ਫਾਜਿਲਕਾ , 27 ਜੂਨ(ਵਿਨੀਤ ਅਰੋੜਾ) : ਕਿਸਾਨਾਂ ਨੂੰ ਘੁਬਾਇਆ ਫੀਡਰ ਤੋਂ ਮਿਲਣ ਵਾਲੀ ਅੱਠ ਘੰਟੇ ਬਿਜਲੀ ਪੂਰੀ ਨਾ ਮਿਲਣ ਤੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਕਾਰਨ ਝੌਨੇ ਦੀ ਬਿਜਾਈ ਕਰਨ ‘ਚ ਕਿਸਾਨਾਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਹਰਬੰਸ ਲਾਲ ਸਾਬਕਾਂ ਸਰਪੰਚ ਜਮਾਲਕੇ, ਯੋਗਰਾਜ ਵਡੇਰਾ, ਸ਼ਾਮ ਲਾਲ ਪੰਚ, ਰਾਜ ਕ੍ਰਿਸਨ ਪੰਚ, ਦਿਵਾਨ ਚੰਦ ਵਡੇਰਾ ਸਾਬਕਾਂ ਸਰਪੰਚ, ਕੁਲਜੀਤ ਮਹਿਤਾ, ਵੇਦ ਪ੍ਰਕਾਸ਼, ਤੀਰਥ ਰਾਮ ਵਾਡੇਰਾ, ਦਰਸ਼ਨ ਲਾਲ ਵਾਡੇਰਾ, ਬਾਗ ਚੰਦ ਸਾਬਕਾਂ ਸਰਪੰਚ, ਬਲਦੇਵ ਰਾਜ ਮੈਂਬਰ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਨੇ ਦਸਿਆ ਕਿ ਝੌਨੇ ਦੀ ਲਵਾਈ ਦਾ ਕੰਮ ਜੋਰਾ ਤੇ ਚੱਲ ਰਿਹਾ ਹੈ ਪਰ 8 ਘੰਟੇ ਮਿਲਣ ਵਾਲੀ ਬਿਜਲੀ ਪੂਰੀ ਨਹੀ ਮਿਲਦੀ ਕਿਉਕਿ ਵਾਰ-ਵਾਰ ਇਸ ਫੀਡਰ ‘ਤੇ ਫਾਲਟ ਪੈ ਜਾਂਦਾ ਹੈ। ਉਨ•ਾਂ ਦੱਸਿਆ ਕਿ ਵਾਰ ਵਾਰ ਬਿਜਲੀ ਜਾਣ ਨਾਲ ਖੇਤ ਨੂੰ ਲੱਗਿਆ ਪਾਣੀ ਸੁੱਕ ਜਾਂਦਾ ਹੈ, ਜਿਸ ਦੇ ਕਾਰਨ ਕਿਸਾਨਾਂ ਨੂੰ ਭਾਰੀ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਕਿਸਾਨਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਫੀਡਰ ਨੂੰ ਜਲਦੀ ਠੀਕ ਕੀਤਾ ਜਾਵੇ। ਜਦੋਂ ਇਸ ਬਾਬਤ ਬਿਜਲੀ ਵਿਭਾਗ ਦੇ ਐਸ. ਡੀ. ਓ ਵਿਪਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਸਟਾਫ ਦੀ ਕਮੀ ਦੇ ਕਾਰਨ ਫਾਲਟ ਕੱਢਣ ਵਿੱਚ ਦੇਰੀ ਹੋ ਜਾਂਦੀ ਹੈ। ਉਨਾਂ ਕਿਹਾ ਕਿ ਇਸ ਫੀਡਰ ਨੂੰ ਨਵੀਂ ਤਾਰ ਪਾਉਣ ਲਈ ਟੈਂਡਰ ਵੀ ਪਾਸ ਹੋ ਚੁੱਕਿਆ ਅਤੇ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਇੱਕ ਹਫਤੇ ਦੇ ਅੰਦਰ-ਅੰਦਰ ਨਵੀ ਲਾਈਨ ਨੂੰ ਚਾਲੂ ਕਰਵਾ ਦਿੱਤਾ ਜਾਵੇਗਾ। ਜਿਸ ਨਾਲ ਕਿਸਾਨਾਂ ਨੂੰ ਕੋਈ ਪ੍ਰਸ਼ਾਨੀ ਨਹੀ ਆਵੇਗੀ।
Check Also
ਸਰੀਰ ਦਾਨੀ ਗੁਰਮੇਲ ਸਿੰਘ ਦੀ ਜੀਵਨ ਸਾਥਣ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਸੰਗਰੂਰ, 19 ਜਨਵਰੀ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਸਮਰਪਿਤ ਮੈਂਬਰ ਅਤੇ …