦਰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਰ ਬਾਵਾ ਮੀਤ ਪ੍ਰਧਾਨ, ਗੁਰਪ੍ਰੀਤ ਧਾਲੀਵਾਲ ਸਹਿ-ਸੱਕਤਰ, ਸੰਜੀਵ ਦੀਵਾਨ ਵਿੱਤ ਸੱਕਤਰ, ਗੋਪਾਲ ਸਿੰਘ ਸਹਿ-ਵਿੱਤ ਸੱਕਤਰ, ਰੰਜੀਵਨ ਸਿੰਘ ਪ੍ਰਚਾਰ ਸੱਕਤਰ ਅਤੇ ਕਾਰਜਕਾਰਣੀ ਵਿਚ ਲਖਵਿੰਦਰ ਸਿੰਘ, ਨਰਿੰਦਰ ਨਸਰੀਨ, ਮਨੀ ਸਭਰਵਾਲ, ਰਿੱਤੂਰਾਗ ਕੌਰ ਅਤੇ ਰਿਸ਼ਮਰਾਗ ਸਿੰਘ ਚੁਣੇ ਗਏ।ਸਰਵਸ਼੍ਰੀ ਹਰਨੇਕ ਸਿੰਘ ਘੰੜੂਆਂ (ਸਾਬਕਾ ਮੰਤਰੀ), ਸੀਨੀਅਰ ਐਡਵੋਕੇਟ ਰਾਜਿੰਦਰ ਸਿੰਘ ਚੀਮਾਂ ਅਤੇ ਐਡਵੋਕੇਟ ਅਸ਼ੌਕ ਸਿੰਗਲਾ ਨੂੰ ਸਰਘੀ ਕਲਾ ਕੇਂਦਰ ਦੇ ਸਰਪ੍ਰਸਤ ਅਤੇ ਮੇਜਰ ਸਿੰਘ ਨਾਗਰਾ (ਕੈਨੇਡਾ), ਮਨੋਜ ਅਗਰਵਾਲ, ਕ੍ਰਿਸ਼ਣ ਲਾਲ ਸੈਣੀ, ਡਾ.ਜਸਵੰਤ ਸਿੰਘ ਅਤੇ ਸ੍ਰੀ ਗੁਰਇੰਦਰਜੀਤ ਸਿੰਘ, ਸੰਚਾਲਕ, ਟਾਇਨੀ ਟੌਟਸ ਸਕੂਲ, ਫੇਜ਼-10 ਮੁਹਾਲੀ ਨੂੰ ਸਲਾਹਕਾਰ ਨਿਯੁੱਕਤ ਕੀਤਾ ਗਿਆ ਹੈ।
ਬੈਠਕ ਦੌਰਾਨ ਸਰਘੀ ਕਲਾ ਕੇਂਦਰ ਵੱਲੋੰ ਬੀਤੇ ਦਿਨੀ ਚੰਡੀਗੜ੍ਹ ਵਿਖੇ ਮੰਚਿਤ ਨਾਟਕ “ਦੇਸੀ” ਤਮੇਤ ਹੋਰ ਮੰਚਿਤ ਨਾਟਕਾਂ ਦਾ ਲੇਖਾ ਜੋਖਾ ਕਰਨ ਤੋਂ ਇਲਾਵਾ ਅਤੇ ਭੱਵਿਖ ਦੀਆਂ ਰੰਗਮੰਚੀ ਗਤੀਵਿਧੀਆਂ ਉਲੀਕਦਿਆਂ ਫੈਸਲਾ ਕੀਤਾ ਗਿਆ ਕਿ ਸਰਘੀ ਕਲਾ ਕੇਂਦਰ ਦੀ ਅਗਲੀ ਪੇਸ਼ਕਾਰੀ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਦੇ ਅਧਾਰਿਤ ਜੀਵਨ ਉੱਤੇ ਅਧਾਰਿਤ ਸੰਜੀਵਨ ਸਿੰਘ ਦਾ ਲਿਖਿਆ ਨਾਟਕ “ਪਰਵਾਨੇ” ਹੋਵੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …