Thursday, October 15, 2026

29ਵੇਂ ਕੌਮੀ ਸੜਕ ਸੁਰੱਖਿਆ ਹਫਤੇ ਦੇ 6ਵੇਂ ਦਿਨ ਲਾਇਆ ਫ੍ਰੀ ਵਾਹਣ ਪ੍ਰਦੂਸ਼ਨ ਚੈਕਅੱਪ ਕੈਂਪ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਦੇ ਨਿਰਦੇਸ਼ਾਂ ਅਤੇ ਏ.ਡੀ.ਸੀ.ਪੀ PPN2904201803ਟਰੈਫਿਕ ਗੌਰਵ ਤੂਰਾ ਆਈ.ਪੀ.ਐਸ ਦੀ ਅਗਵਾਈ `ਚ ਟ੍ਰੈਫਿਕ ਪੁਲਿਸ ਵੱਲੋ ਮਨਾਏ ਜਾ ਰਹੇ `29ਵੇ ਕੌਮੀ ਸੜਕ ਸੁਰੱਖਿਆ ਹਫਤਾ` 6ਵਂੇ ਦਿਨ ਪ੍ਰਿੰਸ ਪ੍ਰਦੂਸ਼ਨ ਚੈਕਅੱਪ ਸੈਂਟਰ ਦੇ ਸਹਿਯੋਗ ਨਾਲ ਇੱਕ ਫ੍ਰੀ ਵਹੀਕਲ ਪ੍ਰਦੂਸ਼ਨ ਚੈਕਅੱਪ ਕੈਂਪ ਦਾ ਆਯੋਜਨ ਭੰਡਾਰੀ ਪੁੱਲ `ਤੇ ਕੀਤਾ ਗਿਆ।ਇਸ ਕੈਂਪ ਦੀ ਸ਼ੁਰੂਆਤ ਸਰਬਜੀਤ ਸਿੰਘ ਬਾਜਵਾ ਏ.ਸੀ.ਪੀ ਟ੍ਰੈਫਿਕ ਨੇ ਕੀਤੀ।ਇਸ ਮੋਕੇ ਰਾਹ ਜਾਂਦੇ ਵਹੀਕਲ ਚਾਲਕਾਂ ਰੋਕ ਕੇ ਉਹਨਾਂ ਦੇ ਵਹੀਕਲਾਂ ਦਾ ਫ੍ਰੀ ਪ੍ਰਦੂਸ਼ਣ ਚੈਕ ਕੀਤਾ ਗਿਆ ਅਤੇ ਪ੍ਰਦੂਸ਼ਣ ਚੈਕ ਸਰਟੀਫਿਕੇਟ ਤਕਸੀਮ ਕੀਤੇ ਗਏ।ਇਸ ਮੋਕੇ ਇੰਸਪੈਕਟਰ ਕੁਲਦੀਪ ਕੌਰ, ਇੰਸਪੈਕਟਰ ਅਮੋਲਕ ਸਿੰਘ, ਐਸ.ਆਈ ਪਰਮਜੀਤ ਸਿੰਘ ਟੈ੍ਰਫਿਕ ਐਜੂਕੇਸ਼ਨ ਸੈਲ ਅਤੇ ਹੋਰ ਟੈ੍ਰਫਿਕ ਕਰਮਚਾਰੀ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply