ਨਵੀ ਦਿੱਲੀ, 28 ਅਗਸਤ (ਅੰਮ੍ਰਿਤ ਲਾਲ ਮੰਨਣ)- ਸ਼ੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਜਨਰਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਮੀਡੀਆ ਦੇ ਮਾਧਿਅਮ ਨਾਲ ਅਕਾਲੀ ਦਲ ਦੇ ਦਿੱਲੀ ਕਮੇਟੀ ਦੇ ਕੁੱਝ ਮੈਬਰਾਂ ਵੱਲੋ ਵੱਖਰਾ ਧੜਾ ਬਣਾਉਣ ਦੀਆਂ ਲਗਾਈਆਂ ਜਾ ਰਹੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਯੋਗ ਅਗਵਾਈ ਹੇਠ ਪਾਰਟੀ ਦੇ ਸਭ ਮੈਬਰਾਂ ਦੇ ਇੱਕਜੁਟ ਹੋਣ ਦਾ ਦਾਅਵਾ ਕਰਦੇ ਹੋਏ ਕਾਲਕਾ ਨੇ ਇਨ੍ਹਾਂ ਕਿਆਸ ਅਰਾਈਆਂ ਨੂੰ ਵਿਰੋਧੀ ਧਿਰਾਂ ਦੀ ਸਾਜਿਸ਼ ਕਰਾਰ ਦਿੱਤਾ ਹੈ। ਬੀਤੇ ਡੇਢ ਸਾਲਾਂ ਤੋ ਵਿਦਿਆ, ਧਰਮ ਪ੍ਰਚਾਰ ਅਤੇ ਸਮਾਜਿਕ ਕਲਿਆਣ ਦੇ ਖੇਤਰ ਵਿਚ ਕਮੇਟੀ ਵੱਲੋ ਕੀਤੇ ਗਏ ਕਾਰਜਾਂ ਨੂੰ ਇਤਿਹਾਸਕ ਦੱਸਦੇ ਹੋਏ ਕਾਲਕਾ ਨੇ ਹਵਾਲਾ ਦਿੱਤਾ ਕਿ ਦਿੱਲੀ ਕਮੇਟੀ ਚੋਣਾਂ ਵਿੱਚ ਦਿੱਲੀ ਦੀ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਦਿੱਲੀ ਦੇ ਗੁਰਧਾਮਾਂ ਵਿੱਚ ਲਾਗੂ ਕਰਨ ਲਈ ਅਕਾਲੀ ਦਲ ਦੇ ਸਰਪ੍ਰਸਤ ਸz. ਪ੍ਰਕਾਸ਼ ਸਿੰਘ ਬਾਦਲ ਅਤੇ ਕੋਮੀ ਪ੍ਰਧਾਨ ਸz. ਸੁਖਬੀਰ ਸਿੰਘ ਬਾਦਲ ਵੱਲੋ ਚੋਣ ਮਨੋਰਥ ਪੱਤਰ ਵਿੱਚ ਰੱਖੇ ਗਏ ਵਾਅਦਿਆਂ ਨੂੰ ਮੁੱਖ ਰੱਖ ਕੇ ਅਕਾਲੀ ਦਲ ਨੂੰ ਦਿੱਲੀ ਕਮੇਟੀ ਦੀ ਸੇਵਾ ਸੋਪੀ ਸੀ।
ਕਾਲਕਾ ਨੇ ਸਾਫ ਕੀਤਾ ਕਿ ਦਿੱਲੀ ਦੀਆਂ ਸੰਗਤਾਂ ਵੱਲੋ ਇਹ ਸੇਵਾ ਕਿਸੇ ਇੱਕ ਮੈਬਰ ਨੂੰ ਨਾ ਦੇ ਕੇ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਸੋਪੀ ਗਈ ਸੀ। ਜਿਸ ਤੇ ਮੋਜੂਦਾ ਪ੍ਰਬੰਧਕਾਂ ਵੱਲੋ ਵਿਕਾਸੀ ਪੱਖੀ ਰੁਖ ਅਪਨਾਉਂਦੇ ਹੋਏ, ਜਿਥੇ ਪੰਥਕ ਅਦਾਰਿਆਂ ਦਾ ਪੁਰਾਣਾ ਰਿਵਾਇਤੀ ਸਨਮਾਨ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਥੇ ਨਾਲ ਹੀ ਆਰਥਿਕ ਪੱਖੋਂ ਕਮਜੋਰ ਸਿੱਖ ਬੱਚਿਆਂ ਨੂੰ ਉੱਚ ਵਿਦਿਆ ਦੇਣ ਲਈ ਆਪਣੇ ਸਰੋਤਾਂ ਸਣੇ ਹੋਰ ਸਰੋਤਾਂ ਤੋਂ ਵੀ ਅਨੇਕਾਂ ਉਪਰਾਲੇ ਕੀਤੇ ਹਨ।ਦਿੱਲੀ ਦੀਆਂ ਸੰਗਤਾਂ ਨੂੰ ਪ੍ਰਬੰਧਕਾਂ ਵੱਲੋ ਗੁਰਧਾਮਾਂ ਦਾ ਪ੍ਰਬੰਧ ਵਧੀਆ ਤਰੀਕੇ ਨਾਲ ਭਵਿੱਖ ਵਿੱਚ ਵੀ ਚਲਾਉਣ ਦਾ ਭਰੋਸਾ ਦਿੰਦੇ ਹੋਏ ਕਾਲਕਾ ਨੇ ਸਿਆਸੀ ਚੋਧਰ ਦੇ ਭੁੱਖੇ ਅਖੋਤੀ ਪੰਥਕ ਲੀਡਰਾਂ ਨੂੰ ਦਿੱਲੀ ਕਮੇਟੀ ਮੈਬਰਾਂ ਦੇ ਵੱਖਰਾ ਗੁੱਟ ਬਣਾਉਣ ਦੇ ਸੁਪਨੇ ਨਾ ਲੈਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਸਾਰੇ ਮੈਜ਼ਬਰ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਤੇ ਦਿੱਲੀ ਦੀਆਂ ਸੰਗਤਾਂ ਵੱਲੋ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਦਿੱਤੇ ਗਏ ਫਤਵੇ ਤੇ ਪੂਰਨ ਤੋਰ ਤੇ ਸਮਰਪਿਤ ਹਨ ਇਸ ਲਈ ਗਾਹੇ ਬਗਾਹੇ ਉਠ ਰਹੇ ਬੇਲੋੜੇ ਸਵਾਲਾਂ ਤੋ ਕਿਨਾਰਾ ਕਰਨਾ ਹੀ ਬੇਹਤਰ ਹੈ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …