ਮਾਲੇਰਕੋਟਲਾ (ਸੰਦੌੜ), 3 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਦ੍ਰਿੜ੍ਹ ਨਿਸ਼ਤਾ ਅਤੇ ਨਿਰੰਤਰ ਕੋਸ਼ਿਸ਼ ਸਫਲਤਾ ਦੇ ਮੂਲ ਮੰਤਰ ਹਨ। ਇੱਕ ਆਦਰਸ਼
ਵਿਦਿਆਰਥੀ ਉਹੀ ਹੁੰਦਾ ਹੈ ਜੋ ਗਿਆਨ ਪ੍ਰਾਪਤੀ ਲਈ ਸੱਚੀ ਸ਼ਰਧਾ ਅਤੇ ਲਗਨ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂ (ਲੜਕੇ) ਮਾਲੇਰਕੋਟਲਾ ਵਿਖੇ ਆਯੋਜਿਤ ਵਿਦਿਅਕ ਅਗਵਾਈ ਕੈਂਪ ਦੋਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਜਗਦੇਵ ਸਿੰਘ ਨੇ ਕੀਤਾ।ਇਸ ਮੌਕੇ ਮੁਹੰਮਦ ਤਾਰਿਕ ਸੀ.ਜੀ.ਆਰ.ਪੀ ਨੇ ਵੱਖ-ਵੱਖ ਵੋਕੇਸ਼ਨਲ ਕੋਰਸਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ।ਇੰਜਨੀਅਰ ਮੁਹੰਮਦ ਸ਼ਹਿਜ਼ਾਦ (ਬਿੰਜ਼ੋਕੀ ਖੁਰਦ) ਨੇ ਕਿੱਤਾ ਮੁੱਖੀ ਅਤੇ ਵਿਗਿਆਨ ਦੇ ਲਾਭਕਾਰੀ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਪ੍ਰੋਗਰਾਮ ਦੇ ਆਯੋਜਕ ਅਤੇ ਸਕੂਲ ਦੇ ਕੈਰੀਅਰ ਮਾਸਟਰ ਮੁਹੰਮਦ ਅਰਸ਼ਦ ਸ਼ਰੀਫ ਨੇ ਵਿਦਿਆਰਥੀ ਜੀਵਨ ਵਿੱਚ ਗਾਈਡੈਂਸ ਦੀ ਮਹੱਤਤਾ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸੰਸਥਾ ਦੇ ਇੰਚਾਰਜ਼ ਪ੍ਰਿੰਸੀਪਲ ਮੁਹੰਮਦ ਦਿਲਸ਼ਾਦ, ਸੀਨੀਅਰ ਲੈਕਚਰਾਰ ਮੁਹੰਮਦ ਰਫੀਕ ਅਤੇ ਮੈਥ ਮਾਸਟਰ ਹਰਇੰਦਰਜੀਤ ਵੀ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media