
ਫਾਜਿਲਕਾ , 13 ਮਾਰਚ (ਵਿਨੀਤ ਅਰੋੜਾ)- ਸਿੱਧ ਸ਼੍ਰੀ ਦੁਰਗਿਆਨਾ ਮੰਦਰ ਵਲੋਂ ਅੱਜ ਸ਼੍ਰੀ ਬਾਲਾ ਜੀ ਦੇ ਪਾਵਨ ਧਾਮ ਸਾਲਾਸਰ ਲਈ ੧੩ਵੀ ਸਾਈਕਲ ਯਾਤਰਾ ਰਵਾਨਾ ਹੋਈ ।੨੪ ਭਕਤਾਂ ਦੇ ਇਸ ਜਥੇ ਨੂੰ ਸਵੇਰੇ 6 ਵਜੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਭਾਸ਼ ਚਲਾਨਾ, ਰਾਕੇਸ਼ ਨਾਗਪਾਲ, ਵਿਸ਼ਵ ਹਿੰਦੂ ਪਰਿਸ਼ਦ ਦੇ ਜਿਲਾ ਪ੍ਰਧਾਨ ਲੀਲਾ ਧਰ ਸ਼ਰਮਾ ਅਤੇ ਹੋਰ ਪਤਵੰਤੇ ਲੋਕਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਸ ਸਾਈਕਲ ਯਾਤਰਾ ਵਿੱਚ ਵੇਦ ਗੋਇਲ, ਸੋਨੂ ਮੋਂਗਾ, ਅਸ਼ੋਕ ਗਰੋਵਰ, ਰਮਨ ਪਾਹਵਾ, ਨਵੀਨ ਖੁਰਾਨਾ, ਸਾਂਬਾ ਮੁੰਜਾਲ, ਸੁਧੀਰ ਨਾਰੰਗ, ਸਤਪਾਲ ਗਰੋਵਰ, ਰਾਜੀਵ ਕੁਮਾਰ, ਅਨਿਲ ਡੋਡਾ, ਰਾਜੂ ਡੋਡਾ, ਅਸ਼ੋਕ ਨਾਗਪਾਲ, ਸਤੀਸ਼ ਕਟਾਰਿਆ, ਦੀਪਕ ਦਾਵੜਾ, ਗੌਰਵ ਮਿੱਡਾ, ਅਸ਼ਵਨੀ, ਰਾਜੂ ਸ਼ਰਮਾ, ਸੰਜੈ ਸ਼ਰਮਾ, ਗੱਗੂ ਗੁੰਬਰ, ਟੋਨੀ ਸ਼ਰਮਾ, ਓਮ ਛਾਬੜਾ, ਅਸ਼ੋਕ ਮੇਹਤਾ, ਅਨਮੋਲ ਕਟਾਰਿਆ, ਸਾਹਿਬ ਸਿੰਘ ਸ਼ਾਮਿਲ ਹਨ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media