
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਅਚਾਨਕ ਹੀ ਕਿਸਾਨਾਂ ਨੂੰ ਮਿਲਣ ਖੇਤਾਂ ਚ ਪੁੱਜ ਗਏ। ਇੱਕ ਰੈਲੀ ਤੋਂ ਦੂਜੀ ਰੈਲੀ ਜਾਂਦੇ ਹੋਏ ਸ਼੍ਰੀ ਜੇਤਲੀ ਧਾਰੀਵਾਲ ਉਧਰ ਪਿੰਡ ‘ਚ ਰੂਕ ਗਏ ਅਤੇ ਖੇਤੀ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਸਰਹੱਦ ਦੇ ਕੋਲ ਇੱਕ ਫਿਰਨੀ ਤੇ ਖੜੇ ਹੋ ਕੇ ਜੇਤਲੀ ਨੇ ਜਾਣਿਆ ਕਿ ਕਿਸ ਤਰਾਂ ਬੀਐਸਐਫ ਗੋਲੀਬਾਰੀ ਜਾਂ ਫੇਰ ਆਰਮੀ ਟ੍ਰੇਨਿੰਗ ਦੇ ਦੌਰਾਨ ਖੇਤੀ ਕਰਨ ਲਈ ਸਰਹੱਦ ਦੇ ਪਾਰ ਨਹੀਂ ਜਾਣ ਦਿੱਤਾ ਜਾਂਦਾ। ਉਹਨਾਂ ਨੇ ਕਿਸਾਨਾਂ ਨੂੰ ਇਹ ਵੀ ਭਰੋਸਾ ਦਵਾਇਆ ਕਿ ਜੋ ਮੁਆਵਜਾ ਕਾਂਗਰਸ ਦੀ ਸਰਕਾਰ ਵੱਲੋ ਬੰਦ ਕੀਤਾ ਗਿਆ ਹੈ ਉਸ ਨੂੰ ਐਨਡੀਏ ਦੀ ਸਰਕਾਰ ਆਉਣ ਤੇ ਤੁਰੰਤ ਹੀ ਬਹਾਲ ਕਰ ਦਿੱਤਾ ਜਾਵੇਗਾ।
Punjab Post Daily Online Newspaper & Print Media