ਲੌਂਗੋਵਾਲ, 1 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਹੋਏ ਸਹੋਦਿਆ ਅਥਲੈਟਿਕਸ ਖੇਡ ਮੁਕਾਬਲਿਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਜਿਸ ਵਿੱਚ ਸ਼ਾਟਪੁਟ ‘ਚ ਏਮਨਜੋਤ ਸਿੰਘ (ਗੋਲਡ), ਜੇੈਸਮੀਨ ਕੌਰ (ਬਰਾਊਂਜ਼), 400 ਮੀਟਰ ਵੀਰਪਾਲ ਕੌਰ (ਗੋਲਡ), ਜੇੈਸਮੀਨ ਕੌਰ (ਬਰਾਊਂਜ਼), 800 ਮੀਟਰ ਮਨਪ੍ਰੀਤ ਕੌਰ (ਸਿਲਵਰ) ਅਤੇ ਕੁੜੀਆਂ ਦੇ 4 /100 ਰਿਲੇਅ ਮੁਕਾਬਲਿਆਂ ਵਿੱਚ ਰੁਪਿੰਦਰ ਸ਼ਰਮਾ, ਜਸ਼ਨਪ੍ਰੀਤ ਕੌਰ, ਮਨਪ੍ਰੀਤ ਕੌਰ, ਜੈਸਮੀਨ ਕੌਰ ਨੇ ਬਰਾਊਂਜ਼ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਇਨਾਮ ਜਿੱਤ ਕੇ ਖਿਡਾਰੀਆਂ ਦਾ ਸਕੂਲ ਪਹੁੰਚਣ ‘ਤੇ ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ, ਮੈਡਮ ਕਿਰਨਪਾਲ ਕੌਰ, ਅੰਕਿਤ ਕਾਲੜਾ ਵਲੋਂ ਵਿਸ਼ੇਸ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਸਮੇਂ ਡੀ.ਪੀ.ਈ. ਮੰਗਤ ਰਾਏ ਅਤੇ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …